ਘੜੇ 'ਚ ਪਾਣੀ ਪੀਣ ਕਾਰਨ ਬੱਚੇ ਦੀ ਕੁੱਟਮਾਰ : ਐਸਸੀ ਕਮਿਸ਼ਨ ਗੰਭੀਰਤਾ ਨਾਲ ਕਰ ਰਿਹਾ ਜਾਂਚ

By  Ravinder Singh August 17th 2022 03:27 PM -- Updated: August 17th 2022 03:30 PM

ਜਲੰਧਰ : ਐਸਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਰਾਜਸਥਾਨ ਦੇ ਜਲੌਰ ਵਿੱਚ ਅਨੁਸੂਚਿਤ ਜਾਤੀ ਨਾਲ ਸਬੰਧਤ ਬੱਚੇ ਦੀ ਕੁੱਟਮਾਰ ਤੇ ਬਾਅਦ ਵਿੱਚ ਮੌਤ ਦੀ ਘਟਨਾ ਬਹੁਤ ਦੁਖਦਾਈ ਹੈ। ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਜਾਂਦੀ ਹੈ। ਘੜੇ 'ਚ ਪਾਣੀ ਪੀਣ ਵਾਲੇ ਬੱਚੇ ਦੀ ਕੁੱਟਮਾਰ ਦੇ ਮਾਮਲੇ 'ਚ ਐਸਸੀ ਕਮਿਸ਼ਨ ਨੇ ਅਧਿਕਾਰੀ ਕੀਤੇ ਤਲਬਜਿਵੇਂ ਹੀ ਐਸਸੀ ਕਮਿਸ਼ਨ ਨੂੰ ਮੀਡੀਆ ਰਾਹੀਂ ਇਸ ਬਾਰੇ ਪਤਾ ਲੱਗਾ ਤਾਂ ਅਸੀਂ ਆਪਣੇ ਕਮਿਸ਼ਨ ਮੈਂਬਰ ਨੂੰ ਉਥੇ ਸਥਿਤੀ ਦਾ ਜਾਇਜ਼ਾ ਲੈਣ ਲਈ ਭੇਜ ਦਿੱਤਾ ਸੀ। ਇਸ ਮਾਮਲੇ ਨੂੰ ਲੈ ਕੇ ਜਾਂਚ ਕਰ ਰਹੇ ਹਾਂ ਪਰ ਅਫਵਾਹਾਂ ਉਤੇ ਭਰੋਸਾ ਨਹੀਂ ਕਰ ਸਕਦੇ। ਰਾਜਸਥਾਨ ਤੋਂ ਕਈ ਖਬਰਾਂ ਆ ਰਹੀਆਂ ਹਨ, ਸੋਸ਼ਲ ਮੀਡੀਆ 'ਤੇ ਬਹੁਤ ਕੁਝ ਵਾਇਰਲ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਇਸ ਮਾਮਲੇ ਨੂੰ ਲੈ ਗ੍ਰਿਫਤਾਰੀਆਂ ਵੀ ਕੀਤੀਆਂ ਹਨ। ਬੱਚੇ ਦੇ ਪਰਿਵਾਰ ਨੂੰ ਮੁਆਵਜ਼ਾ ਵੀ ਦਿੱਤਾ ਜਾ ਰਿਹਾ ਹੈ। ਘੜੇ 'ਚ ਪਾਣੀ ਪੀਣ ਵਾਲੇ ਬੱਚੇ ਦੀ ਕੁੱਟਮਾਰ ਦੇ ਮਾਮਲੇ 'ਚ ਐਸਸੀ ਕਮਿਸ਼ਨ ਨੇ ਅਧਿਕਾਰੀ ਕੀਤੇ ਤਲਬਐਸਸੀ ਕਮਿਸ਼ਨ ਇਸ ਮਾਮਲੇ ਨੂੰ ਕਾਫੀ ਗੰਭੀਰਤਾ ਨਾਲ ਲੈ ਰਿਹਾ ਹੈ। ਅੱਜ ਅਸੀਂ ਰਾਜਸਥਾਨ ਦੇ ਰੈਜ਼ੀਡੈਂਟ ਕਮਿਸ਼ਨਰ ਤੇ ਹੋਰ ਅਧਿਕਾਰੀਆਂ ਨੂੰ ਤਲਬ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਛੋਟੇ ਬੱਚੇ ਨੂੰ ਜਾਤਪਾਤ ਸਬੰਧੀ ਬਹੁਤੀ ਜਾਣਕਾਰੀ ਨਹੀਂ ਹੁੰਦੀ ਤੇ ਜਾਤਪਾਤ ਸਬੰਧੀ ਵਿਤਕਰਾ ਕਰਨਾ ਬਿਲਕੁਲ ਗ਼ਲਤ ਹੈ। ਹੁਣ ਕਈ ਸਵਾਲ ਖੜ੍ਹੇ ਹੋ ਰਹੇ ਹਨ। ਘੜੇ ਵਿਚੋਂ ਪਾਣੀ ਪੀਣ ਉਤੇ ਉਸ ਦੀ ਕੁੱਟਮਾਰ ਕੀਤੀ ਗਈ ਤੇ ਪਰਿਵਾਰ ਵਾਲੇ ਬੱਚੇ ਨੂੰ ਲੈ ਕੇ ਥਾਂ-ਥਾਂ ਗਏ, ਅਖੀਰ ਉਸ ਨੂੰ ਅਹਿਮਦਾਬਾਦ ਵਿੱਚ ਦਾਖ਼ਲ ਕਰਵਾਇਆ ਗਿਆ। ਘੜੇ 'ਚ ਪਾਣੀ ਪੀਣ ਵਾਲੇ ਬੱਚੇ ਦੀ ਕੁੱਟਮਾਰ ਦੇ ਮਾਮਲੇ 'ਚ ਐਸਸੀ ਕਮਿਸ਼ਨ ਨੇ ਅਧਿਕਾਰੀ ਕੀਤੇ ਤਲਬਜਿਥੇ ਉਸ ਦੀ ਮੌਤ ਹੋ ਗਈ। ਸਮਾਜ ਵਿੱਚ ਚੱਲ ਰਿਹਾ ਇਹ ਵਰਤਾਰਾ ਬਹੁਤ ਹੀ ਮਾੜਾ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਪੰਜਾਬ ਦੇ ਐਡਵੋਕੇਟ ਜਨਰਲ ਦਫ਼ਤਰ ਵਿੱਚ ਲਾਅ ਅਫਸਰਾਂ ਦੀ ਤਾਇਨਾਤੀ ਦੇ ਮਾਮਲੇ ਵਿੱਚ ਵੀ ਪੰਜਾਬ ਸਰਕਾਰ ਨੇ ਕੋਈ ਢੁੱਕਵਾਂ ਜਵਾਬ ਨਹੀਂ ਦਿੱਤਾ। ਐਸਸੀ ਕਮਿਸ਼ਨ ਨੇ ਇਸ ਸਬੰਧੀ ਤਿੰਨ ਵਾਰ ਜਵਾਬ ਮੰਗਿਆ। ਇਹ ਮਾਮਲਾ ਮੁੱਖ ਮੰਤਰੀ ਕੋਲ ਪੈਂਡਿੰਗ ਪਿਆ ਹੈ। ਸਕਾਲਰਸ਼ਿਪ ਸਬੰਧੀ ਗੱਲਬਾਤ ਕਰਦੇ ਹੋਏ ਵਿਜੇ ਸਾਂਪਲਾ ਨੇ ਕਿਹਾ ਕਿ ਬੱਚਿਆਂ ਦੀ ਗਿਣਤੀ ਦਿਨ-ਬ-ਦਿਨ ਘੱਟਦੀ ਜਾ ਰਹੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਵੱਲੋਂ ਹੋਮੀ ਭਾਭਾ ਕੈਂਸਰ ਹਸਪਤਾਲ ਦਾ ਉਦਘਾਨ 24 ਅਗਸਤ ਨੂੰ

Related Post