ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਟਲ ਪੁਲ ਦਾ ਉਦਘਾਟਨ

By  Ravinder Singh August 27th 2022 08:39 PM -- Updated: August 27th 2022 08:42 PM

ਅਹਿਮਦਾਬਾਦ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਅਹਿਮਦਾਬਾਦ ਵਿੱਚ ਸਾਬਰਮਤੀ ਨਦੀ ਉੱਤੇ ਬਣੇ ਅਟਲ ਪੁਲ ਦਾ ਉਦਘਾਟਨ ਕੀਤਾ। ਪੀਐਮ ਮੋਦੀ ਨੇ ਸਾਬਰਮਤੀ ਰਿਵਰਫਰੰਟ ਉਤੇ ਕਰਵਾਏ ਗਏ ਖਾਦੀ ਉਤਸਵ ਪ੍ਰੋਗਰਾਮ 'ਚ ਭਾਰੀ ਇਕੱਠ ਨੂੰ ਸੰਬੋਧਨ ਕੀਤਾ। ਇਸ ਥਾਂ ਤੋਂ ਪ੍ਰਧਾਨ ਮੰਤਰੀ ਨੇ ਫੁੱਟ ਓਵਰ ਬ੍ਰਿਜ ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਉਦਘਾਟਨ ਤੋਂ ਇੱਕ ਦਿਨ ਪਹਿਲਾਂ, ਪੀਐਮ ਮੋਦੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਪੁਲ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਉਨ੍ਹਾਂ ਨੇ ਲਿਖਿਆ ਸੀ ਕੀ ਅਟਲ ਪੁਲ ਸ਼ਾਨਦਾਰ ਨਹੀਂ ਲੱਗ ਰਿਹਾ। ਆਓ ਜਾਣਦੇ ਹਾਂ ਸਾਬਰਮਤੀ ਨਦੀ 'ਤੇ ਬਣੇ ਫੁੱਟ ਓਵਰ ਬ੍ਰਿਜ ਬਾਰੇ ਮਹੱਤਵਪੂਰਨ ਗੱਲਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਿਮਦਾਬਾਦ ਸ਼ਹਿਰ ਵਿੱਚ ਸਾਬਰਮਤੀ ਨਦੀ ਉੱਤੇ ਪੈਦਲ ਚੱਲਣ ਵਾਲੇ ਅਟਲ ਪੁਲ ਦਾ ਉਦਘਾਟਨ ਕੀਤਾ। ਨਗਰ ਨਿਗਮ ਨੇ ਇਸ ਦਾ ਨਾਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪਾਈ ਦੇ ਨਾਂ ਉਪਰ ਰੱਖਿਆ ਹੈ। ਇਹ ਵੀ ਪੜ੍ਹੋ : ਸਾਬਕਾ ਵਿਧਾਇਕ ਧਰਮਵੀਰ ਅਗਨੀਹੋਤਰੀ ਦਾ ਦਿਲ ਦਾ ਦੌਰਾ ਪੈਣ ਨਾਲ ਹੋਇਆ ਦੇਹਾਂਤ ਇਹ ਸ਼ਾਨਦਾਰ ਪੁਲ ਲਗਭਗ 300 ਮੀਟਰ ਲੰਬਾ ਹੈ ਅਤੇ ਮੱਧ ਵਿੱਚ 14 ਮੀਟਰ ਚੌੜਾ ਹੈ। ਅਟਲ ਪੁਲ ਦਾ ਉਦਘਾਟਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਅਟਲ ਪੁਲ ਨਾ ਸਿਰਫ਼ ਸਾਬਰਮਤੀ ਨਦੀ ਦੇ ਦੋ ਕਿਨਾਰਿਆਂ ਨੂੰ ਜੋੜ ਰਿਹਾ ਹੈ, ਬਲਕਿ ਇਹ ਡਿਜ਼ਾਈਨ ਤੇ ਨਵੀਨਤਾ ਵਿੱਚ ਵੀ ਬੇਮਿਸਾਲ ਹੈ।" ਉਨ੍ਹਾਂ ਕਿਹਾ, "ਗੁਜਰਾਤ ਦੇ ਮਸ਼ਹੂਰ ਪਤੰਗ ਮੇਲੇ ਦਾ ਵੀ ਇਸ ਦੇ ਡਿਜ਼ਾਈਨ ਵਿਚ ਧਿਆਨ ਰੱਖਿਆ ਗਿਆ ਹੈ। ਸਾਬਰਮਤੀ ਦਾ ਇਹ ਕਿਨਾਰਾ ਅੱਜ ਧੰਨ ਹੋ ਗਿਆ ਹੈ।" ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, 'ਇਤਿਹਾਸ ਗਵਾਹ ਹੈ ਕਿ ਖਾਦੀ ਦਾ ਧਾਗਾ ਆਜ਼ਾਦੀ ਅੰਦੋਲਨ ਦੀ ਤਾਕਤ ਬਣਿਆ, ਇਸ ਨੇ ਗੁਲਾਮੀ ਦੀਆਂ ਜੰਜ਼ੀਰਾਂ ਨੂੰ ਤੋੜ ਦਿੱਤਾ। ਖਾਦੀ ਦਾ ਇਹੀ ਧਾਗਾ ਵਿਕਸਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ, ਆਤਮ-ਨਿਰਭਰ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਲਈ ਪ੍ਰੇਰਨਾ ਦਾ ਸ੍ਰੋਤ ਬਣ ਸਕਦਾ ਹੈ। ਪੀ.ਐਮ ਮੋਦੀ ਨੇ ਕਿਹਾ, "7500 ਭੈਣਾਂ-ਧੀਆਂ ਨੇ ਆਜ਼ਾਦੀ ਦੇ 75 ਸਾਲਾਂ ਦੀ ਯਾਦ ਵਿੱਚ ਚਰਖੇ 'ਤੇ ਧਾਗਾ ਕੱਤ ਕੇ ਇਕ ਨਵਾਂ ਇਤਿਹਾਸ ਰਚਿਆ ਹੈ। -PTC News  

Related Post