ਸ੍ਰੀ ਕਰਤਾਰਪੁਰ ਸਾਹਿਬ 'ਚ ਹੁਣ ਬਾਬੇ ਨਾਨਕ ਦੇ ਖੇਤਾਂ 'ਚ ਪੈਦਾ ਕੀਤੇ ਅਨਾਜ ਤੋਂ ਬਣੇਗਾ ਲੰਗਰ

By  Pardeep Singh March 7th 2022 01:55 PM -- Updated: March 7th 2022 02:00 PM

ਸ੍ਰੀ ਕਰਤਾਰਪੁਰ ਸਾਹਿਬ: ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਕਿਸਤਾਨ ਵਿੱਚ ਜੋਤੀ ਜੋਤਿ ਸਮਾਉਣ ਵਾਲੇ ਪੱਵਿਤਰ ਅਸਥਾਨ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਹੁਣ ਸੰਗਤਾਂ ਨੂੰ ਬਾਬੇ ਨਾਨਕ ਦੇ ਖੇਤਾਂ ਵਿੱਚ ਪੈਦਾ ਹੋਏ ਅਨਾਜ ਦਾ ਲੰਗਰ ਮਿਲੇਗਾ। ਇਹ ਉਪਰਾਲਾ ਪਾਕਿਸਤਾਨ ਸਰਕਾਰ ਅਤੇ ਉੱਥੋ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਹੈ।

ਸ੍ਰੀ ਕਰਤਾਰਪੁਰ ਸਾਹਿਬ 'ਚ ਹੁਣ ਬਾਬੇ ਨਾਨਕ ਦੇ ਖੇਤਾਂ 'ਚ ਪੈਦਾ ਕੀਤੇ ਅਨਾਜ ਤੋਂ ਬਣੇਗਾ ਲੰਗਰ

ਇਸ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਕਿਸਤਾਨ ਦੇ ਮੈਂਬਰ ਇੰਦਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਹੁਣ ਜਿਹੜੀਆਂ ਸੰਗਤਾਂ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਣਗੀਆਂ ਉਨ੍ਹਾਂ ਲਈ ਜੋ ਲੰਗਰ ਬਣੇਗਾ ਉਹ ਬਾਬੇ ਨਾਨਕ ਦੇ ਖੇਤਾਂ ਵਿੱਚ ਪੈਦਾ ਹੋਏ ਅਨਾਜ ਤੋਂ ਤਿਆਰ ਕੀਤਾ ਜਾਵੇਗਾ ।

ਸ੍ਰੀ ਕਰਤਾਰਪੁਰ ਸਾਹਿਬ 'ਚ ਹੁਣ ਬਾਬੇ ਨਾਨਕ ਦੇ ਖੇਤਾਂ 'ਚ ਪੈਦਾ ਕੀਤੇ ਅਨਾਜ ਤੋਂ ਬਣੇਗਾ ਲੰਗਰ

ਦੱਸ ਦੇਈਏ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਅਸਥਾਨ ਉੱਤੇ 18 ਸਾਲ ਰਹੇ ਅਤੇ ਖੇਤੀ ਕੀਤੀ । ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰਾ ਕੋਲ 100ਏਕੜ ਤੋਂ ਵਧੇਰੇ ਜ਼ਮੀਨ ਹੈ। ਗੁਰਦੁਆਰਾ ਸਾਹਿਬ 40 ਏਕੜ ਜ਼ਮੀਨ ਵਿੱਚ ਬਣਿਆ ਹੋਇਆ ਹੈ। ਇਸ ਤੋਂ ਇਲਾਵਾ 60 ਏਕੜ ਜਮੀਨ ਵਿੱਚ ਖੇਤੀ ਹੁੰਦੀ ਹੈ।

ਸ੍ਰੀ ਕਰਤਾਰਪੁਰ ਸਾਹਿਬ 'ਚ ਹੁਣ ਬਾਬੇ ਨਾਨਕ ਦੇ ਖੇਤਾਂ 'ਚ ਪੈਦਾ ਕੀਤੇ ਅਨਾਜ ਤੋਂ ਬਣੇਗਾ ਲੰਗਰ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰਿਆਂ ਨੂੰ ਨਾਮ ਜਪੋ, ਕਿਰਤ ਕਰੋ ਅਤੇ ਵੰਡ ਕੇ ਛਕਣ ਦਾ ਉਪਦੇਸ਼ ਦਿੱਤਾ ਹੈ। ਗੁਰੂ ਨਾਨਕ ਦੇਵ ਜੀ ਨੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਹੈ। ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁਲਣ ਨਾਲ ਸਿੱਖ ਸੰਗਤਾਂ ਨੇ ਪਵਿੱਤਰ ਅਸਥਾਨ ਦੇ ਖੁੱਲੇ ਦਰਸ਼ਨ ਕੀਤੇ ਹਨ।

ਸ੍ਰੀ ਕਰਤਾਰਪੁਰ ਸਾਹਿਬ 'ਚ ਹੁਣ ਬਾਬੇ ਨਾਨਕ ਦੇ ਖੇਤਾਂ 'ਚ ਪੈਦਾ ਕੀਤੇ ਅਨਾਜ ਤੋਂ ਬਣੇਗਾ ਲੰਗਰ

ਇਹ ਵੀ ਪੜ੍ਹੋ:BBMB ਨੂੰ ਲੈ ਕੇ ਕਿਸਾਨਾਂ ਦਾ ਵੱਡਾ ਰੋਸ ਪ੍ਰਦਰਸ਼ਨ, ਕੇਂਦਰ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ 

-PTC News

Related Post