Thu, May 16, 2024
Whatsapp

Top 10 Most Expensive Player: IPL ਇਤਿਹਾਸ ਦੇ ਉਹ 10 ਖਿਡਾਰੀ, ਜਿਨ੍ਹਾਂ ਲਈ ਮੀਂਹ ਵਾਂਗ ਵਹਾਇਆ ਗਿਆ ਪੈਸਾ, ਦੇਖੋ ਪੂਰੀ ਸੂਚੀ

TOP 10 Most Expensive Player in IPL History: ਜੇਕਰ ਇੰਡੀਅਨ ਪ੍ਰੀਮੀਅਰ ਲੀਗ ਦੇ ਹੁਣ ਤੱਕ ਦੇ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਲੜੀ ਵਿੱਚ ਆਸਟ੍ਰੇਲੀਆ ਦੇ 3 ਖਿਡਾਰੀ, ਇੰਗਲੈਂਡ ਦੇ 2 ਖਿਡਾਰੀ, ਭਾਰਤ ਦੇ ਦੋ ਖਿਡਾਰੀ, ਦੱਖਣੀ ਅਫਰੀਕਾ ਦਾ ਇੱਕ ਅਤੇ ਵੈਸਟ ਇੰਡੀਜ਼ ਦਾ ਇੱਕ ਖਿਡਾਰੀ ਸ਼ਾਮਲ ਹੈ।

Written by  KRISHAN KUMAR SHARMA -- December 20th 2023 03:04 PM -- Updated: December 20th 2023 03:55 PM
Top 10 Most Expensive Player: IPL ਇਤਿਹਾਸ ਦੇ ਉਹ 10 ਖਿਡਾਰੀ, ਜਿਨ੍ਹਾਂ ਲਈ ਮੀਂਹ ਵਾਂਗ ਵਹਾਇਆ ਗਿਆ ਪੈਸਾ, ਦੇਖੋ ਪੂਰੀ ਸੂਚੀ

Top 10 Most Expensive Player: IPL ਇਤਿਹਾਸ ਦੇ ਉਹ 10 ਖਿਡਾਰੀ, ਜਿਨ੍ਹਾਂ ਲਈ ਮੀਂਹ ਵਾਂਗ ਵਹਾਇਆ ਗਿਆ ਪੈਸਾ, ਦੇਖੋ ਪੂਰੀ ਸੂਚੀ

TOP 10 Most Expensive Player in IPL History: ਆਈਪੀਐਲ ਸੀਜ਼ਨ 2024 ਲਈ ਖਿਡਾਰੀਆਂ ਦੀ ਬੋਲੀ ਲੱਗ ਚੁੱਕੀ ਹੈ ਅਤੇ ਇਸ ਵਾਰ ਕਈ ਖਿਡਾਰੀਆਂ ਉਪਰ ਪੈਸਿਆਂ ਦਾ ਅਜਿਹਾ ਮੀਂਹ ਪਿਆ ਹੈ, ਜੋ ਪਹਿਲਾਂ ਕਦੇ ਨਹੀਂ ਹੋਇਆ ਅਤੇ ਨਾ ਦੇਖਿਆ ਗਿਆ ਸੀ। ਆਈਪੀਐਲ ਦੇ 17ਵੇਂ ਸੀਜ਼ਨ ਵਿੱਚ 20 ਕਰੋੜ ਤੋਂ ਉਪਰ ਦੀਆਂ ਬੋਲੀਆਂ ਨੇ ਪਿਛਲੇ ਸਾਰੇ ਰਿਕਾਰਡ ਤੋੜ ਕੇ ਰੱਖ ਦਿੱਤੇ। ਜੇਕਰ ਇੰਡੀਅਨ ਪ੍ਰੀਮੀਅਰ ਲੀਗ ਦੇ ਹੁਣ ਤੱਕ ਦੇ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਲੜੀ ਵਿੱਚ ਆਸਟ੍ਰੇਲੀਆ ਦੇ 3 ਖਿਡਾਰੀ, ਇੰਗਲੈਂਡ ਦੇ 2 ਖਿਡਾਰੀ, ਭਾਰਤ ਦੇ ਦੋ ਖਿਡਾਰੀ, ਦੱਖਣੀ ਅਫਰੀਕਾ ਦਾ ਇੱਕ ਅਤੇ ਵੈਸਟ ਇੰਡੀਜ਼ ਦਾ ਇੱਕ ਖਿਡਾਰੀ ਸ਼ਾਮਲ ਹੈ।

IPL Auction 2024: ਸਭ ਤੋਂ ਪਹਿਲਾਂ ਇਸ ਸਾਲ ਹੋਈ ਖਰੀਦਦਾਰੀ ਦੀ ਕਰਦੇ ਹਾਂ, ਜਿਸ ਨੇ ਆਈਪੀਐਲ ਨੂੰ ਹੁਣ ਤੱਕ ਦਾ ਸਭ ਤੋਂ ਮਹਿੰਗਾ ਖਿਡਾਰੀ ਦਿੱਤਾ ਹੈ। ਆਸਟ੍ਰੇਲੀਆਈ ਖਿਡਾਰੀ ਮਿਸ਼ੇਲ ਸਟਾਰਕ (Mitchell Starc) 24.40 ਕਰੋੜ ਰੁਪਏ 'ਚ ਕੇਕੇਆਰ (Kolkata Knight Riders) ਵੱਲੋਂ ਖਰੀਦੇ ਗਏ ਹਨ, ਜਿਸ ਲਈ ਟੀਮ ਨੇ ਆਪਣੀ ਕੁੱਲ ਰਕਮ ਦਾ 75 ਫੀਸਦੀ ਪੈਸਾ ਖਰਚ ਕਰ ਦਿੱਤਾ। ਉਹ ਮਹਿੰਗੇ ਖਿਡਾਰੀਆਂ ਦੀ ਸੂਚੀ ਵਿੱਚ ਹੁਣ ਪਹਿਲੇ ਨੰਬਰ 'ਤੇ ਹਨ।


ਪੈਟ ਕਮਿੰਸ 'ਤੇ ਦੋ ਵਾਰ ਹੋਈ ਪੈਸਿਆਂ ਦੀ ਰਿਕਾਰਡ ਬਾਰਿਸ਼

ਇਸੇ ਤਰ੍ਹਾਂ ਆਸਟ੍ਰੇਲੀਆ ਦੇ ਪੈਟ ਕਮਿੰਸ (Pat Cummins) ਜੋ ਟੀਮ ਦੇ ਕਪਤਾਨ ਹਨ ਅਤੇ ਆਪਣੀ ਅਗਵਾਈ ਵਿੱਚ ਟੀਮ ਨੂੰ ਭਾਰਤ ਅੰਦਰ ਇੱਕ ਰੋਜ਼ਾ ਵਿਸ਼ਵ ਕੱਪ ਦਾ ਖਿਤਾਬ ਜਿਤਾ ਚੁੱਕੇ ਹਨ, ਨੂੰ ਇਸ ਵਾਰ ਸਨਰਾਈਜ਼ ਹੈਦਰਾਬਾਦ (Sunrise Hyderabad) ਨੇ 20.40 ਕਰੋੜ ਰੁਪਏ ਵਿੱਚ ਖਰੀਦਿਆ ਹੈ। ਇਹ ਉਨ੍ਹਾਂ ਲਈ ਦੂਜੀ ਸਭ ਤੋਂ ਵੱਡੀ ਬੋਲੀ ਰਹੀ। ਇਸ ਤੋਂ ਪਹਿਲਾਂ ਉਹ 2020 ਵਿੱਚ ਕੇਕੇਆਰ ਵੱਲੋਂ 15.50 ਕਰੋੜ ਰੁਪਏ ਵਿੱਚ ਖਰੀਦੇ ਗਏ ਸਨ।


IPL Season 2024: ਤੀਜੇ ਨੰਬਰ 'ਤੇ ਸੈਮ ਕਰਨ (Sam Curren) ਸਭ ਤੋਂ ਮਹਿੰਗੇ ਖਿਡਾਰੀਆਂ ਦੀ ਸੂਚੀ ਵਿੱਚ ਹਨ, ਜਿਸ ਨੇ ਇੰਗਲੈਂਡ ਨੂੰ 2019 ਵਿਸ਼ਵ ਕੱਪ ਜਿੱਤਣ 'ਚ ਅਹਿਮ ਯੋਗਦਾਨ ਪਾਇਆ ਸੀ। ਸੈਮ ਕਰਨ ਨੂੰ 2023 'ਚ ਸਭ ਤੋਂ ਮਹਿੰਗੇ ਖਿਡਾਰੀ ਬਣੇ ਸਨ, ਜਿਸ ਨੂੰ ਪੰਜਾਬ ਕਿੰਗਜ਼ ਨੇ 18.50 ਕਰੋੜ ਰੁਪਏ 'ਚ ਆਪਣੇ ਜੋੜਿਆ ਸੀ। ਉਨ੍ਹਾਂ ਨਾਲ ਹੀ ਚੌਥੇ ਨੰਬਰ 'ਤੇ ਆਸਟ੍ਰੇਲੀਆ ਦਾ ਖਿਡਾਰੀ ਕੈਮਰੂਨ ਗਰੀਨ ਵੀ 2023 ਵਿੱਚ ਸਭ ਤੋਂ ਮਹਿੰਗੇ ਖਿਡਾਰੀਆਂ ਦੀ ਸੂਚੀ ਵਿੱਚ ਦੂਜੇ ਨੰਬਰ 'ਤੇ ਰਿਹਾ ਸੀ, ਜਿਸ ਨੂੰ 17.50 ਕਰੋੜ ਰੁਪਏ ਵਿੱਚ ਮੁੰਬਈ ਇੰਡੀਅਨ ਨੇ ਖਰੀਦਿਆ ਸੀ।

ਦੱਖਣੀ ਅਫਰੀਕਾ ਦਾ ਖਿਡਾਰੀ ਕ੍ਰਿਸ ਮੋਰਿਸ ਅਤੇ ਇੰਗਲੈਂਡ ਦਾ ਖਿਡਾਰੀ ਬੈਨ ਸਟੋਕਸ ਸਭ ਤੋਂ ਮਹਿੰਗੇ ਖਿਡਾਰੀਆਂ ਦੇ ਮਾਮਲੇ ਵਿੱਚ ਕ੍ਰਮਵਾਰ 5ਵੇਂ ਤੇ 6ਵੇਂ ਨੰਬਰ 'ਤੇ ਹਨ, ਜਿਨ੍ਹਾਂ ਲਈ ਟੀਮਾਂ ਨੂੰ 16.25 ਕਰੋੜ ਰੁਪਏ ਦੀਆਂ ਬੋਲੀਆਂ ਨਾਲ ਸਭ ਤੋਂ ਮਹਿੰਗੇ ਵਿਕੇ। ਹਾਲਾਂਕਿ ਕ੍ਰਿਸ ਮੋਰਿਸ ਲਈ ਸਭ ਇਹ ਵੱਡੀ ਬੋਲੀ 2021 ਵਿੱਚ ਲੱਗੀ ਸੀ ਅਤੇ ਬੈਨ ਸਟੋਕਸ 2023 'ਚ ਮਹਿੰਗੇ ਵਿਕੇ ਸਨ।

2015 'ਚ ਯੁਵਰਾਜ ਸਿੰਘ ਬਣੇ ਸਨ ਸਭ ਤੋਂ ਮਹਿੰਗੇ ਖਿਡਾਰੀ 

7ਵੇਂ ਤੇ 8ਵੇਂ ਨੰਬਰ 'ਤੇ ਕ੍ਰਮਵਾਰ ਵੈਸਟਇੰਡੀਜ਼ ਦੇ ਨਿਕੋਲਸ ਪੂਰਨ ਅਤੇ ਭਾਰਤ ਦੇ ਸਿਕਸਰ ਕਿੰਗ ਯੁਵਰਾਜ ਸਿੰਘ ਦੇ ਨਾਂਅ ਰਿਕਾਰਡ ਦਰਜ ਹੈ, ਨਿਕੋਲਸ ਪੂਰਨ ਨੂੰ ਲਖਨਊ ਸੁਪਰ ਜੁਆਇੰਟਸ ਵੱਲੋਂ 16 ਕਰੋੜ ਰੁਪਏ 2023 ਸੀਜ਼ਨ ਵਿੱਚ ਮਿਲੇ ਸਨ, ਜਦਕਿ ਯੁਵਰਾਜ ਸਿੰਘ ਨੂੰ 2015 ਵਿੱਚ ਦਿੱਲੀ ਕੈਪੀਟਲ ਨੇ ਆਪਣੇ ਨਾਲ ਜੋੜਿਆ ਸੀ ਅਤੇ ਸਭ ਤੋਂ ਮਹਿੰਗੇ ਖਿਡਾਰੀ ਬਣੇ ਸਨ।

ਦਸਵੇਂ ਨੰਬਰ 'ਤੇ ਵੀ ਭਾਰਤੀ ਖਿਡਾਰੀ ਦੇ ਨਾਂਅ ਆਈਪੀਐਲ ਇਤਿਹਾਸ ਦੇ ਸਭ ਤੋਂ ਮਹਿੰਗੇ ਹੋਣ ਦਾ ਰਿਕਾਰਡ ਹੈ। ਇਸ਼ਾਨ ਕਿਸ਼ਨ ਨੂੰ ਮੁੰਬਈ ਇੰਡੀਅਨ ਨੇ 2022 ਵਿੱਚ 15.25 ਕਰੋੜ ਰੁਪਏ ਦੀ ਰਿਕਾਰਡ ਬੋਲੀ ਲਾ ਕੇ ਖਰੀਦਿਆ ਸੀ। ਦੱਸ ਦੇਈਏ ਕਿ ਇਹ ਖਿਡਾਰੀ ਭਾਰਤ ਵੱਲੋਂ ਆਪਣੇ ਡੈਬਿਊ ਮੈਚ ਵਿੱਚ ਦੋਹਰਾ ਸੈਂਕੜਾ ਵੀ ਲਗਾ ਚੁੱਕਾ ਹੈ।

- PTC NEWS

Top News view more...

Latest News view more...

LIVE CHANNELS