ਫਲਸਤੀਨ 'ਚ ਮ੍ਰਿਤ ਪਾਏ ਗਏ ਭਾਰਤੀ ਸਫ਼ੀਰ; ਵਿਦੇਸ਼ ਮੰਤਰੀ ਨੂੰ ਲੱਗਿਆ 'ਡੂੰਘਾ ਸਦਮਾ'

By  Jasmeet Singh March 7th 2022 01:13 PM

ਨਵੀਂ ਦਿੱਲੀ: ਵਿਦੇਸ਼ ਮੰਤਰਾਲੇ ਨੇ ਐਲਾਨ ਕੀਤਾ ਕਿ ਫਲਸਤੀਨ ਦੇ ਰਾਮੱਲਾ ਵਿਖੇ ਭਾਰਤ ਦੇ ਪ੍ਰਤੀਨਿਧੀ ਮੁਕੁਲ ਆਰੀਆ ਦਾ ਐਤਵਾਰ ਨੂੰ ਦਿਹਾਂਤ ਹੋ ਗਿਆ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇੱਕ ਟਵੀਟ ਵਿੱਚ ਕਿਹਾ "ਰਾਮੱਲਾ ਵਿੱਚ ਭਾਰਤ ਦੇ ਪ੍ਰਤੀਨਿਧੀ, ਸ਼੍ਰੀ ਮੁਕੁਲ ਆਰਿਆ ਦੇ ਦੇਹਾਂਤ ਬਾਰੇ ਜਾਣ ਕੇ ਡੂੰਘਾ ਸਦਮਾ ਲੱਗਾ ਹੈ।" ਇਹ ਵੀ ਪੜ੍ਹੋ: Russia-Ukraine war: ਯੂਕਰੇਨ ਦੀ ਅਪੀਲ, ਭਾਰਤ ਰੂਸ 'ਤੇ ਦਬਾਅ ਬਣਾ ਕੇ ਰੋਕੇ ਜੰਗ ਉਨ੍ਹਾਂ ਕਿਹਾ “ਉਹ ਇੱਕ ਚਮਕਦਾਰ ਅਤੇ ਪ੍ਰਤਿਭਾਸ਼ਾਲੀ ਅਫਸਰ ਸੀ ਜਿਸਦੇ ਸਾਹਮਣੇ ਬਹੁਤ ਕੁਝ ਸੀ। ਮੇਰਾ ਦਿਲ ਉਸਦੇ ਪਰਿਵਾਰ ਅਤੇ ਅਜ਼ੀਜ਼ਾਂ ਨੂੰ ਜਾਂਦਾ ਹੈ।" ਫਲਸਤੀਨੀ ਲੀਡਰਸ਼ਿਪ ਨੇ ਵੀ ਮੁਕੁਲ ਆਰਿਆ ਦੀ ਮੌਤ 'ਤੇ ਉਨ੍ਹਾਂ ਦੇ ਕੰਮ ਵਾਲੀ ਥਾਂ 'ਤੇ ਦੁੱਖ ਪ੍ਰਗਟ ਕੀਤਾ ਹੈ। ਉੱਥੇ ਦੇ ਵਿਦੇਸ਼ ਮਾਮਲਿਆਂ ਅਤੇ ਪ੍ਰਵਾਸੀਆਂ ਦੇ ਮੰਤਰੀ ਡਾ. ਰਿਆਦ ਅਲ-ਮਲੀਕੀ ਨੇ ਆਪਣੇ ਭਾਰਤੀ ਹਮਰੁਤਬਾ ਐਸ ਜੈਸ਼ੰਕਰ ਅਤੇ ਉਨ੍ਹਾਂ ਦੇ ਜ਼ਰੀਏ ਦੋਸਤਾਨਾ ਭਾਰਤ ਸਰਕਾਰ ਸਫ਼ੀਰ ਆਰੀਆ ਦੇ ਪਰਿਵਾਰ ਅਤੇ ਉਸਦੇ ਰਿਸ਼ਤੇਦਾਰਾਂ ਪ੍ਰਤੀ ਦਿਲੀ ਹਮਦਰਦੀ ਪ੍ਰਗਟਾਈ ਹੈ। ਵਿਦੇਸ਼ ਮੰਤਰਾਲੇ ਅਤੇ ਪ੍ਰਵਾਸੀਆਂ ਦੇ ਮੰਤਰਾਲੇ ਨੇ ਵੀ ਇੱਕ ਬਿਆਨ ਵਿੱਚ ਸਫ਼ੀਰ ਆਰੀਆ ਦੀ ਮੌਤ 'ਤੇ ਡੂੰਘੇ ਦੁੱਖ, ਘਾਟੇ ਅਤੇ ਦਰਦ ਦਾ ਪ੍ਰਗਟਾਵਾ ਕੀਤਾ ਹੈ। ਮੰਤਰਾਲੇ ਨੇ ਕਿਹਾ ਕਿ ਉਹ ਭਾਰਤੀ ਵਿਦੇਸ਼ ਮੰਤਰਾਲੇ ਨਾਲ ਆਪਣੇ ਅਧਿਕਾਰਤ ਸੰਪਰਕ ਕਰ ਰਿਹਾ ਹੈ ਤਾਂ ਜੋ ਮ੍ਰਿਤਕ ਸਫ਼ੀਰ ਦੀ ਦੇਹ ਨੂੰ ਦਫ਼ਨਾਉਣ ਲਈ ਭਾਰਤ ਵਿੱਚ ਲਿਜਾਣ ਦੇ ਪ੍ਰਬੰਧਾਂ ਨੂੰ ਪੂਰਾ ਕੀਤਾ ਜਾ ਸਕੇ। ਜਿਵੇਂ ਹੀ ਇਹ ਦੁਖਦਾਈ ਖ਼ਬਰ ਸਾਹਮਣੇ ਆਈ ਫਿਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਅਤੇ ਪ੍ਰਧਾਨ ਮੰਤਰੀ ਡਾਕਟਰ ਮੁਹੰਮਦ ਸ਼ਤਯੇਹ ਨੇ ਸਾਰੇ ਸੁਰੱਖਿਆ, ਪੁਲਿਸ ਅਤੇ ਜਨਤਕ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਪਰ ਇਹ ਪਤਾ ਨਹੀਂ ਲੱਗ ਸਕਿਆ ਕਿ ਉਸਦੀ ਮੌਤ ਕਿਵੇਂ ਹੋਈ। ਇਹ ਵੀ ਪੜ੍ਹੋ: Russia-Ukraine ਜੰਗ ਦਾ ਅਸਰ: Puma ਨੇ ਰੂਸ 'ਚ ਆਪਣੇ ਸਾਰੇ ਸਟੋਰ ਕੀਤੇ ਬੰਦ ਆਰੀਆ ਇੱਕ ਕੈਰੀਅਰ ਡਿਪਲੋਮੈਟ, ਨੇ ਪੈਰਿਸ 'ਚ ਯੂਨੈਸਕੋ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ ਮੰਡਲ ਅਤੇ ਕਾਬੁਲ ਅਤੇ ਮਾਸਕੋ ਵਿੱਚ ਭਾਰਤ ਦੇ ਸਫਾਰਤਖਾਨਿਆ ਵਿੱਚ ਸੇਵਾ ਕਰਨ ਤੋਂ ਇਲਾਵਾ, ਦਿੱਲੀ ਵਿੱਚ ਵਿਦੇਸ਼ ਮੰਤਰਾਲੇ ਵਿੱਚ ਵੀ ਸੇਵਾ ਨਿਭਾਈ ਸੀ। - ਏਜੇਂਸੀਆਂ ਦੇ ਸਹਿਯੋਗ ਨਾਲ -PTC News

Related Post