ਫਲਸਤੀਨ 'ਚ ਮ੍ਰਿਤ ਪਾਏ ਗਏ ਭਾਰਤੀ ਸਫ਼ੀਰ; ਵਿਦੇਸ਼ ਮੰਤਰੀ ਨੂੰ ਲੱਗਿਆ 'ਡੂੰਘਾ ਸਦਮਾ'
ਨਵੀਂ ਦਿੱਲੀ: ਵਿਦੇਸ਼ ਮੰਤਰਾਲੇ ਨੇ ਐਲਾਨ ਕੀਤਾ ਕਿ ਫਲਸਤੀਨ ਦੇ ਰਾਮੱਲਾ ਵਿਖੇ ਭਾਰਤ ਦੇ ਪ੍ਰਤੀਨਿਧੀ ਮੁਕੁਲ ਆਰੀਆ ਦਾ ਐਤਵਾਰ ਨੂੰ ਦਿਹਾਂਤ ਹੋ ਗਿਆ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇੱਕ ਟਵੀਟ ਵਿੱਚ ਕਿਹਾ "ਰਾਮੱਲਾ ਵਿੱਚ ਭਾਰਤ ਦੇ ਪ੍ਰਤੀਨਿਧੀ, ਸ਼੍ਰੀ ਮੁਕੁਲ ਆਰਿਆ ਦੇ ਦੇਹਾਂਤ ਬਾਰੇ ਜਾਣ ਕੇ ਡੂੰਘਾ ਸਦਮਾ ਲੱਗਾ ਹੈ।"
ਇਹ ਵੀ ਪੜ੍ਹੋ: Russia-Ukraine war: ਯੂਕਰੇਨ ਦੀ ਅਪੀਲ, ਭਾਰਤ ਰੂਸ 'ਤੇ ਦਬਾਅ ਬਣਾ ਕੇ ਰੋਕੇ ਜੰਗ
ਉਨ੍ਹਾਂ ਕਿਹਾ “ਉਹ ਇੱਕ ਚਮਕਦਾਰ ਅਤੇ ਪ੍ਰਤਿਭਾਸ਼ਾਲੀ ਅਫਸਰ ਸੀ ਜਿਸਦੇ ਸਾਹਮਣੇ ਬਹੁਤ ਕੁਝ ਸੀ। ਮੇਰਾ ਦਿਲ ਉਸਦੇ ਪਰਿਵਾਰ ਅਤੇ ਅਜ਼ੀਜ਼ਾਂ ਨੂੰ ਜਾਂਦਾ ਹੈ।"
ਫਲਸਤੀਨੀ ਲੀਡਰਸ਼ਿਪ ਨੇ ਵੀ ਮੁਕੁਲ ਆਰਿਆ ਦੀ ਮੌਤ 'ਤੇ ਉਨ੍ਹਾਂ ਦੇ ਕੰਮ ਵਾਲੀ ਥਾਂ 'ਤੇ ਦੁੱਖ ਪ੍ਰਗਟ ਕੀਤਾ ਹੈ। ਉੱਥੇ ਦੇ ਵਿਦੇਸ਼ ਮਾਮਲਿਆਂ ਅਤੇ ਪ੍ਰਵਾਸੀਆਂ ਦੇ ਮੰਤਰੀ ਡਾ. ਰਿਆਦ ਅਲ-ਮਲੀਕੀ ਨੇ ਆਪਣੇ ਭਾਰਤੀ ਹਮਰੁਤਬਾ ਐਸ ਜੈਸ਼ੰਕਰ ਅਤੇ ਉਨ੍ਹਾਂ ਦੇ ਜ਼ਰੀਏ ਦੋਸਤਾਨਾ ਭਾਰਤ ਸਰਕਾਰ ਸਫ਼ੀਰ ਆਰੀਆ ਦੇ ਪਰਿਵਾਰ ਅਤੇ ਉਸਦੇ ਰਿਸ਼ਤੇਦਾਰਾਂ ਪ੍ਰਤੀ ਦਿਲੀ ਹਮਦਰਦੀ ਪ੍ਰਗਟਾਈ ਹੈ।Deeply shocked to learn about the passing away of India’s Representative at Ramallah, Shri Mukul Arya. He was a bright and talented officer with so much before him. My heart goes out to his family and loved ones. Om Shanti. — Dr. S. Jaishankar (@DrSJaishankar) March 6, 2022