ਕੋਰੋਨਾ ਦਾ ਕਹਿਰ, ਪਿਛਲੇ24 ਘੰਟਿਆਂ 'ਚ 28,591 ਨਵੇਂ ਮਾਮਲੇ ਆਏ ਸਾਹਮਣੇ

By  Riya Bawa September 12th 2021 10:56 AM -- Updated: September 12th 2021 10:58 AM

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਮਾਮਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਭਾਰਤ 'ਚ ਕੋਰੋਨਾ ਦੇ ਨਵੇਂ ਮਾਮਲਿਆਂ 'ਚ ਤਿੰਨ ਦਿਨਾਂ ਤੋਂ ਮਾਮੂਲੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਇਸ ਦੇ ਚਲਦੇ ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਵਾਇਰਸ ਦੇ 28,591ਨਵੇਂ ਕੋਰੋਨਾ ਕੇਸ ਆਏ ਸਨ। ਇਸ ਤੋਂ ਪਹਿਲਾਂ ਸ਼ਨੀਵਾਰ 33,376, ਸ਼ੁੱਕਰਵਾਰ 34,973 ਨਵੇਂ ਕੇਸ ਆਏ ਸਨ। ਉੱਥੇ ਹੀ ਪਿਛਲੇ 24 ਘੰਟੇ 338 ਕੋਰੋਨਾ ਮਰੀਜ਼ਾਂ ਦੀ ਜਾਨ ਚਲੀ ਗਈ। 34,848 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ ਯਾਨੀ ਕਿ 6595 ਐਕਟਿਵ ਕੇਸ ਘੱਟ ਹੋ ਗਏ।

ਕੋਰੋਨਾ ਵਾਇਰਸ ਦੇ ਕਰਕੇ 24 ਘੰਟਿਆਂ ਵਿੱਚ 338 ਮੌਤਾਂ ਹੋਈਆਂ, ਜਿਸ ਵਿੱਚ ਕੱਲ੍ਹ ਕੋਰੋਨਾ ਵਾਇਰਸ ਦੇ 20,487 ਮਾਮਲੇ ਅਤੇ ਕੇਰਲ ਵਿੱਚ 181 ਮੌਤਾਂ ਸ਼ਾਮਲ ਹਨ। ਸਿਹਤ ਮੰਤਰਾਲੇ ਦੇ ਅਨੁਸਾਰ, ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਸਰਗਰਮ ਮਾਮਲੇ ਕੁੱਲ  1.16% ਹਨ। ਰੋਜ਼ਾਨਾ ਸਕਾਰਾਤਮਕਤਾ ਦਰ 1.87% ਅਤੇ ਰਿਕਵਰੀ ਰੇਟ 97.51% ਹੈ।

Coronavirus India Update: India reports 38,948 new Covid-19 cases

ਜੇਕਰ ਕੇਰਲ ਦੀ ਗੱਲ ਕਰੀਏ 'ਤੇ ਬੀਤੇ ਦਿਨ ਕੋਵਿਡ ਦੇ 20,487 ਨਵੇਂ ਮਾਮਲੇ ਆਏ ਜਦਕਿ 181 ਤੇ ਮਰੀਜ਼ਾਂ ਦੀ ਮੌਤ ਦਰਜ ਕੀਤੀ ਗਈ। ਇਸ ਦੇ ਨਾਲ ਹੀ ਸੂਬੇ 'ਚ ਕੁੱਲ ਇਫੈਕਟਡ ਮਰੀਜ਼ਾਂ ਦੀ ਸੰਖਿਆਂ ਵਧ ਕੇ 43 ਲੱਖ, 55 ਹਜ਼ਾਰ 191 ਹੋ ਗਈ ਹੈ ਜਿੰਨ੍ਹਾਂ 'ਚੋਂ 22,844 ਲੋਕਾਂ ਦੀ ਜਾਨ ਚਲੇ ਗਈ। ਕੇਰਲ 'ਚ ਕੱਲ 26,155 ਮਰੀਜ਼ ਇਨਫੈਕਸ਼ਨ ਮੁਕਤ ਹੋਏ ਜਿੰਨ੍ਹਾਂ ਨੂੰ ਮਿਲਾ ਕੇ ਹੁਣ ਤਕ 41,00,355 ਮਰੀਜ਼ ਮਹਾਮਾਰੀ ਨੂੰ ਮਾਤ ਦੇ ਚੁੱਕੇ ਹਨ।

Coronavirus India Update: India logs 33,376 new Covid-19 cases

-PTC News

Related Post