ਨਵੇਂ ਸਾਲ 'ਚ ਆਮ ਲੋਕਾਂ ਦੀ ਜੇਬ 'ਤੇ ਪਵੇਗਾ ਭਾਰੀ ਬੋਝ , LPG ਸਿਲੰਡਰ ਹੋਇਆ ਮਹਿੰਗਾ 

By  Shanker Badra January 1st 2020 01:14 PM

ਨਵੇਂ ਸਾਲ 'ਚ ਆਮ ਲੋਕਾਂ ਦੀ ਜੇਬ 'ਤੇ ਪਵੇਗਾ ਭਾਰੀ ਬੋਝ , LPG ਸਿਲੰਡਰ ਹੋਇਆ ਮਹਿੰਗਾ:ਨਵੀਂ ਦਿੱਲੀ : ਅੱਜ ਨਵੇਂ ਸਾਲ ਦਾ ਆਗਾਜ਼ ਹੋ ਗਿਆ ਹੈ ਅਤੇ ਸਾਲ 2020 ਸ਼ੁਰੂ ਹੋ ਗਿਆ ਹੈ। ਜਿੱਥੇ ਅੱਜ ਪੂਰੀ ਦੁਨੀਆਂ ਭਰ ਦੇ ਵਿੱਚ ਨਵੇਂ ਸਾਲ ਦੇ ਜਸ਼ਨ ਮਨਾਏ ਜਾ ਰਹੇ ਹਨ ,ਓਥੇ ਹੀ ਨਵੇਂ ਸਾਲ 'ਤੇ ਲੋਕਾਂ ਦੀ ਜੇਬ 'ਤੇ ਭਾਰੀ ਬੋਝ ਪੈਣ ਜਾ ਰਿਹਾ ਹੈ। ਇਕ ਜਨਵਰੀ ਤੋਂ ਤੁਹਾਡੀ ਰਸੋਈ ਦਾ ਖ਼ਰਚ ਵੱਧਣ ਵਾਲਾ ਹੈ ਕਿਉਂਕਿ ਅੱਜ ਤੋਂ ਘਰੇਲੂ ਗੈਸ ਸਿਲੰਡਰ ਦਾ ਮੁੱਲ 19 ਰੁਪਏ ਤਕ ਵੱਧ ਗਿਆ ਹੈ। [caption id="attachment_375055" align="aligncenter" width="300"]India Cooking gas prices hiked on New Year ਨਵੇਂ ਸਾਲ 'ਚ ਆਮ ਲੋਕਾਂ ਦੀ ਜੇਬ 'ਤੇ ਪਵੇਗਾ ਭਾਰੀ ਬੋਝ , LPG ਸਿਲੰਡਰ ਹੋਇਆ ਮਹਿੰਗਾ[/caption] ਇਸ ਤੋਂ ਬਾਅਦ ਰਾਜਧਾਨੀ ਦਿੱਲੀ ਵਿਚ ਔਰਤਾਂ ਨੂੰ ਬਿਨ੍ਹਾਂ ਸਬਸਿਡੀ ਵਾਲੇ ਸਿਲੰਡਰ ਲਈ 714 ਰੁਪਏ ਦੇਣੇ ਪੈਣਗੇ। ਉਥੇ ਕਮਰਸ਼ੀਅਲ ਸਿਲੰਡਰ ਦਾ ਮੁੱਲ 1241 ਰੁਪਏ ਹੋ ਗਿਆ ਹੈ। ਦੇਸ਼ ਦੀਆਂ ਤੇਲ ਕੰਪਨੀਆਂ ਨੇ 1 ਜਨਵਰੀ ਤੋਂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿਚ ਵਾਧੇ ਦਾ ਐਲਾਨ ਕੀਤਾ ਹੈ। ਇਹ ਵਾਧਾ ਥੋੜਾ ਨਹੀਂ ਬਲਕਿ ਬਹੁਤ ਜ਼ਿਆਦਾ ਹੈ। [caption id="attachment_375057" align="aligncenter" width="300"]India Cooking gas prices hiked on New Year ਨਵੇਂ ਸਾਲ 'ਚ ਆਮ ਲੋਕਾਂ ਦੀ ਜੇਬ 'ਤੇ ਪਵੇਗਾ ਭਾਰੀ ਬੋਝ , LPG ਸਿਲੰਡਰ ਹੋਇਆ ਮਹਿੰਗਾ[/caption] ਦੱਸ ਦੇਈਏ ਕਿ ਇਹ ਲਗਾਤਾਰ ਪੰਜਵਾਂ ਮਹੀਨਾ ਹੈ ਜਦੋਂ ਤੇਲ ਕੰਪਨੀਆਂ ਨੇ ਐਲਪੀਜੀ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ। ਸਤੰਬਰ ਵਿਚ ਦਿੱਲੀ ਵਿਚ ਗੈਸ ਸਿਲੰਡਰ 590 ਰੁਪਏ ਸੀ,ਅਕਤੂਬਰ ਵਿਚ 605, ਨਵੰਬਰ ਵਿਚ 681 ਰੁਪਏ ਅਤੇ ਹੁਣ ਇਹ 695 ਰੁਪਏ ਮਿਲ ਰਿਹਾ ਹੈ। -PTCNews

Related Post