ਇੰਦਰਪ੍ਰੀਤ ਚੱਢਾ : ਸਿੱਕੇ ਦਾ ਦੂਜਾ ਪਹਿਲੂ, ਸੰਵੇਦਨਾ ਨਹੀਂ ਇੱਕ ਸਵਾਲ

By  Joshi January 4th 2018 11:11 PM -- Updated: January 4th 2018 11:32 PM

Inderpreet Singh Chadha was godfather for PGIMER patients: ਪੀਜੀਆਈ 'ਚ ਆਉਣ ਵਾਲੇ ਮਰੀਜ਼ਾਂ ਦੇ ਰੋਗਾਂ ਦਾ ਇਲਾਜ਼ ਭਾਵੇਂ ਡਾਕਟਰ ਕਰਦੇ ਹੋਣ, ਲੇਕਿਨ ਉਸ ਇਲਾਜ ਲਈ ਲੋੜੀਂਦੀ ਦਵਾਈ ਜੋ ਖਰੀਦ ਕੇ ਦਿੰਦਾ ਸੀ, ਉਹ ਸੀ ਇਹਨਾਂ ਲੋੜਵੰਦਾਂ ਦਾ "ਚੱਢਾ ਬਾਬਾ" ਭਾਵ ਚਰਨਜੀਤ ਚੱਢਾ ਦਾ ਪੁੱਤਰ ਇੰਦਰਪ੍ਰੀਤ ਚੱਢਾ। ਉਹ ਮਰੀਜ਼ਾਂ ਦੇ ਵਿੱਚ ਚੱਢਾ ਬਾਬਾ ਦੇ ਨਾਲ ਮਸ਼ਹੂਰ ਸੀ ਅਤੇ ਬੁੱਧਵਾਰ ਨੂੰ ਜਿਉਂ ਹੀ ਉਹਨਾਂ ਦੀ ਖੁਦਕੁਸ਼ੀ ਦੀ ਖਬਰ, ਪੀਜੀਆਈ ਸਥਿਤ ਗੁਰਦੁਆਰੇ ਦੇ ਮਰੀਜ਼ਾਂ ਤੱਕ ਪਹੁੰਚੀ ਤਾਂ ਮੰਨੋ ਜਿਵੇਂ ਕੋਈ ਮਾਤਮ ਛਾ ਗਿਆ ਹੋਵੇ। ਉਥੇ ਹਰ ਕਿਸੇ ਦੀ ਅੱਖ ਨਮ ਹੋ ਗਈ ਜਦੋਂ ਉਥੇ ਮੌਜੂਦ ਮਰੀਜ਼ਾਂ ਨੂੰ ਇਹ ਜਾਣਕਾਰੀ ਮਿਲੀ ਕਿ ਹੁਣ ਉਹਨਾਂ ਦੀ ਫਿਕਰ ਕਰਨ ਵਾਲਾ ਨਹੀਂ ਰਿਹਾ। ਉਥੇ ਮੌਜੂਦ ਲੋਕਾਂ ਅਨੁਸਾਰ, ਕਿਸੇ ਨੂੰ ਇਹ ਯਕੀਨ ਨਹੀਂ ਹੋ ਰਿਹਾ ਕਿ ਹੁਣ ਉਹਨਾਂ ਦਾ ਮਸੀਹਾ ਕਦੀ ਮੁੜ ਦਿਖਾਈ ਨਹੀਂ ਦਵੇਗਾ। ਦਰਅਸਲ, ਪੀਜੀਆਈ 'ਚ "ਬਾਬਾ ਜੀ" ਦੇ ਨਾਮ ਨਾਲ ਮਸ਼ਹੂਰ ਇੰਦਰਪ੍ਰੀਤ ਚੱਢਾ ਪਿਛਲੇ ਕੁਝ ਸਾਲਾਂ ਤੋਂ ਨਾ ਸਿਰਫ ਮਰੀਜ਼ਾਂ ਦੀ ਮਾਲੀ ਸਹਾਇਤਾ ਕਰ ਰਹੇ ਸਨ ਬਲਕਿ ਉਹ ਇਲਾਜ਼ ਦੌਰਾਨ ਮਰ ਚੁੱਕੇ ਮਰੀਜ਼ਾਂ ਦੇ ਪਰਿਵਾਰਾਂ ਦੀ ਵੀ ਸਹਾਇਤਾ ਕਰਦੇ ਸਨ। Inderpreet Singh Chadha was godfather for PGIMER patients: ਉਹਨਾਂ ਵੱਲੋਂ ਪਰਿਵਾਰ 'ਚ ਪਿੱਛੇ ਰਹਿ ਗਏ ਬੱਚਿਆਂ ਅਤੇ ਹੋਰ ਜੀਆਂ ਨੂੰ ਛੱਤ, ਰੋਟੀ ਅਤੇ ਕੱਪੜੇ ਤੋਂ ਇਲਾਵਾ ਪੜ੍ਹਾਈ ਲਿਖਾਈ ਦਾ ਜ਼ਿੰਮਾ ਵੀ ਚੁੱਕਿਆ ਜਾਂਦਾ ਸੀ ਅਤੇ ਵਿਧਵਾ ਔਰਤਾਂ ਨੂੰ ਪੈਨਸ਼ਨ ਵੀ ਦਿੱੀ ਜਾਂਦੀ ਸੀ, ਜਿਸਦਾ ਸਾਰਾ ਖਰਚਾ ਉਹ ਆਪ ਚੁੱਕਦੇ ਸਨ। Inderpreet Singh Chadha was godfather for PGIMER patientsਸੂਤਰਾਂ ਮੁਤਾਬਕ, ਤਕਰੀਬਨ ੭੦੦ ਮਰੀਜ਼ਾਂ ਦੀ ਦੇਖਭਾਲ ਦਾ ਪੂਰਾ ਖਰਚ ਉਹ ਚੁੱਕਦੇ ਸਨ, ਜੋ ਕਿ ਰਜਿਸਟਰਡ ਹਨ, ਜਿੰਨ੍ਹਾਂ 'ਚੋਂ ਜ਼ਿਆਦਾਤਰ ਮਰੀਜ਼ ਕਿਡਨੀ ਜਾਂ ਕੈਂਸਰ ਜਹੀਆਂ ਬੀਮਾਰੀਆਂ ਤੋਂ ਪੀੜਤ ਸਨ।  ਇੰਦਰਪ੍ਰੀਤ ਵੱਲੋਂ ਲੋਕਾਂ ਨੂੰ ਪੰਜ ਹਜ਼ਾਰ ਤੋਂ ਪੰਦਰਾਂ ਹਜ਼ਾਰ ਤੱਕ ਦੀ ਪੈਨਸ਼ਨ ਰੂਪੀ ਆਰਥਿਕ ਸਹਾਇਤਾ ਕਰਵਾਏ ਜਾਣ ਦੀ ਵੀ ਖਬਰ ਹੈ। ਇੱਕ ਵਿਵਾਦਿਤ ਵੀਡੀਓ, ਜਿਸ 'ਚ ਉਹਨਾਂ ਦੇ ਪਿਤਾ ਇਤਰਾਜ਼ਯੋਗ ਹਾਲਤ 'ਚ ਸਨ, ਦੇ ਵਾਇਰਲ ਹੋਣ ਤੋਂ ਬਾਅਦ ਉਹਨਾਂ ਨੇ ਮਾਨਸਿਕ ਪਰੇਸ਼ਾਨੀ ਦੇ ਚਲਦਿਆਂ ਖੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਅਤੇ ਇਹਨਾਂ ਲੋੜਵੰਦਾਂ ਦਾ ਮਸੀਹਾ ਸਦਾ ਲਈ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ। —PTC News

Related Post