ਮੀਂਹ ਨੇ ਰੋਕਿਆ ਭਾਰਤੀ ਟੀਮ ਦਾ ਅਭਿਆਸ

By  Joshi September 20th 2017 03:02 PM

ਮੀਂਹ ਨੇ ਰੋਕਿਆ ਭਾਰਤੀ ਟੀਮ ਦਾ ਅਭਿਆਸ India vs Australia: One day international Cricket match hit by rain India vs Australia: One day international Cricket match hit by rain
ਲਗਾਤਾਰ ਮੀਂਹ ਅਤੇ ਧੁੰਦ ਦੇ ਕਾਰਨ ਭਾਰਤੀ ਟੀਮ ਦੂਜੇ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਤੋਂ ਪਹਲਾਂ ਅਭਿਆਸ ਨਹੀ ਕਰ ਸਕੀ ਜਦੋਂ ਕਿ ਆਸਟਰੇਲੀਆ ਦੇ ਬੱਲੇਬਾਜ਼ਾਂ ਨੂੰ ਈਡਨ ਗਾਰਡਨਜ਼ ਵਿੱਚ  ਇਨਡੋਰ ਅਭਿਆਸ ਕਰ ਲਿਆ ਕਿਉਂਕਿ ਈਡਨ ਗਾਰਡਨ ਦੇ ਮੈਦਾਨ ਨੂੰ ਪਿਛਲੇ  ਦੋ ਦਿਨਾਂ  ਤੋਂ ਕਵਰ ਨਾਲ ਢਕਿਆ ਹੋਇਆ ਸੀ।ਕੋਲਕਾਤਾ ਮੌਸਮ ਵਿਭਾਗ  ਦੇ ਡਾਇਰੈਕਟਰ ਗਣੇਸ਼ ਦਾਸ ਨੇ ਦੱਸਿਆ ਕਿ ਅੱਜ ਮੌਸਮ ਇਸ ਲਈ ਖ਼ਰਾਬ ਸੀ ਕਿਉਂਕਿ  ਉੱਤਰ ਪੱਛਮੀ ਬੰਗਾਲ ਅਤੇ ਉਸਦੇ ਗਵਾਂਢੀ ਖੇਤਰਾਂ ਵਿੱਚ ਘੱਟ ਦਬਾਅ ਬਣ ਰਿਹਾ ਹੈ। India vs Australia: One day international Cricket match hit by rainਇਸ ਤੋਂ ਇਲਾਵਾ ਮੌਨਸੂਨ ਵੀ ਭਾਰੂ ਹੈ ਜਿਸ ਕਾਰਨ ਮੀਂਹ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਵੀਰਵਾਰ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਚੇਨਈ ਵਿੱਚ  ਖੇਡਿਆ ਗਿਆ ਪਹਿਲਾਂ ਮੈਚ ਵੀ ਮੀਂਹ ਤੋਂ ਪ੍ਰਭਾਵਿਤ ਹੋ ਗਿਆ ਸੀ ਅਤੇ ਵੀਰਵਾਰ ਨੂੰ ਇੱਥੇ ਹੋਣ ਵਾਲੇ ਦੂਜੇ ਇੱਕ ਰੋਜ਼ਾ ਮੈਚ ਵਿੱਚ ਵੀ ਮੀਂਹ ਦਾ ਖਤਰਾ ਲੱਗ ਰਿਹਾ ਹੈ। India vs Australia: One day international Cricket match hit by rain ਭਾਰਤੀ ਟੀਮ ਨੇ ਸ਼ਾਮ ਦੇ ਸੈਸ਼ਨ ਵਿੱਚ ਅਭਿਆਸ ਕਰਨਾ ਸੀ ਪਰ ਮੌਸਮ ਨੂੰ ਦੇਖ ਕੇ ਟੀਮ ਨੇ ਅਭਿਆਸ ਨਾ ਕਰਨ ਦਾ ਫੈਸਲਾ ਲਿਆ ਹੈ। ਭਾਰਤੀ ਟੀਮ ਦਾ ਮੈਦਾਨ ਮੀਂਹ ਕਰਕੇ ਕਵਰ ਹੋਣ ਕਾਰਨ ਅੱਜ ਖਿਡਾਰੀ  ਮੈਦਾਨ ਵਿੱਚ  ਨਹੀਂ ਗਏ। India vs Australia: One day international Cricket match hit by rainਪੂਰਬੀ ਖੇਤਰ ਦੇ ਕਉਰੇਟਰ ਆਸ਼ੀਸ਼ ਭੌਮਕਿ ਨੇ ਦੱਸਿਆ ਕਿ ਸਾਨੂੰ ਮੈਦਾਨ ਤਿਆਰ ਕਰਨ ਦੇ ਲਈ ਘੱਟੋ ਘੱਟ ਦੋ ਘੰਟੇ ਧੁੱਪ ਦੀ ਲੋੜ ਹੈ, ਅਸੀਂ ਪੂਰੀ ਤਰ੍ਹਾ ਤਿਆਰ  ਹਾਂ ਅਤੇ ਚੰਗੀ ਗੱਲ ਹੈ ਕਿ ਸਾਡੇ  ਕੋਲ ਅਜੇ ਵੀ ਦੋ ਦਿਨ ਹਨ। ਭਾਰਤ ਪੰਜ ਮੈਚਾਂ ਵਿੱਚ  ਅਜੇ ਵੀ 1-0 ਨਾਲ ਅੱਗੇ ਚੱਲ ਰਿਹਾ  ਹੈ। ਉਸ ਨੇ ਚੇਨਈ ਵਿੱਚ ਆਸਟਰੇਲੀਆ ਨੂੰ 26 ਦੌੜਾ ਨਾਲ ਹਰਾਇਆ ਸੀ —PTC News

Related Post