ਭਾਰਤ ਨੇ ਦੱਖਣੀ ਅਫਰੀਕਾ ਨੂੰ ਅੱਠ ਵਿਕਟਾਂ ਨਾਲ ਹਰਾਇਆ

By  Ravinder Singh September 29th 2022 07:48 AM

ਤਿਰੂਵਨੰਤਪੁਰਮ : ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ ਤਿਰੂਵਨੰਤਪੁਰਮ ਵਿਚ ਖੇਡੇ ਗਏ ਮੈਚ ਵਿਚ ਭਾਰਤ ਨੇ ਦੱਖਣੀ ਅਫਰੀਕਾ ਨੂੰ ਵੱਡੀ ਮਾਤ ਦਿੱਤੀ। ਭਾਰਤ ਨੇ ਤਿੰਨ ਮੈਚਾਂ ਦੀ ਟੀ-20 ਲੜੀ ਦੇ ਪਹਿਲੇ ਮੈਚ ਵਿੱਚ ਦੱਖਣੀ ਅਫਰੀਕਾ ਨੂੰ ਅੱਠ ਵਿਕਟਾਂ ਨਾਲ ਹਰਾਇਆ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਨੇ 20 ਓਵਰਾਂ 'ਚ ਅੱਠ ਵਿਕਟਾਂ ਦੇ ਨੁਕਸਾਨ 'ਤੇ 106 ਦੌੜਾਂ ਬਣਾਈਆਂ। ਕੇਸ਼ਵ ਮਹਾਰਾਜ ਨੇ ਸਭ ਤੋਂ ਵੱਧ 41 ਦੌੜਾਂ ਦੀ ਪਾਰੀ ਖੇਡੀ। ਇਸ ਦੇ ਨਾਲ ਹੀ ਭਾਰਤ ਵੱਲੋਂ ਅਰਸ਼ਦੀਪ ਸਿੰਘ ਨੇ ਤਿੰਨ ਵਿਕਟਾਂ ਲਈਆਂ। ਜਵਾਬ 'ਚ ਭਾਰਤ ਨੇ ਟੀਚਾ 16.4 ਓਵਰਾਂ 'ਚ ਦੋ ਵਿਕਟਾਂ ਦੇ ਨੁਕਸਾਨ 'ਤੇ ਹਾਸਲ ਕਰ ਲਿਆ। ਸੂਰਿਆਕੁਮਾਰ 33 ਗੇਂਦਾਂ 'ਤੇ 50 ਅਤੇ ਕੇਐੱਲ ਰਾਹੁਲ 56 ਗੇਂਦਾਂ 'ਤੇ 51 ਦੌੜਾਂ ਬਣਾ ਕੇ ਨਾਬਾਦ ਰਹੇ। ਰਾਹੁਲ ਨੇ ਇਕ ਛੱਕਾ ਲਗਾ ਕੇ ਮੈਚ ਸਮਾਪਤ ਕੀਤਾ। ਭਾਰਤ ਨੇ ਦੱਖਣੀ ਅਫਰੀਕਾ ਨੂੰ ਅੱਠ ਵਿਕਟਾਂ ਨਾਲ ਹਰਾਇਆ16ਵੇਂ ਓਵਰ ਦੀ ਪੰਜਵੀਂ ਗੇਂਦ 'ਤੇ ਉਸ ਨੇ ਤਬਰੇਜ਼ ਸ਼ਮਸੀ ਦੀ ਗੇਂਦ 'ਤੇ ਛੱਕਾ ਜੜ ਕੇ ਟੀਮ ਇੰਡੀਆ ਨੂੰ ਜਿੱਤ ਦਿਵਾਈ। ਇਸ ਜਿੱਤ ਨਾਲ ਭਾਰਤੀ ਟੀਮ ਨੇ ਤਿੰਨ ਮੈਚਾਂ ਦੀ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ। ਅਗਲਾ ਮੈਚ 2 ਅਕਤੂਬਰ ਨੂੰ ਗੁਹਾਟੀ ਦੇ ਬਾਰਸਾਪਾਰਾ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ। ਪਹਿਲੇ ਹੀ ਓਵਰ 'ਚ ਦੀਪਕ ਚਾਹਰ ਨੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਦੱਖਣੀ ਅਫਰੀਕਾ ਦੀ ਟੀਮ ਨੂੰ ਹੈਰਾਨ ਕਰ ਦਿੱਤਾ। ਚਾਹਰ ਨੇ ਪਹਿਲੇ ਓਵਰ ਦੀ ਆਖਰੀ ਗੇਂਦ 'ਤੇ ਕਪਤਾਨ ਤੇਂਬਾ ਬਾਵੁਮਾ ਨੂੰ ਕਲੀਨ ਬੋਲਡ ਕੀਤਾ। ਬਾਵੁਮਾ ਖਾਤਾ ਨਹੀਂ ਖੋਲ੍ਹ ਸਕਿਆ। ਦੂਜੇ ਓਵਰ 'ਚ ਅਰਸ਼ਦੀਪ ਸਿੰਘ ਨੇ ਤਿੰਨ ਵਿਕਟਾਂ ਲੈ ਕੇ ਅਫਰੀਕਾ ਦੀ ਕਮਰ ਤੋੜ ਦਿੱਤੀ। ਉਸ ਨੇ ਇਸ ਓਵਰ ਦੀ ਆਖਰੀ ਗੇਂਦ 'ਤੇ ਡੀ ਕਾਕ, ਦੂਜੀ ਗੇਂਦ 'ਤੇ ਰਿਲੇ ਰੂਸੋ ਅਤੇ ਮਿਲਰ ਨੂੰ ਆਊਟ ਕਰਕੇ ਭਾਰਤ ਨੂੰ ਚੌਥੀ ਸਫਲਤਾ ਦਿਵਾਈ। ਰੂਸੋ ਅਤੇ ਮਿਲਰ ਖਾਤਾ ਵੀ ਨਹੀਂ ਖੋਲ੍ਹ ਸਕੇ। ਦੀਪਕ ਚਾਹਰ ਨੇ ਵੀ ਅਗਲੇ ਓਵਰ ਵਿੱਚ ਟ੍ਰਿਸਟਨ ਸਟੱਬਸ ਨੂੰ ਖਾਤਾ ਨਹੀਂ ਖੋਲ੍ਹਣ ਦਿੱਤਾ ਅਤੇ ਕੈਚ ਆਊਟ ਹੋ ਗਏ। ਇਹ ਵੀ ਪੜ੍ਹੋ : ਲਾਹੌਰ ਵਿਖੇ ਸ਼ਹੀਦ ਭਗਤ ਸਿੰਘ ਦਾ 115 ਵਾਂ ਜਨਮ ਦਿਨ ਬੜੀ ਧੂਮਧਾਮ ਨਾਲ ਮਨਾਇਆ  ਇਸ ਤੋਂ ਬਾਅਦ ਵੇਨ ਪਾਰਨੇਲ ਅਤੇ ਮਾਰਕਰਮ ਵਿਚਾਲੇ ਛੇਵੇਂ ਵਿਕਟ ਲਈ 33 ਗੇਂਦਾਂ 'ਤੇ 33 ਦੌੜਾਂ ਦੀ ਸਾਂਝੇਦਾਰੀ ਹੋਈ। ਮਾਰਕਰਮ 24 ਗੇਂਦਾਂ ਵਿੱਚ 25 ਦੌੜਾਂ ਬਣਾ ਕੇ ਆਊਟ ਹੋ ਗਏ। ਮਹਾਰਾਜ ਅਤੇ ਪਾਰਨੇਲ ਨੇ ਸੱਤਵੇਂ ਵਿਕਟ ਲਈ 47 ਗੇਂਦਾਂ ਵਿੱਚ 26 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਬਾਅਦ ਮਹਾਰਾਜ ਅਤੇ ਰਬਾਡਾ ਦੀ ਜੋੜੀ ਨੇ ਤੇਜ਼ ਦੌੜਾਂ ਬਣਾਈਆਂ। ਦੋਵਾਂ ਨੇ ਅੱਠਵੀਂ ਵਿਕਟ ਲਈ 20 ਗੇਂਦਾਂ ਵਿੱਚ 33 ਦੌੜਾਂ ਜੋੜੀਆਂ। -PTC News

Related Post