20 ਪਾਕਿਸਤਾਨੀ ਮਛੇਰਿਆਂ ਨੂੰ ਭਾਰਤ ਨੇ ਰਿਹਾਅ ਕਰਕੇ ਕੀਤਾ ਪਾਕਿਸਤਾਨ ਦੇ ਹਵਾਲੇ

By  Shanker Badra November 24th 2020 01:45 PM -- Updated: November 24th 2020 01:47 PM

20 ਪਾਕਿਸਤਾਨੀ ਮਛੇਰਿਆਂ ਨੂੰ ਭਾਰਤ ਨੇ ਰਿਹਾਅ ਕਰਕੇ ਕੀਤਾ ਪਾਕਿਸਤਾਨ ਦੇ ਹਵਾਲੇ:ਅੰਮ੍ਰਿਤਸਰ : ਭਾਰਤ ਸਰਕਾਰ ਵੱਲੋਂ ਗੁਜਰਾਤ 'ਚ ਸਾਲ 2016 ਵਿਚ ਫੜੇ 20 ਮਛੇਰਿਆਂ ਨੂੰ ਅੱਜ ਰਿਹਾਅ ਕਰ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਆਪਣੇ ਵਤਨ ਪਾਕਿਸਤਾਨ ਭੇਜ ਦਿੱਤਾ ਗਿਆ ਹੈ। ਇਸ ਦੌਰਾਨ ਰਿਹਾਅ ਹੋ ਕੇ ਅਟਾਰੀ ਵਾਹਗਾ ਬਾਰਡਰ ਪਹੁੰਚੇ ਮਛੇਰਿਆਂ ਦੇ ਚਿਹਰੇ 'ਤੇ ਖੁਸ਼ੀ ਸਾਫ਼ ਝਲਕ ਰਹੀ ਸੀ। [caption id="attachment_451879" align="aligncenter" width="750"]India releases 20 Pakistani fishermen and sends to Pakistan Attari-Wagah border 20 ਪਾਕਿਸਤਾਨੀ ਮਛੇਰਿਆਂ ਨੂੰ ਭਾਰਤ ਨੇ ਰਿਹਾਅ ਕਰਕੇ ਕੀਤਾ ਪਾਕਿਸਤਾਨ ਦੇ ਹਵਾਲੇ[/caption] ਭਾਰਤ ਨੇ ਅੱਜ 20 ਪਾਕਿਸਤਾਨੀ ਮਛੇਰਿਆਂ ਨੂੰ ਅਟਾਰੀ ਵਾਹਗਾ ਬਾਰਡਰ ਜ਼ਰੀਏ ਉਨ੍ਹਾਂ ਦੇ ਮੁਲਕ ਪਾਕਿਸਤਾਨ ਦੇ ਹਵਾਲੇ ਕਰ ਦਿੱਤਾ ਹੈ, ਜੋ ਭਾਰਤ 'ਚ ਗਲਤੀ ਨਾਲ ਦਾਖਲ ਹੋ ਗਏ ਸੀ।ਇਨ੍ਹਾਂ ਮਛੇਰਿਆਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ ਤੇ ਹੁਣ ਇਨ੍ਹਾਂ ਸਾਰਿਆਂ ਨੂੰ ਅੱਜ ਪਾਕਿਸਤਾਨ ਦੇ ਹਵਾਲੇ ਕਰ ਦਿੱਤਾ ਗਿਆ ਹੈ। [caption id="attachment_451880" align="aligncenter" width="750"]India releases 20 Pakistani fishermen and sends to Pakistan Attari-Wagah border 20 ਪਾਕਿਸਤਾਨੀ ਮਛੇਰਿਆਂ ਨੂੰ ਭਾਰਤ ਨੇ ਰਿਹਾਅ ਕਰਕੇ ਕੀਤਾ ਪਾਕਿਸਤਾਨ ਦੇ ਹਵਾਲੇ[/caption] ਇਹ ਵੀ ਪੜ੍ਹੋ :  ਕੇਂਦਰ ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ ਮੁੜ ਗੱਲਬਾਤ ਦਾ ਦਿੱਤਾ ਸੱਦਾ ਇਨ੍ਹਾਂ ਮਛੇਰਿਆਂਦਾ ਕਹਿਣਾ ਹੈ ਕਿ ਭਾਰਤ-ਪਾਕਿ ਜੇਲ੍ਹ ਵਿੱਚ ਬੰਦ ਲੋਕਾਂ ਨੂੰ ਸਰਕਾਰਾਂ ਦੁਆਰਾ ਉਨ੍ਹਾਂ ਦੇ ਵਤਨ ਭੇਜਿਆ ਜਾਣਾ ਚਾਹੀਦਾ ਹੈ ਤਾਂ ਜੋ ਉਹ ਆਪਣਾ ਬਾਕੀ ਸਮਾਂ ਆਪਣੇ ਪਰਿਵਾਰਾਂ ਨਾਲ ਬਿਤਾ ਸਕਣ। ਇਸ ਮੌਕੇ ਮਛੇਰਿਆਂ ਦਾ ਕਹਿਣਾ ਹੈ ਕਿ ਪਾਣੀ ਦੀ ਕੋਈ ਸੀਮਾ ਨਹੀਂ ਹੁੰਦੀ। ਸਾਲ 2016 ਵਿਚ ਉਹ ਮੱਛੀਆਂ ਫੜਦੇ ਹੋਏ ਭਾਰਤੀ ਸਰਹੰਦ 'ਚ ਦਾਖ਼ਲ ਹੋਏ ਸੀ ਅਤੇ ਇਥੇ ਉਨ੍ਹਾਂ ਨੂੰ ਫ਼ੜ ਲਿਆ ਗਿਆ ਸੀ। [caption id="attachment_451881" align="aligncenter" width="750"]India releases 20 Pakistani fishermen and sends to Pakistan Attari-Wagah border 20 ਪਾਕਿਸਤਾਨੀ ਮਛੇਰਿਆਂ ਨੂੰ ਭਾਰਤ ਨੇ ਰਿਹਾਅ ਕਰਕੇ ਕੀਤਾ ਪਾਕਿਸਤਾਨ ਦੇ ਹਵਾਲੇ[/caption] ਉਨ੍ਹਾਂ ਕਿਹਾ ਕਿ ਅੱਜ ਰਿਹਾਅ ਹੋਣ 'ਤੇ ਖੁਸ਼ ਹੈ ਅਤੇ ਆਪਣੇ ਪਰਿਵਾਰ ਨੂੰ ਦੁਬਾਰਾ ਮਿਲ ਕੇ ਇਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨਗੇ।ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ-ਪਾਕਿ ਜੇਲ੍ਹ ਵਿਚ ਬੰਦ ਕੈਦੀਆਂ ਨੂੰ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਹੈ। ਓਥੇ ਹੀ ਏਐਸਆਈ ਅਰੁਣ ਪਾਲ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਨੇ 20 ਪਾਕਿਸਤਾਨੀ ਮਛੇਰਿਆਂ ਨੂੰ ਰਿਹਾ ਕੀਤਾ ਹੈ ,ਜਿਨ੍ਹਾਂ ਨੂੰ ਅਟਾਰੀ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਭੇਜਿਆ ਜਾ ਰਿਹਾ ਹੈ। -PTCNews

Related Post