ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੇ ਤੋੜੇ ਸਾਰੇ ਰਿਕਾਰਡ ,ਤਮਾਸ਼ਾ ਦੇਖ ਰਹੀ ਸਰਕਾਰ

By  Shanker Badra October 2nd 2018 11:16 AM -- Updated: October 2nd 2018 12:38 PM

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੇ ਤੋੜੇ ਸਾਰੇ ਰਿਕਾਰਡ ,ਤਮਾਸ਼ਾ ਦੇਖ ਰਹੀ ਸਰਕਾਰ:ਪਿਛਲੇ ਲੰਮੇ ਸਮੇਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਆਮ ਜਨਤਾ ਲਈ ਪ੍ਰੇਸ਼ਾਨੀ ਦਾ ਸਬੱਬ ਬਣੀਆਂ ਹੋਈਆਂ ਹਨ।ਹੁਣ ਪੰਜਾਬ ਵਿੱਚ ਵੀ ਤੇਲ ਦੀਆਂ ਕੀਮਤਾਂ 90 ਰੁਪਏ ਪ੍ਰਤੀ ਲਿਟਰ ਦੇ ਨੇੜੇ ਪੁੱਜ ਗਈਆਂ ਹਨ।ਮੁੰਬਈ ਅਤੇ ਮੋਹਾਲੀ ਵਿੱਚ ਪੈਟਰੋਲ ਦੀ ਕੀਮਤ ਸਭ ਤੋਂ ਵੱਧ ਹੈ।

ਮੁੰਬਈ ਵਿੱਚ ਅੱਜ ਪੈਟਰੋਲ ਦੀਆਂ ਕੀਮਤਾਂ ਵਿੱਚ 0.12 ਪੈਸੇ ਦਾ ਵਾਧਾ ਹੋਇਆ ਹੈ।ਹੁਣ ਮੁੰਬਈ ਵਿੱਚ ਪੈਟਰੋਲ 91.20 ਰੁਪਏ ਪ੍ਰਤੀ ਲਿਟਰ ਉੱਤੇ ਪੁੱਜ ਗਿਆ ਹੈ।ਇਸ ਤੋਂ ਇਲਾਵਾ ਡੀਜ਼ਲ ਦੀ ਕੀਮਤ ਵਿੱਚ 0.17 ਪੈਸੇ ਦਾ ਵਾਧਾ ਕੀਤਾ ਗਿਆ ਹੈ।ਹੁਣ ਡੀਜ਼ਲ 79.89 ਰੁਪਏ ਪ੍ਰਤੀ ਲਿਟਰ ਦੇ ਹਿਸਾਬ ਨਾਲ ਵਿੱਕ ਰਿਹਾ ਹੈ।

ਮੋਹਾਲੀ ਵਿੱਚ ਪੈਟਰੋਲ ਦੀ ਕੀਮਤ 'ਚ 0.28ਪੈਸੇ ਦਾ ਵਾਧਾ ਹੋਇਆ ਹੈ।ਹੁਣ ਇੱਥੇ ਪੈਟਰੋਲ ਦੀ ਕੀਮਤ 89.66 ਰੁਪਏ ਪ੍ਰਤੀ ਲਿਟਰ ਹੋ ਗਈ ਹੈ।ਡੀਜ਼ਲ ਦੀ ਕੀਮਤ ਵਿੱਚ 0.36 ਪੈਸੇ ਵਾਧੇ ਨਾਲ ਹੁਣ ਡੀਜ਼ਲ 75.22 ਰੁਪਏ ਪ੍ਰਤੀ ਲਿਟਰ ਦੇ ਹਿਸਾਬ ਨਾਲ ਵਿੱਕ ਰਿਹਾ ਹੈ।ਜ਼ਿਕਰਯੋਗ ਹੈ ਕਿ ਪੰਜਾਬ ਭਰ 'ਚ ਪੈਟਰੋਲ ਦੀ ਸਭ ਤੋਂ ਵੱਧ ਕੀਮਤ ਮੋਹਾਲੀ ਵਿੱਚ ਹੈ।

ਦਿੱਲੀ ਵਿੱਚ ਵੀ ਪੈਟਰੋਲ ਦੀ ਕੀਮਤ ਵਿੱਚ 0.12 ਪੈਸੇ ਦਾ ਵਾਧਾ ਹੋਇਆ ਹੈ।ਇਸ ਕਾਰਨ ਪੈਟਰੋਲ ਦੀ ਕੀਮਤ 83.85 ਰੁਪਏ ਪ੍ਰਤੀ ਲਿਟਰ ਹੋ ਗਈ ਹੈ।ਇਸ ਤੋਂ ਇਲਾਵਾ ਡੀਜ਼ਲ ਦੀ ਕੀਮਤ 'ਚ ਵੀ 0.16 ਪੈਸੇ ਦਾ ਵਾਧਾ ਹੋਇਆ ਹੈ ਜਿਸ ਕਾਰਨ ਡੀਜ਼ਲ 75.25 ਰੁਪਏ ਪ੍ਰਤੀ ਲਿਟਰ ਦੀ ਕੀਮਤ 'ਤੇ ਵਿੱਕ ਰਿਹਾ ਹੈ।

ਚੰਡੀਗੜ੍ਹ ਵਿੱਚ ਵੀ ਪੈਟਰੋਲ ਦੀ ਕੀਮਤ 'ਚ 0.23 ਪੈਸੇ ਦਾ ਵਾਧਾ ਹੋਇਆ ਹੈ।ਪੈਟਰੋਲ ਦੀ ਪ੍ਰਤੀ ਲਿਟਰ ਕੀਮਤ 80.59 ਰੁਪਏ ਹੈ।ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ 0.29 ਪੈਸੇ ਦੇ ਵਾਧੇ ਨਾਲ 73.01 ਰੁਪਏ ਪ੍ਰਤੀ ਲਿਟਰ ਹੋ ਗਈ ਹੈ।

-PTCNews

Related Post