ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਅੱਜ ਖੇਡਿਆ ਜਾਵੇਗਾ ਸੀਰੀਜ਼ ਦਾ ਅੰਤਿਮ ਮੁਕਾਬਲਾ

By  Jashan A December 22nd 2019 09:52 AM

ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਅੱਜ ਖੇਡਿਆ ਜਾਵੇਗਾ ਸੀਰੀਜ਼ ਦਾ ਅੰਤਿਮ ਮੁਕਾਬਲਾ,ਨਵੀਂ ਦਿੱਲੀ: ਭਾਰਤੀ ਟੀਮ ਵਿਸ਼ਾਖਾਪਟਨਮ 'ਚ ਜ਼ਬਰਦਸਤ ਜਿੱਤ ਨਾਲ ਵੈਸਟਇੰਡੀਜ਼ ਵਿਰੁੱਧ 3 ਮੈਚਾਂ ਦੀ ਸੀਰੀਜ਼ 'ਚ 1-1 ਦੀ ਬਰਾਬਰੀ ਹਾਸਲ ਕਰ ਚੁੱਕੀ ਹੈ। ਅੱਜ ਜਦੋਂ ਉਹ ਮਹਿਮਾਨ ਟੀਮ ਵਿਰੁੱਧ ਕਟਕ ਦੇ ਬਾਰਾਬਤੀ ਸਟੇਡੀਅਮ 'ਚ ਹੋਣ ਵਾਲੇ ਤੀਜੇ ਤੇ ਆਖਰੀ ਵਨ ਡੇ 'ਚ ਉਤਰੇਗੀ ਤਾਂ ਇਹ ਮੈਚ ਜਿੱਤ ਕੇ ਸੀਰੀਜ਼ 'ਤੇ ਕਬਜ਼ਾ ਕਰਨਾ ਚਾਹੇਗੀ।

India vs West Indies ਇਹ ਮੈਚ ਦੁਪਹਿਰ 1.30 ਵਜੇ ਸ਼ੁਰੂ ਹੋਵੇਗਾ। ਇਸ ਵਨ ਡੇ ਸੀਰੀਜ਼ ਦਾ ਪਹਿਲਾ ਮੈਚ ਚੇਨਈ 'ਚ ਖੇਡਿਆ ਗਿਆ ਸੀ, ਜਿਸ ਵਿਚ ਭਾਰਤੀ ਟੀਮ ਨੂੰ 8 ਵਿਕਟਾਂ ਦੀ ਕਰਾਰੀ ਹਾਰ ਮਿਲੀ ਸੀ।

ਹੋਰ ਪੜ੍ਹੋ: ਸਕੂਲੀ ਬੱਚਿਆਂ ਨਾਲ ਭਰੀ ਵੈਨ ਹੋਈ ਹਾਦਸਾਗ੍ਰਸਤ, ਕਈ ਬੱਚਿਆਂ ਦੇ ਲੱਗੀਆਂ ਸੱਟਾਂ

IND vs WI ਉਥੇ ਹੀ ਦੂਜੇ ਮੈਚ 'ਚ ਭਾਰਤੀ ਟੀਮ ਦੇ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਵਿਰੋਧੀਆਂ ਨੂੰ ਕਰਾਰੀ ਮਾਤ ਦੇ ਕੇ ਸੀਰੀਜ਼ 'ਚ ਵਾਪਸੀ ਕੀਤੀ ਹੈ।

-PTC News

Related Post