ਭਾਰਤੀ ਕ੍ਰਿਕਟ ਟੀਮ ਨੇ ਗਾਬਾ ਚ ਰਚਿਆ ਇਤਿਹਾਸ, BCCI ਨੇ ਐਲਾਨਿਆ ਵੱਡਾ ਇਨਾਮ
Jagroop Kaur
January 19th 2021 03:02 PM --
Updated:
January 19th 2021 03:39 PM

ਖੇਡ ਪ੍ਰੇਮੀਆਂ ਲਈ ਅੱਜ ਦਾ ਦਿਨ ਇਕ ਵਾਰ ਫਿਰ ਤੋਂ ਇਤਿਹਾਸਿਕ ਹੋ ਅੱਪੜਿਆ ਹੈ , ਤੇ ਇਸ ਵੇਲੇ ਭਾਰਤੀ ਖੇਡ ਪ੍ਰੇਮੀਆਂ 'ਚ ਹਰ ਪਾਸੇ ਜਸ਼ਨ ਦਾ ਮਾਹੌਲ ਹੈ , ਦਰਅਸਲ ਭਾਰਤ ਤੇ ਮੇਜ਼ਬਾਨ ਆਸਟ੍ਰੇਲੀਆ ਵਿਚਕਾਰ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਆਖ਼ਰੀ ਮੁਕਾਬਲਾ ਅੱਜ ਖੇਡਿਆ ਗਿਆ।ਜਿਸ ਵਿਚ ਗਾਬਾ 'ਚ ਖੇਡੇ ਜਾ ਰਹੇ ਇਸ ਫ਼ੈਸਲਾਕੁੰਨ ਮੈਚ 'ਚ ਭਾਰਤ ਨੇ ਜਿੱਤ ਹਾਸਲ ਕੀਤੀ ਤੇ 4 ਮੈਚਾਂ ਦੀ ਬਾਰਡਰ-ਗਾਵਸਕਰ ਸੀਰੀਜ਼ ਨੂੰ 2-1 ਨਾਲ ਆਪਣੇ ਨਾਂ ਕੀਤਾ।
ਮੰਗਲਵਾਰ ਨੂੰ ਚੌਥੇ ਟੈਸਟ ਮੈਚ ਦਾ ਆਖ਼ਰੀ ਦਿਨ ਸੀ। ਭਾਰਤੀ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜੀ ਪਾਰੀ 'ਚ ਸੱਤ ਵਿਕਟਾਂ 'ਤੇ 329 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ। ਭਾਰਤੀ ਬੱਲੇਬਾਜ਼ ਸੁਭਮਨ ਗਿੱਲ ਤੇ ਚੇਤਸ਼ਵਰ ਪੁਜਾਰਾ ਤੇ ਰਿਸ਼ਭ ਪੰਤ ਦੇ ਸ਼ਾਨਦਾਰ ਅਰਧ ਸੈਂਕੜਿਆਂ ਦੇ ਦਮ 'ਤੇ ਭਾਰਤ ਨੇ ਚਾਰ ਟੈਸਟ ਮੈਚਾਂ ਦੀ ਸੀਰੀਜ਼ 2-1 ਨਾਲ ਆਪਣੇ ਨਾਂਅ ਕੀਤੀ।
ਪੜ੍ਹੋ ਹੋਰ :ਭਾਰਤੀ ਕ੍ਰਿਕਟਰ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਹਾਸਲ ਕੀਤੀ ਇਕ ਹੋਰ ਵੱਡੀ ਉਪਲਬੱਧੀ
ਪੜ੍ਹੋ ਹੋਰ : ਕਿਸਾਨਾਂ ਨੇ ਕੇਂਦਰ ਨੂੰ ਮੁੜ ਲਿਖਿਆ ਪੱਤਰ ਸੱਦੇ ‘ਤੇ ਜਤਾਈ ਸਹਿਮਤੀ
ਇਸ ਤਰ੍ਹਾਂ ਭਾਰਤ ਨੇ ਲਗਾਤਾਰ ਤੀਜੇ ਸਾਲ ਬਾਰਡਰ ਗਾਵਸਕਰ ਸੀਰੀਜ਼ 'ਤੇ ਕਬਜ਼ਾ ਕਰ ਲਿਆ ਹੈ। ਰਿਸ਼ਭ ਪੰਤ ਨੇ ਜੋਸ਼ ਹੇਜਲਵੁੱਡ ਦੀ ਗੇਂਦ 'ਤੇ ਚੌਕਾ ਜੜ ਕੇ ਭਾਰਤ ਨੂੰ ਤਿੰਨ ਵਿਕਟਾਂ ਨਾਲ ਜਿੱਤ ਦਿਵਾਈ।