#CoronavirusIndia: ਭਾਰਤ 'ਚ 24 ਘੰਟਿਆਂ 'ਚ 38 ਮੌਤਾਂ, ਕੇਸ ਵੱਧ ਕੇ ਹੋਏ 11 ਹਜ਼ਾਰ 439

By  Shanker Badra April 15th 2020 12:40 PM

#CoronavirusIndia: ਭਾਰਤ 'ਚ 24 ਘੰਟਿਆਂ 'ਚ 38 ਮੌਤਾਂ, ਕੇਸ ਵੱਧ ਕੇ ਹੋਏ 11 ਹਜ਼ਾਰ 439:ਨਵੀਂ ਦਿੱਲੀ : ਕੇਂਦਰੀ ਸਿਹਤ ਤੇ ਭਲਾਈ ਮੰਤਰਾਲੇ ਵੱਲੋਂ ਬੁੱਧਵਾਰ ਸਵੇਰੇ 8 ਵਜੇ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਭਾਰਤ 'ਚ ਕੋਰੋਨਾ ਵਾਇਰਸ (COVID19) ਦੇ ਹੁਣ ਤੱਕ ਭਾਰਤ 'ਚ 11,439 ਮਾਮਲੇ ਸਾਹਮਣੇ ਆ ਚੁੱਕੇ ਹਨ। ਦੇਸ਼ ਵਿਚ ਹੁਣ ਤੱਕ ਕੁੱਲ 377 ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋ ਚੁੱਕੀ ਹੈ।

ਮੰਤਰਾਲਾ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਕਾਰਨ 38 ਮੌਤਾਂ ਤੇ 1076 ਨਵੇਂ ਕੇਸ ਸਾਹਮਣੇ ਆਏ ਹਨ।  ਭਾਰਤ 'ਚ ਕੁੱਲ 1305 ਲੋਕ ਹੁਣ ਤੱਕ ਠੀਕ ਹੋ ਗਏ ਹਨ। 9,756 ਲੋਕਾਂ ਦਾ ਇਲਾਜ ਜਾਰੀ ਹੈ। ਹੁਣ ਤੱਕ 2,687 ਮਾਮਲਿਆਂ ਦੀ ਪੁਸ਼ਟੀ ਹੋ ਗਈ ਹੈ।

ਮੁੰਬਈ 'ਚ ਇਕ ਹਸਪਤਾਲ ਦੇ 10 ਹੋਰ ਮੁਲਾਜ਼ਮਾਂ 'ਚ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਹਸਪਤਾਲ 'ਚ ਦਾਖ਼ਲ 3 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਕੁਆਰੰਟਾਈਨ ਕੀਤਾ ਗਿਆ ਸੀ। ਹਸਪਤਾਲ ਦੇ ਕੁੱਲ 35 ਮੁਲਾਜ਼ਮਾਂ 'ਚੋਂ ਹੁਣ ਤਕ ਕੋਰੋਨਾ ਵਾਇਰਸ ਪਾਜ਼ੇਟਿਵ ਪਾਇਆ ਗਿਆ ਹੈ।

-PTCNews

Related Post