IND vs AUS: ਦੂਸਰੇ ਵਨਡੇ ਮੈਚ 'ਚ ਕੋਹਲੀ ਦੇ ਸੈਂਕੜੇ ਦੀ ਬਦੌਲਤ ਭਾਰਤੀ ਟੀਮ ਨੇ ਸੀਰੀਜ਼ ਕੀਤੀ ਬਰਾਬਰ

By  Jashan A January 15th 2019 05:24 PM

IND vs AUS: ਦੂਸਰੇ ਵਨਡੇ ਮੈਚ 'ਚ ਕੋਹਲੀ ਦੇ ਸੈਂਕੜੇ ਦੀ ਬਦੌਲਤ ਭਾਰਤੀ ਟੀਮ ਨੇ ਸੀਰੀਜ਼ ਕੀਤੀ ਬਰਾਬਰ ਐਡੀਲੇਡ: ਭਾਰਤੀ ਕ੍ਰਿਕੇਟ ਟੀਮ ਆਸਟ੍ਰੇਲੀਆ ਦੌਰੇ 'ਤੇ ਹੈ। ਜਿਸ ਦੌਰਾਨ ਭਾਰਤੀ ਟੀਮ ਆਸਟ੍ਰੇਲੀਆ ਦੇ ਖਿਲਾਫ 3 ਮੈਚਾਂ ਦੀ ਵਨਡੇ ਸੀਰੀਜ਼ ਖੇਡ ਰਹੀ ਹੈ। ਇਸ ਸੀਰੀਜ਼ ਦਾ ਦੂਸਰਾ ਮੈਚ ਅੱਜ ਐਡੀਲੇਡ 'ਚ ਖੇਡਿਆ ਗਿਆ। ਜਿਸ ਭਾਰਤੀ ਟੀਮ ਨੇ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਮਾਤ ਦਿੱਤੀ। [caption id="attachment_240869" align="aligncenter" width="300"]ind vs aus IND vs AUS: ਦੂਸਰੇ ਵਨਡੇ ਮੈਚ 'ਚ ਕੋਹਲੀ ਦੇ ਸੈਂਕੜੇ ਦੀ ਬਦੌਲਤ ਭਾਰਤੀ ਟੀਮ ਨੇ ਸੀਰੀਜ਼ ਕੀਤੀ ਬਰਾਬਰ[/caption] ਆਸਟਰੇਲੀਆ ਨੇ ਇਸ ਮੈਚ 'ਚ ਆਪਣੀ ਪਹਿਲੀ ਪਾਰੀ 'ਚ 298 ਦੌੜਾਂ ਬਣਾਈਆਂ। ਇਸ ਤਰ੍ਹਾਂ ਉਸ ਨੇ ਭਾਰਤ ਨੂੰ ਜਿੱਤ ਲਈ 299 ਦੌੜਾਂ ਦਾ ਟੀਚਾ ਦਿੱਤਾ। ਇਸ ਦੇ ਜਵਾਬ 'ਚ ਟੀਮ ਇੰਡੀਆ ਨੇ 44 ਓਵਰ 'ਚ 4 ਵਿਕਟ ਦੇ ਨੁਕਸਾਨ 'ਤੇ 244 ਦੌੜਾਂ ਬਣਾ ਲਈਆਂ ਹਨ। [caption id="attachment_240870" align="aligncenter" width="300"]ind vs aus IND vs AUS: ਦੂਸਰੇ ਵਨਡੇ ਮੈਚ 'ਚ ਕੋਹਲੀ ਦੇ ਸੈਂਕੜੇ ਦੀ ਬਦੌਲਤ ਭਾਰਤੀ ਟੀਮ ਨੇ ਸੀਰੀਜ਼ ਕੀਤੀ ਬਰਾਬਰ[/caption] ਮੈਚ ਦੇ ਦੌਰਾਨ ਵਿਰਾਟ ਕੋਹਲੀ ਨੇ ਆਪਣੇ ਵਨ ਡੇ ਕ੍ਰਿਕਟ ਦਾ 39ਵਾਂ ਸੈਂਕੜਾ ਜੜਿਆ। ਇਸ ਤੋਂ ਪਹਿਲਾਂ ਸ਼ਿਖਰ ਧਵਨ ਨੇ ਆਪਣਾ ਵਿਕਟ 32 ਦੌੜਾਂ ਦੇ ਨਿੱਜੀ ਸਕੋਰ 'ਤੇ ਗੁਆ ਦਿੱਤਾ। ਸ਼ਿਖਰ ਬੇਹਰੇਨਡਾਰਫ ਦੀ ਗੇਂਦ 'ਤੇ ਖਵਾਜਾ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਮੈਚ ਨੂੰ ਜਿਤਾਉਣ ਲਈ ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਅਹਿਮ ਭੂਮਿਕਾ ਰਹੀ। -PTC News

Related Post