ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਇੰਡੀਅਨ ਓਪਨ ਗੋਲਫ ਟੂਰਨਾਮੈਂਟ 2020ਇਕ ਵਾਰ ਫਿਰ ਰੱਦ

By  Shanker Badra July 4th 2020 06:55 PM

ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਇੰਡੀਅਨ ਓਪਨ ਗੋਲਫ ਟੂਰਨਾਮੈਂਟ 2020ਇਕ ਵਾਰ ਫਿਰ ਰੱਦ:ਨਵੀਂ ਦਿੱਲੀ  : ਇਨ੍ਹੀ ਦਿਨੀਂ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਜਿਥੇ ਆਮ ਜਨ ਜੀਵਨ 'ਤੇ ਇਸਦਾ ਪ੍ਰਭਾਵ ਪਿਆ ਅਤੇ ਹੋਰ ਵੀ ਕਈ ਅਹਿਮ ਗਤੀਵਿਧੀਆਂ 'ਤੇ ਇਸਦਾ ਅਸਰ ਦੇਖਣ ਨੂੰ ਮਿਲਿਆ ਹੈ। ਉਥੇ ਹੀ ਇਸ ਮਹਾਂਮਾਰੀ ਦਾ ਅਸਰ ਖੇਡ ਜਗਤ 'ਤੇ ਵੀ ਨਜ਼ਰ ਆਇਆ ਹੈ , ਜੇਕਰ ਗੱਲ ਕੀਤੀ ਜਾਵੇ ਇੰਡੀਅਨ ਓਪਨ ਗੋਲਫ ਟੂਰਨਾਮੈਂਟ 2020 ਦੀ ਤਾਂ ਇਸ ਸੈਸ਼ਨ ਨੂੰ ਕੋਵਿਡ-19 ਮਹਾਂਮਾਰੀ ਦੇ ਚਲਦਿਆਂ ਰੱਦ ਕਰ ਦਿੱਤਾ ਗਿਆ ਹੈ। ਭਾਰਤੀ ਗੋਲਫ ਸੰਘ ਦੇ ਪ੍ਰਧਾਨ ਦੇਵਾਂਗ ਸ਼ਾਹ ਨੇ ਕਿਹਾ ਕਿ ਸਿਹਤ ਤੇ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਇਹ ਫੈਸਲੇ ਨੂੰ ਤਰਜੀਹ ਦਿੰਦੇ ਹੋਏ ਇਸ ਸਾਲ ਇੰਡੀਅਨ ਓਪਨ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ।

ਇਸ ਤੋਂ ਪਹਿਲਾਂ ਮਾਰਚ ਵਿਚ ਵੀ ਟੂਰਨਾਮੈਂਟ ਮੁਲਤਵੀ ਕੀਤਾ ਗਿਆ ਸੀ। IGU ਨੇ ਕਿਹਾ ਕਿ ਇਹ ਫੈਸਲਾ ਯੂਰਪੀਅਨ ਟੀਮ ਨਾਲ ਸਲਾਹ ਮਸ਼ਵਰਾ ਕਰਕੇ ਲਿਆ ਗਿਆ ਸੀ,ਇਸ ਮੌਕੇ ਕਾਰਜਕਾਰੀ ਪ੍ਰਧਾਨ ਅਤੇ ਸੈਨਾ ਸਟਾਫ ਦੇ ਸਾਬਕਾ ਉਪ-ਮੁਖੀ ਲੈਫਟੀਨੈਂਟ ਜਨਰਲ ਦੇਵਰਾਜ ਅੰਬੂ ਨੇ ਇੱਕ ਬਿਆਨ ਵਿੱਚ ਕਿਹਾ, ਕਿ “ਇਹ ਬਹੁਤ ਮੁਸ਼ਕਲ ਫੈਸਲਾ ਸੀ ਪਰ ਮੌਜੂਦਾ ਮਹਾਂਮਾਰੀ ਦੀ ਸਥਿਤੀ ਵਿੱਚ ਇਹ ਜਰੂਰੀ ਵੀ ਸੀ ।

Indian Open golf tournament 2020 cancelled due to coronavirus ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਇੰਡੀਅਨ ਓਪਨ ਗੋਲਫ ਟੂਰਨਾਮੈਂਟ 2020ਇਕ ਵਾਰ ਫਿਰ ਰੱਦ

ਇਸ ਮੌਕੇ ਖੇਡ ਆਯੋਜਕਾਂ ਨੇ ਕਿਹਾ ਕਿ ਇਹ ਮੌਕਾ ਅਜਿਹਾ ਹੈ,ਜਿਥੇ ਕੋਈ ਵੀ ਰਾਹਤ ਦੀ ਸੰਭਾਵਨਾ ਨਹੀਂ ਹੈ ਅਤੇ ਆਉਣ ਵਾਲੇ ਸਮੇਂ 'ਚ ਉਨ੍ਹਾਂ ਦੇ ਲਈ ਸਾਰੇ ਖਿਡਾਰੀਆਂ, ਅਧਿਕਾਰੀਆਂ ਅਤੇ ਦਰਸ਼ਕਾਂ ਦੀ ਸਿਹਤ ਦੀ ਰਾਖੀ ਵਿਸ਼ੇਸ਼ ਮਹੱਤਤਾ ਰੱਖਦੀ ਹੈ। ਦੱਸਣਯੋਗ ਹੈ ਕਿ ਇਹ ਟੂਰਨਾਮੈਂਟ ਅਸਲ ਵਿੱਚ 19 ਤੋਂ 22 ਮਾਰਚ ਤੱਕ ਗੁਰੂਗ੍ਰਾਮ ਦੇ ਡੀਐਲਐਫ ਗੋਲਫ ਅਤੇ ਕੰਟਰੀ ਕਲੱਬ ਵਿੱਚ ਹੋਣਾ ਸੀ ਪਰ ਕੋਰੋਨਾ ਦੇ ਵੱਧ ਰਹੇ ਕਹਿਰ ਦੇ ਚਲਦਿਆਂ ਟੂਰਨਾਮੈਂਟ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਗਿਆ ਸੀ।

ਯੂਰਪੀਅਨ ਟੀਮ ਨੇ ਉਸ ਵੇਲੇ ਆਪਣੇ ਬਿਆਨ ਵਿੱਚ ਕਿਹਾ, “ਸਾਰੀਆਂ ਪਾਰਟੀਆਂ ਸਾਲ ਦੇ ਆਖਰ ਵਿੱਚ ਟੂਰਨਾਮੈਂਟ ਦੁਬਾਰਾ ਕਰਨ ਦੀ ਸੰਭਾਵਨਾ ਨੂੰ ਵੇਖ ਰਹੀਆਂ ਹਨ, ਪਰ ਇਸ ਪੜਾਅ‘ ਤੇ ਕੋਈ ਪੱਕੀ ਯੋਜਨਾ ਨਹੀਂ ਹੈ।“ਆਯੋਜਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਮੁਸ਼ਕਲ ਹਾਲਤਾਂ ਵਿਚ ਲਾਈਆਂ ਗਈਆਂ ਪਾਬੰਦੀਆਂ ਨੂੰ ਪੂਰੀ ਤਰ੍ਹਾਂ ਸਮਝਦੇ ਹਾਂ ਅਤੇ ਉਨ੍ਹਾਂ ਦੀ ਸ਼ਲਾਘਾ ਕਰਦੇ ਹਾਂ। ਦੇਸ਼ ਹਿੱਟ ਦੇ ਲਈ ਜੋ ਵੀ ਨਿਯਮ ਲਾਗੂ ਕੀਤੇ ਜਾਣਗੇ ਉਨ੍ਹਾਂ ਦੀ ਪਾਲਣਾ ਵੀ ਕੀਤੀ ਜਾਵੇਗੀ।

-PTCNews

Related Post