ਪੰਜਾਬ 'ਚ ਮੈਨੂਫੈਕਚਰਿੰਗ ਪਲਾਂਟ ਲਗਾਉਣ ਦੀ ਨਹੀਂ ਕੋਈ ਯੋਜਨਾ : ਬੀਐਮਡਬਲਯੂ
ਇਸ 'ਚ ਅੱਗੇ ਲਿਖਿਆ ਗਿਆ ਹੈ ਕਿ BMW ਸਮੂਹ ਚੇਨੱਈ 'ਚ ਆਪਣੇ ਨਿਰਮਾਣ ਪਲਾਂਟ, ਪੁਣੇ ਵਿਚ ਇਕ ਪਾਰਟਸ ਵੇਅਰਹਾਊਸ, ਗੁੜਗਾਓਂ NCR 'ਚ ਇਕ ਸਿਖਲਾਈ ਕੇਂਦਰ ਤੇ ਦੇਸ਼ ਦੇ ਪ੍ਰਮੁੱਖ ਮਹਾਂਨਗਰਾਂ 'ਚ ਇਕ ਚੰਗੀ ਤਰ੍ਹਾਂ ਵਿਕਸਤ ਡੀਲਰ ਨੈਟਵਰਕ ਨਾਲ ਬੀਐਮਡਬਲਯੂ ਕੰਪਨੀ ਨੂੰ ਭਾਰਤ 'ਚ ਮਜ਼ਬੂਤ ਉਤੇ ਜ਼ੋਰ। ਬਿਆਨ 'ਚ ਲਿਖਿਆ ਗਿਆ ਹੈ BMW ਗਰੁੱਪ ਇੰਡੀਆ ਦੀ ਪੰਜਾਬ 'ਚ ਵਾਧੂ ਨਿਰਮਾਣ ਕਾਰਜ ਸਥਾਪਤ ਕਰਨ ਦੀ ਕੋਈ ਯੋਜਨਾ ਨਹੀਂ ਹੈ।
ਇਹ ਵੀ ਪੜ੍ਹੋ : ਹਾਈ ਕੋਰਟ ਵੱਲੋਂ ਸਰਕਾਰ ਨੂੰ ਇੱਕ ਹੋਰ ਵੱਡਾ ਝਟਕਾ; ਨਵੀਂ ਮਾਈਨਿੰਗ ਨੀਤੀ 'ਤੇ ਲਾਈ ਰੋਕ
ਕਾਬਿਲੇਗੌਰ ਹੈ ਕਿ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ ਸੀ ਕਿ ਵਿਸ਼ਵ ਪ੍ਰਸਿੱਧ ਕਾਰ ਕੰਪਨੀ BMW ਦੇ ਹੈਡ ਆਫਿਸ ਵਿਖੇ ਉਨ੍ਹਾਂ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਹੋਈ ਹੈ ਤੇ ਵੱਡੇ ਪੱਧਰ ਉਤੇ ਕਾਰਾਂ ਦੇ ਪਾਰਟਸ ਨਾਲ ਸਬੰਧਤ ਯੂਨਿਟ ਪੰਜਾਬ ਲਾਉਣ ਦੀ ਹਾਮੀ ਭਰੀ। ਇਸ ਕਾਰ ਕੰਪਨੀ ਦਾ ਹੁਣ ਤੱਕ ਸਿਰਫ਼ ਇਕ ਪਲਾਂਟ ਚੇਨੱਈ 'ਚ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਬੀਐਮਡਬਲਯੂ ਦੇ ਇਸ ਫੈਸਲੇ ਨਾਲ ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ। ਇਸ ਦੇ ਨਾਲ ਹੀ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਇਸ ਸਭ ਦੇ ਉਲਟ ਬੀਐਮਡਬਲਯੂ ਕੰਪਨੀ ਨੇ ਅਜਿਹਾ ਕੋਈ ਵੀ ਯੂਨਿਟ ਲਗਾਉਣ ਦੀ ਯੋਜਨਾ ਨੂੰ ਨਕਾਰ ਦਿੱਤਾ ਹੈ।
-PTC News