ਮੁੱਖ ਖਬਰਾਂ

ਮਾਸੂਮ ਵਿਦਿਆਰਥਣ 'ਤੇ ਅਧਿਆਪਕ ਦਾ ਤਸ਼ੱਦਦ, ਵੀਡੀਓ ਹੋਈ ਵਾਇਰਲ

By Riya Bawa -- August 10, 2022 8:57 am -- Updated:August 10, 2022 9:00 am

ਪੰਚਕੂਲਾ: ਸੈਕਟਰ-2 ਦੇ ਪਿੰਡ ਮਾਜਰੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਅਧਿਆਪਕ ਵੱਲੋਂ ਇੱਕ ਵਿਦਿਆਰਥਣ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਜੇਬੀਟੀ ਅਧਿਆਪਕ ਹੈ। ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਇਹ ਵੀਡੀਓ ਕਿੰਨੀ ਪੁਰਾਣੀ ਹੈ ਪਰ ਇਸ ਦੇ ਸਾਹਮਣੇ ਆਉਣ ਕਾਰਨ ਲੋਕਾਂ ਵਿੱਚ ਗੁੱਸਾ ਹੈ।

 ਮਾਸੂਮ ਵਿਦਿਆਰਥਣ 'ਤੇ ਅਧਿਆਪਕ ਦਾ ਤਸ਼ੱਦਦ, ਵੀਡੀਓ ਵਾਇਰਲ ਹੋਣ ਮਗਰੋਂ ਲੋਕਾਂ 'ਚ ਗੁੱਸਾ

ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਅਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਬੀਈਓ ਨੂੰ ਜਾਂਚ ਦੇ ਹੁਕਮ ਦਿੱਤੇ ਹਨ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਅਧਿਆਪਕ ਛੋਟੀ ਬੱਚੀ ਨੂੰ ਸਕੂਲ ਦੇ ਪਿਛਲੇ ਪਾਸੇ ਲੈ ਜਾਂਦਾ ਹੈ। ਉਹ ਉਸ ਦੀ ਗੱਲ੍ਹ 'ਤੇ ਥੱਪੜ ਮਾਰਨ ਲੱਗ ਪੈਂਦਾ ਹੈ। ਬੱਚੀ ਬਚਣ ਲਈ ਆਪਣੇ ਹੱਥਾਂ ਨਾਲ ਮੂੰਹ ਢੱਕਣ ਦੀ ਕੋਸ਼ਿਸ਼ ਕਰਦੀ ਨਜ਼ਰ ਆ ਰਹੀ ਹੈ ਪਰ ਅਧਿਆਪਕ ਨੂੰ ਉਸ 'ਤੇ ਕੋਈ ਤਰਸ ਨਹੀਂ ਆਇਆ।

 ਮਾਸੂਮ ਵਿਦਿਆਰਥਣ 'ਤੇ ਅਧਿਆਪਕ ਦਾ ਤਸ਼ੱਦਦ, ਵੀਡੀਓ ਵਾਇਰਲ ਹੋਣ ਮਗਰੋਂ ਲੋਕਾਂ 'ਚ ਗੁੱਸਾ

ਇਹ ਵੀ ਪੜ੍ਹੋ: ਬਾਲੀਵੁੱਡ ਅਭਿਨੇਤਾ ਆਮਿਰ ਖਾਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ, ਵੇਖੋ ਤਸਵੀਰਾਂ

ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਸਕੂਲ ਅਧਿਆਪਕ ਮਾਸੂਮ ਬੱਚੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਦਾ ਨਜ਼ਰ ਆ ਰਿਹਾ ਹੈ। ਇਹ ਸਾਰੀ ਘਟਨਾ ਸਕੂਲ ਦੇ ਨੇੜੇ ਲੱਗੇ ਇੱਕ ਨਿੱਜੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਅਧਿਆਪਕ ਜੇਬੀਟੀ ਅਧਿਆਪਕ ਹੈ ਅਤੇ ਛੁੱਟੀ 'ਤੇ ਚੱਲ ਰਿਹਾ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ 'ਚ ਗੁੱਸਾ ਪਾਇਆ ਜਾ ਰਿਹਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸਕੂਲ ਟੀਚਰ ਮਾਸੂਮ ਬੱਚੀ ਨੂੰ ਬੁਰੀ ਤਰ੍ਹਾਂ ਥੱਪੜ ਮਾਰ ਕੇ ਵਾਪਸ ਲੈ ਜਾਂਦਾ ਹੈ।

 ਮਾਸੂਮ ਵਿਦਿਆਰਥਣ 'ਤੇ ਅਧਿਆਪਕ ਦਾ ਤਸ਼ੱਦਦ, ਵੀਡੀਓ ਵਾਇਰਲ ਹੋਣ ਮਗਰੋਂ ਲੋਕਾਂ 'ਚ ਗੁੱਸਾ

ਅਧਿਆਪਕ ਨੇ ਇੰਨਾ ਜ਼ੋਰਦਾਰ ਥੱਪੜ ਮਾਰਿਆ ਕਿ ਕੁੜੀ ਹੇਠਾਂ ਡਿੱਗ ਪਈ। 15 ਤੋਂ 20 ਥੱਪੜਾਂ ਤੋਂ ਬਾਅਦ ਬੱਚੇ ਨੂੰ ਵਾਪਸ ਲੈ ਜਾਂਦਾ ਹੈ। ਵੀਡੀਓ 'ਚ ਨਜ਼ਰ ਆ ਰਹੀ ਲੜਕੀ ਸਕੂਲ ਡਰੈੱਸ 'ਚ ਹੈ। ਉਸ ਦੇ ਮੋਢੇ 'ਤੇ ਇਕ ਬੈਗ ਵੀ ਲਟਕ ਰਿਹਾ ਹੈ। ਸੀਸੀਟੀਵੀ ਫੁਟੇਜ ਕਾਰਨ ਵੀਡੀਓ ਵਿੱਚ ਕੋਈ ਆਵਾਜ਼ ਨਹੀਂ ਹੈ। ਲੜਕੀ ਦੀ ਕੁੱਟਮਾਰ ਕਰਦੇ ਸਮੇਂ ਉਸ ਦੇ ਚਿਹਰੇ 'ਤੇ ਗੁੱਸੇ ਦੇ ਭਾਵ ਸਾਫ ਦਿਖਾਈ ਦੇ ਰਹੇ ਹਨ।

-PTC News

  • Share