ਪੂਰਬੀ ਲੱਦਾਖ 'ਚ ਤਣਾਅ ਵਾਲੇ ਖੇਤਰ ਤੋਂ ਪਿੱਛੇ ਹਟੇਗੀ ਚੀਨੀ ਫ਼ੌਜ, ਮੀਟਿੰਗ 'ਚ ਬਣੀ ਸਹਿਮਤੀ

By  Shanker Badra June 23rd 2020 04:48 PM -- Updated: June 23rd 2020 06:28 PM

ਪੂਰਬੀ ਲੱਦਾਖ 'ਚ ਤਣਾਅ ਵਾਲੇ ਖੇਤਰ ਤੋਂ ਪਿੱਛੇ ਹਟੇਗੀ ਚੀਨੀ ਫ਼ੌਜ, ਮੀਟਿੰਗ 'ਚ ਬਣੀ ਸਹਿਮਤੀ:ਨਵੀਂ ਦਿੱਲੀ : ਭਾਰਤ ਅਤੇ ਚੀਨ ਵਿਚਾਲੇ ਪੂਰਬੀ ਲੱਦਾਖ ਦੀ ਗਲਵਨ ਘਾਟੀ 'ਚ ਹੋਈ ਹਿੰਸਕ ਝੜਪ ਨੂੰ ਭਾਵੇਂ ਇੱਕ ਹਫ਼ਤਾ ਬੀਤ ਚੁੱਕਿਆ ਹੈ ਪਰ ਦੋਵੇਂ ਦੇਸ਼ਾਂ ਵਿਚਕਾਰ ਅਜੇ ਵੀ ਤਣਾਅਪੂਰਨ ਮਾਹੌਲ ਸੀ।ਸੋਮਵਾਰ ਨੂੰ ਦੋਵੇਂ ਦੇਸ਼ਾਂ ਵਿਚਕਾਰ ਲੈਫਟੀਨੈਂਟ ਜਨਰਲ ਪੱਧਰ ਦੀ ਹੋਈ ਗੱਲਬਾਤ ਦੌਰਾਨ ਡਰੈਗਨ ਪੂਰਬੀ ਲੱਦਾਖ ਦੇ ਤਣਾਅ ਵਾਲੇ ਇਲਾਕੇ ਤੋਂ ਆਪਣੇ ਫੌਜੀਆਂ ਨੂੰ ਹਟਾਉਣ 'ਤੇ ਸਹਿਮਤ ਹੋ ਗਿਆ ਹੈ।

ਸੂਤਰਾਂ ਨੇ ਦੱਸਿਆ ਕਿ ਪੂਰਬੀ ਲੱਦਾਖ ਤੋਂ ਫੌਜੀਆਂ ਦੇ ਹਟਾਉਣ ਲਈ ਤੌਰ-ਤਰੀਕਿਆਂ ਨੂੰ ਅੰਤਿਮ ਰੂਪ ਦੇਣ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਇਸ ਦੌਰਾਨ ਗੱਲਬਾਤ ਦੌਰਾਨ ਭਾਰਤ ਵਲੋਂ ਸਾਫ਼ ਕਹਿ ਦਿੱਤਾ ਗਿਆ ਹੈ ਕਿ ਐੱਲ.ਏ.ਸੀ. 'ਚ ਜਿਸ ਤਰ੍ਹਾਂ ਦੀ ਸਥਿਤੀ 5 ਮਈ ਤੋਂ ਪਹਿਲਾਂ ਸੀ, ਉਸੇ ਤਰ੍ਹਾਂ ਹੀ ਹੋਣੀ ਚਾਹੀਦੀ ਹੈ। ਯਾਨੀ ਕਿ ਭਾਰਤ ਵਲੋਂ ਸਾਫ਼-ਸਾਫ਼ ਸ਼ਬਦਾਂ 'ਚ ਕਹਿ ਦਿੱਤਾ ਗਿਆ ਹੈ ਕਿ ਚੀਨ ਆਪਣੀ ਸਰਹੱਦ 'ਤੇ ਵਾਪਸ ਜਾਵੇ।

India, China military reach consensus to disengage after 11 hours long Corps Commander level talks ਪੂਰਬੀ ਲੱਦਾਖ 'ਚ ਤਣਾਅ ਵਾਲੇ ਖੇਤਰ ਤੋਂ ਪਿੱਛੇ ਹਟੇਗੀ ਚੀਨੀ ਫ਼ੌਜ, ਮੀਟਿੰਗ 'ਚ ਬਣੀ ਸਹਿਮਤੀ

ਦਰਅਸਲ ਭਾਰਤ ਅਤੇ ਚੀਨ ਦਰਮਿਆਨ ਚੱਲ ਰਹੇ ਵਿਵਾਦ ਦਰਮਿਆਨ ਸੋਮਵਾਰ ਨੂੰ ਲੈਫਟੀਨੈਂਟ ਜਨਰਲ ਪੱਧਰ ਦੀ ਗੱਲਬਾਤ ਹੋਈ ਸੀ। ਭਾਰਤੀ ਪੱਖ ਦੀ ਅਗਵਾਈ 14ਵੀਂ ਕੋਰ ਦੇ ਕਮਾਂਡਰ ਲੈਫੀਟਨੈਂਟ ਜਨਰਲ ਹਰਿੰਦਰ ਸਿੰਘ ਨੇ ਕੀਤੀ, ਜਦੋਂ ਕਿ ਚੀਨੀ ਪੱਖ ਦੀ ਅਗਵਾਈ ਤਿੱਬਤ ਮਿਲੀਟਰੀ ਜ਼ਿਲ੍ਹੇ ਦੇ ਕਮਾਂਡਰ ਨੇ ਕੀਤੀ ਸੀ। ਐੱਲ.ਏ.ਸੀ. ਦੇ ਦੂਜੀ ਪਾਸੇ ਚੀਨ ਦੇ ਹਿੱਸੇ 'ਚ ਮੋਲਡੋ ਇਲਾਕੇ 'ਚ ਦੋਹਾਂ ਫੌਜਾਂ ਦੇ ਅਧਿਕਾਰੀਆਂ ਦਰਮਿਆ ਬੈਠਕ ਹੋਈ ਸੀ।

ਦੱਸ ਦੇਈਏ ਕਿ ਦੋਹਾਂ ਪੱਖਾਂ ਦਰਮਿਆਨ ਉਸੇ ਜਗ੍ਹਾ 'ਤੇ 6 ਜੂਨ ਨੂੰ ਲੈਫਟੀਨੈਂਟ ਜਨਰਲ ਪੱਧਰ ਦੀ ਪਹਿਲੇ ਦੌਰ ਦੀ ਗੱਲਬਾਤ ਹੋਈ ਸੀ, ਜਿਸ ਦੌਰਾਨ ਦੋਹਾਂ ਪੱਖਾਂ ਨੇ ਗਤੀਰੋਧ ਦੂਰ ਕਰਨ ਲਈ ਇਕ ਸਮਝੌਤੇ ਨੂੰ ਆਖਰੀ ਰੂਪ ਦਿੱਤਾ ਸੀ। ਹਾਲਾਂਕਿ 15 ਜੂਨ ਨੂੰ ਹੋਈ ਹਿੰਸਕ ਝੜਪਾਂ ਤੋਂ ਬਾਅਦ ਸਰਹੱਦ 'ਤੇ ਸਥਿਤੀ ਵਿਗੜ ਗਈ, ਕਿਉਂਕਿ ਦੋਹਾਂ ਪੱਖਾਂ ਨੇ 3500 ਕਿਲੋਮੀਟਰ ਦੀ ਅਸਲ ਸਰਹੱਦ ਕੋਲ ਜ਼ਿਆਦਾਤਰ ਖੇਤਰਾਂ 'ਚ ਆਪਣੀ ਫੌਜ ਤਾਇਨਾਤੀ ਕਾਫ਼ੀ ਤੇਜ਼ ਕਰ ਦਿੱਤੀ ਸੀ।

-PTCNews

Related Post