ਸੀ.ਸੀ.ਐੱਸ ਦੀ ਮੀਟਿੰਗ 'ਚ ਹੋਇਆ ਫ਼ੈਸਲਾ , ਪਾਕਿਸਤਾਨ ਤੋਂ ਵਾਪਸ ਲਿਆ ਜਾਵੇਗਾ 'ਮੋਸਟ ਫੇਵਰੇਟ ਨੇਸ਼ਨ'

By  Shanker Badra February 15th 2019 11:11 AM

ਸੀ.ਸੀ.ਐੱਸ ਦੀ ਮੀਟਿੰਗ 'ਚ ਹੋਇਆ ਫ਼ੈਸਲਾ , ਪਾਕਿਸਤਾਨ ਤੋਂ ਵਾਪਸ ਲਿਆ ਜਾਵੇਗਾ 'ਮੋਸਟ ਫੇਵਰੇਟ ਨੇਸ਼ਨ':ਨਵੀਂ ਦਿੱਲੀ : ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਬੀਤੇ ਕੱਲ ਸੀ.ਆਰ.ਪੀ.ਐਫ. ਦੇ ਕਾਫ਼ਲੇ 'ਤੇ ਹੋਏ ਅੱਤਵਾਦੀ ਹਮਲੇ 'ਚ 42 ਜਵਾਨ ਸ਼ਹੀਦ ਹੋਏ ਹਨ।ਇਸ ਨੂੰ ਲੈ ਕੇ ਦਿੱਲੀ ਦੇ 7, ਲੋਕ ਕਲਿਆਣ ਮਾਰਗ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ (ਸੀ.ਸੀ.ਐੱਸ.) ਦੀ ਮੀਟਿੰਗ ਹੋਈ ਹੈ। [caption id="attachment_256694" align="aligncenter" width="300"]India CCS meeting withdrawn Most favoured nation From Pakistan ਸੀ.ਸੀ.ਐੱਸ ਦੀ ਮੀਟਿੰਗ 'ਚ ਹੋਇਆ ਫ਼ੈਸਲਾ , ਪਾਕਿਸਤਾਨ ਤੋਂ ਵਾਪਸ ਲਿਆ ਜਾਵੇਗਾ 'ਮੋਸਟ ਫੇਵਰੇਟ ਨੇਸ਼ਨ'[/caption] ਇਸ ਸੀ.ਸੀ.ਐੱਸ ਦੀ ਮੀਟਿੰਗ ਦੌਰਾਨ ਫ਼ੈਸਲਾ ਹੋਇਆ ਹੈ ਕਿ 'ਮੋਸਟ ਫੇਵਰੇਟ ਨੇਸ਼ਨ' ਪਾਕਿਸਤਾਨ ਤੋਂ ਵਾਪਸ ਲਿਆ ਜਾਵੇਗਾ।ਇਸ ਦੇ ਨਾਲ ਹੀ ਪੁਲਵਾਮਾ 'ਚ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ 42 ਜਵਾਨਾਂ ਲਈ 2 ਮਿੰਟ ਮੋਨ ਰੱਖਿਆ ਗਿਆ ਹੈ।ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਨੇ ਵੀ ਇਹ ਘਿਨੌਣਾ ਕੰਮ ਕੀਤਾ ਹੈ ,ਉਸਦੀ ਕੀਮਤ ਦੇਣੀ ਪਵੇਗੀ। [caption id="attachment_256696" align="aligncenter" width="300"]India CCS meeting withdrawn Most favoured nation From Pakistan ਸੀ.ਸੀ.ਐੱਸ ਦੀ ਮੀਟਿੰਗ 'ਚ ਹੋਇਆ ਫ਼ੈਸਲਾ , ਪਾਕਿਸਤਾਨ ਤੋਂ ਵਾਪਸ ਲਿਆ ਜਾਵੇਗਾ 'ਮੋਸਟ ਫੇਵਰੇਟ ਨੇਸ਼ਨ'[/caption] ਇਸ ਮੀਟਿੰਗ 'ਚ ਰੱਖਿਆ ਮੰਤਰੀ ਨਿਰਮਲਾ ਸੀਤਾ ਰਮਨ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਕੌਮੀ ਸੁਰੱਖਿਆ ਸਲਾਹਕਾਰ (ਐਨ. ਐੱਸ. ਏ.) ਅਜੀਤ ਡੋਭਾਲ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਆਦਿ ਸ਼ਾਮਿਲ ਹੋਏ ਹਨ।ਇਸ ਤੋਂ ਛੇਤੀ ਬਾਅਦ ਗ੍ਰਹਿ ਮੰਤਰੀ ਰਾਜਨਾਥ ਸਿੰਘ ਜੰਮੂ-ਕਸ਼ਮੀਰ ਦੇ ਸ੍ਰੀਨਗਰ ਰਵਾਨਾ ਹੋਣਗੇ। -PTCNews

Related Post