ਰੇਲਵੇ ਵਿਭਾਗ ਦਾ ਵੱਡਾ ਫ਼ੈਸਲਾ, ਧੁੰਦ ਕਾਰਨ ਪੰਜਾਬ 'ਚ 19 ਟਰੇਨਾਂ ਰੱਦ

By  Jashan A December 13th 2018 09:43 AM

ਰੇਲਵੇ ਵਿਭਾਗ ਦਾ ਵੱਡਾ ਫ਼ੈਸਲਾ, ਧੁੰਦ ਕਾਰਨ ਪੰਜਾਬ 'ਚ 19 ਟਰੇਨਾਂ ਰੱਦ,ਜਲੰਧਰ: ਵਧ ਰਹੀ ਧੁੰਦ ਨੂੰ ਮੱਦੇਨਜ਼ਰ ਰੱਖਦੇ ਹੋਏ ਰੇਲਵੇ ਵਿਭਾਗ ਨੇ ਵੱਡਾ ਫ਼ੈਸਲਾ ਲਿਆ ਹੈ। ਜਿਥੇ ਰੇਲਵੇ ਨੇ ਬੀਤੇ ਦਿਨ ਧੁੰਦ ਕਾਰਨ 48 ਗੱਡੀਆਂ ਦੇ ਰੂਟ ਰੱਦ ਕਰ ਦਿੱਤੇ ਹਨ, ਉਥੇ ਹੀ ਰੇਲਵੇ ਵੱਲੋਂ 20 ਗੱਡੀਆਂ ਦੇ ਰੂਟ ਘੱਟ ਕਰ ਦਿੱਤੇ ਗਏ ਹਨ।

train ਰੇਲਵੇ ਵਿਭਾਗ ਦਾ ਵੱਡਾ ਫ਼ੈਸਲਾ, ਧੁੰਦ ਕਾਰਨ ਪੰਜਾਬ 'ਚ 19 ਟਰੇਨਾਂ ਰੱਦ

ਪੰਜਾਬ 'ਚ ਵੀ ਰੇਲਵੇ ਵਿਭਾਗ ਵੱਲੋਂ ਕਈ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਫਿਰੋਜ਼ਪੁਰ ਡਵੀਜ਼ਨ ਵੱਲੋਂ ਬੁੱਧਵਾਰ ਨੂੰ 19 ਪੈਸੰਜਰ ਰੇਲ ਗੱਡੀਆਂ 2 ਮਹੀਨਿਆਂ ਲਈ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ।ਡਵੀਜ਼ਨ ਦਫਤਰ ਵੱਲੋਂ ਜਾਰੀ ਸੂਚਨਾ ਅਨੁਸਾਰ 19 ਗੱਡੀਆਂ 14 ਦਸੰਬਰ 2018 ਤੋਂ 15 ਫਰਵਰੀ 2019 ਤੱਕ ਰੱਦ ਰਹਿਣਗੀਆਂ।

train ਰੇਲਵੇ ਵਿਭਾਗ ਦਾ ਵੱਡਾ ਫ਼ੈਸਲਾ, ਧੁੰਦ ਕਾਰਨ ਪੰਜਾਬ 'ਚ 19 ਟਰੇਨਾਂ ਰੱਦ

ਇਸ ਨਾਲ ਇਨ੍ਹਾਂ ਪੈਸੰਜਰ ਟਰੇਨਾਂ 'ਚ ਸਫਰ ਕਰਨ ਵਾਲੇ ਮੁਸਾਫਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਦੂਸਰੇ ਪਾਸੇ ਰੇਲਵੇ ਵਿਭਾਗ ਨੇ ਜਲੰਧਰ-ਹੁਸ਼ਿਆਰਪੁਰ,ਜਲੰਧਰ-ਅੰਮ੍ਰਿਤਸਰ,ਅੰਮ੍ਰਿਤਸਰ-ਪਠਾਨਕੋਟ,ਅੰਮ੍ਰਿਤਸਰ-ਜਲੰਧਰ ਗੱਡੀ ਨੰਬਰ 74642 ਅਤੇ ਫਾਜ਼ਿਲਕਾ-ਕੋਟਕਪੂਰਾ ਗੱਡੀ ਨੰਬਰ 74984 ਤੇ 74981 ਵੀ ਰੱਦ ਕੀਤੀਆਂ ਗਈਆਂ ਹਨ।

ਹੋਰ ਪੜ੍ਹੋ: ਵਿਜੀਲੈਂਸ ਵਿਭਾਗ ਨੇ ਜੀ.ਐੱਮ.ਮਾਈਨਿੰਗ ਅਫ਼ਸਰ ਨੂੰ ਰਿਸ਼ਵਤ ਲੈਂਦਿਆ ਰੰਗੇ ਹੱਥੀ ਕੀਤਾ ਕਾਬੂ

train ਰੇਲਵੇ ਵਿਭਾਗ ਦਾ ਵੱਡਾ ਫ਼ੈਸਲਾ, ਧੁੰਦ ਕਾਰਨ ਪੰਜਾਬ 'ਚ 19 ਟਰੇਨਾਂ ਰੱਦ

ਰੇਲਵੇ ਦਾ ਕਹਿਣਾ ਹੈ ਕਿ ਜਿਵੇਂ ਹੀ ਮੌਸਮ ‘ਚ ਤਬਦੀਲੀ ਭਾਵ ਕਿ ਮੌਸਮ ਸਹੀ ਹੋਵੇਗਾ ਉਵੇਂ ਹੀ ਰੱਦ ਕੀਤੀਆਂ ਗਈਆਂ ਗੱਡੀਆਂ ਨੂੰ ਮੁੜ ਬਹਾਲ ਕਰ ਦਿੱਤਾ ਜਾਵੇਗਾ। ਇਹ ਫ਼ੈਸਲਾ ਯਾਤਰੀਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਹੀ ਲਿਆ ਗਿਆ ਹੈ।

-PTC News

Related Post