ਵਿਧਾਇਕਾਂ ਦੀ ਖ਼ਰੀਦੋ-ਫ਼ਰੋਖ਼ਤ ਮਾਮਲੇ 'ਚ ਵੜਿੰਗ ਨੇ ਘੇਰੀ 'ਆਪ', ਸਰਕਾਰ ਨਾਕਾਮੀਆਂ 'ਤੇ ਪਾ ਰਹੀ ਪਰਦਾ

By  Ravinder Singh September 14th 2022 09:36 PM -- Updated: September 14th 2022 09:38 PM

ਚੰਡੀਗੜ੍ਹ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਭਾਜਪਾ 'ਤੇ ਵਿਧਾਇਕਾਂ ਦੀ ਖ਼ਰੀਦੋ-ਫਰੋਖ਼ਤ ਦਾ ਇਲਜ਼ਾਮ ਲਾਉਣ ਤੇ ਡੀਜੀਪੀ ਨੂੰ ਇਸ ਮਾਮਲੇ ਦੀ ਸ਼ਿਕਾਇਤ ਕਰਨ ਮਗਰੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਪ੍ਰੈੱਸ ਕਾਨਫਰੰਸ ਕੀਤੀ। ਇਸ ਸਬੰਧੀ ਉਨ੍ਹਾਂ ਨੇ ਸਰਕਾਰ ਨੂੰ ਆਪਣੀ ਪਾਰਟੀ ਦੇ ਸਮਰਥਨ ਦੀ ਪੇਸ਼ਕਸ਼ ਕੀਤੀ ਹੈ ਕਿਉਂਕਿ ਇਲਜ਼ਾਮ ਗੰਭੀਰ ਹਨ ਤੇ ਸੰਵਿਧਾਨਕ ਪ੍ਰਕਿਰਿਆ ਨੂੰ ਨੁਕਸਾਨ ਪਹੁੰਚਾਉਂਦੇ ਹਨ ਅਤੇ ਲੋਕਾਂ ਦਾ ਫਤਵਾ ਚੋਰੀ ਕਰਨ ਦੇ ਬਰਾਬਰ ਹਨ। ਸੂਬਾ ਕਾਂਗਰਸ ਪ੍ਰਧਾਨ ਨੇ ਹਾਲਾਂਕਿ ‘ਆਪ’ ਸਰਕਾਰ ਵੱਲੋਂ ਇਨ੍ਹਾਂ ਦੋਸ਼ਾਂ ਦੀ ਜਾਂਚ ਉਤੇ ਸ਼ੰਕਾ ਜ਼ਾਹਰ ਕੀਤੀ, ਜੋ ਸਰਕਾਰ ਦੀਆਂ ਨਾਕਾਮੀਆਂ ਉਤੇ ਪਰਦਾ ਪਾਉਣ ਲਈ ਪਹਿਲਾਂ ਤੋਂ ਮਨਘੜਤ ਕਹਾਣੀ ਦਾ ਹਿੱਸਾ ਵੀ ਹੋ ਸਕਦੇ ਹਨ।

ਵਿਧਾਇਕਾਂ ਦੀ ਖ਼ਰੀਦੋ-ਫ਼ਰੋਖ਼ਤ ਮਾਮਲੇ 'ਚ ਵੜਿੰਗ ਨੇ ਘੇਰੀ 'ਆਪ', ਸਰਕਾਰ ਨਾਕਾਮੀਆਂ 'ਤੇ ਪਾ ਹੀ ਪਰਦਾਵੜਿੰਗ ਨੇ ਕਿਹਾ ਕਿ 'ਆਪ' ਸਰਕਾਰ ਵੱਲੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਅਜਿਹਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਪਰੇਸ਼ਨ ਲੋਟਸ ਨਾਂ ਜਾਣਬੁੱਝ ਕੇ ਰੱਖਿਆ ਗਿਆ ਹੈ। ਪੰਜਾਬ ਸਰਕਾਰ ਦੀ ਹਰ ਨੀਤੀ 'ਤੇ ਹਾਈ ਕੋਰਟ ਵੱਲੋਂ ਰੋਕ ਲੱਗ ਰਹੀ ਹੈ। ਸੂਬੇ 'ਚ ਨਾਜਾਇਜ਼ ਮਾਈਨਿੰਗ ਜਾਰੀ ਹੈ।

ਵਿਧਾਇਕਾਂ ਦੀ ਖ਼ਰੀਦੋ-ਫ਼ਰੋਖ਼ਤ ਮਾਮਲੇ 'ਚ ਵੜਿੰਗ ਨੇ ਘੇਰੀ 'ਆਪ', ਸਰਕਾਰ ਨਾਕਾਮੀਆਂ 'ਤੇ ਪਾ ਹੀ ਪਰਦਾ

ਵੜਿੰਗ ਨੇ ਕਿਹਾ ਕਿ ਸੱਤ ਅੱਠ ਵਿਧਾਇਕਾਂ ਨੂੰ ਖ਼ਰੀਦਣ ਲਈ 1375 ਕਰੋੜ ਰੁਪਏ ਦੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ 59 ਵਿਧਾਇਕਾਂ ਲ਼ਈ 1425 ਕਰੋੜ ਰੁਪਏ ਬਣਦਾ ਹੈ। ਉਨ੍ਹਾਂ ਕਿਹਾ ਕਿ ਚੀਮਾ ਵਿੱਤ ਮੰਤਰੀ ਹਨ, ਉਨ੍ਹਾਂ ਨੂੰ ਅੰਕੜਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ। ਵੜਿੰਗ ਨੇ ਕਿਹਾ ਕਿ 'ਆਪ' ਦੇ ਅੰਦਰ ਵੱਡੀ ਬਗਾਵਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਬਿਨਾਂ ਜਾਚ ਪਰਚਾ ਦਰਜ ਕਰ ਦਿੱਤਾ ਸੀ ਪਰ ਹੁਣ ਵਿੱਤ ਮੰਤਰੀ ਦੀ ਅਗਵਾਈ ਹੇਠ ਵਿਧਾਇਕ DGP ਨੂੰ ਮਿਲਣ ਗਏ ਸਨ ਤਾਂ ਜੋ ਮੀਡੀਆ 'ਚ ਬਣੇ ਰਹਿਣ।

-PTC News

ਇਹ ਵੀ ਪੜ੍ਹੋ : ਪੰਜਾਬ 'ਚ ਮੈਨੂਫੈਕਚਰਿੰਗ ਪਲਾਂਟ ਲਗਾਉਣ ਦੀ ਨਹੀਂ ਕੋਈ ਯੋਜਨਾ : ਬੀਐਮਡਬਲਯੂ

Related Post