ਅਮਰੀਕਾ ਦੇ ਪੰਜਾਬੀ ਰੈਸਟੋਰੈਂਟ 'ਚ ਭੰਨਤੋੜ, ਸਪਰੇਅ ਨਾਲ ਲਿਖੇ ਨਸਲਵਾਦੀ ਨਾਅਰੇ

By  Shanker Badra June 24th 2020 04:56 PM

ਅਮਰੀਕਾ ਦੇ ਪੰਜਾਬੀ ਰੈਸਟੋਰੈਂਟ 'ਚ ਭੰਨਤੋੜ, ਸਪਰੇਅ ਨਾਲ ਲਿਖੇ ਨਸਲਵਾਦੀ ਨਾਅਰੇ:ਵਾਸ਼ਿੰਗਟਨ : ਨਿਊ ਮੈਕਸੀਕੋ ਦੇ ਸਾਂਤਾ ਫੇ ਸਿਟੀ 'ਚ ਇੱਕ ਸਿੱਖ ਵਿਅਕਤੀ ਦੇ ਰੈਸਤਰਾਂ 'ਚ ਕੁੱਝ ਵਿਅਕਤੀਆਂ ਵੱਲੋਂ ਭੰਨਤੋੜ ਕਰਨ ਦੀ ਘਟਨਾ ਸਾਹਮਣੇ ਆਈ ਹੈ।  ਇਸ ਦੌਰਾਨ ਰੈਸਤਰਾਂ ਦੀਆਂ ਕੰਧਾਂ 'ਤੇ ਨਫ਼ਰਤ ਭਰੇ ਸੰਦੇਸ਼ ਲਿਖ ਦਿੱਤੇ ਗਏ ਹਨ।

ਰੈਸਤਰਾਂ ਦੇ ਮਾਲਕ ਬਲਜੀਤ ਸਿੰਘ ਇਸ ਘਟਨਾ ਤੋਂ ਬੇਹੱਦ ਦੁਖੀ ਹਨ।ਜਾਣਕਾਰੀ ਅਨੁਸਾਰ ਸੈਂਟਾ ਫੇ ਵਿਚ ਇੰਡੀਆ ਪੈਲੇਸ ਰੈਸਟੋਰੈਂਟ ਵਿਚ ਲੱਗੇ ਨਿਗਰਾਨੀ ਕੈਮਰਿਆਂ ਦੀ ਫੁਟੇਜ ਤੋਂ ਸਾਹਮਣੇ ਆਇਆ ਕਿ ਕੁੱਝ ਵਿਅਕਤੀ ਭੰਨਤੋੜ ਕਰ ਰਹੇ ਹਨ ਅਤੇ ਕੰਧ ਉੱਤੇ ਸਪਰੇਅ ਨਾਲ ਨਸਲਵਾਦੀ ਨਾਅਰੇ ਲਿਖ ਰਹੇ ਹਨ।

ਇਕ ਰਿਪੋਰਟ ਅਨੁਸਾਰ ਸੈਂਟਾ ਫੇ ਵਿਚ ਸਥਿਤ ਰੈਸਟੋਰੈਂਟ ਨੂੰ ਇਸ ਭੰਨਤੋੜ ਕਾਰਨ ਅੰਦਾਜ਼ਨ ਇਕ ਲੱਖ ਡਾਲਰ ਦਾ ਨੁਕਸਾਨ ਹੋਇਆ ਹੈ। ਇਹ ਭੰਨਤੋੜ ਰੈਸਟੋਰੈਂਟ ਦੀ ਡਿਨਰ ਸਰਵਿਸ ਤੋਂ ਪਹਿਲਾਂ ਹੋਈ। ਸਥਾਨਕ ਪੁਲਿਸ ਤੇ ਐੱਫਬੀਆਈ ਮਾਮਲੇ ਦੀ ਜਾਂਚ 'ਚ ਜੁੱਟ ਗਈ ਹੈ, ਉੱਥੇ ਹੀ ਸਿੱਖ ਅਮਰੀਕੀ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ (ਐੱਸਏਐੱਲਡੀਈਐੱਫ) ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ।

Indian restaurant vandalised in US, hate messages written on walls ਅਮਰੀਕਾ ਦੇ ਪੰਜਾਬੀ ਰੈਸਟੋਰੈਂਟ 'ਚ ਭੰਨਤੋੜ, ਸਪਰੇਅ ਨਾਲ ਲਿਖੇ ਨਸਲਵਾਦੀ ਨਾਅਰੇ

ਇਸ ਦੇ ਕਾਰਜਕਾਰੀ ਨਿਰਦੇਸ਼ਕ ਕਿਰਨ ਕੌਰ ਗਿੱਲ ਨੇ ਕਿਹਾ ਕਿ ਇਸ ਤਰ੍ਹਾਂ ਦੀ ਨਫਰਤ ਅਤੇ ਹਿੰਸਾ ਅਸਵਿਕਾਰਯੋਗ ਹੈ ਅਤੇ ਸਾਰੇ ਅਮਰੀਕੀਆਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਤਤਕਾਲ ਕਾਰਵਾਈ ਕਰਨੀ ਚਾਹੀਦੀ ਹੈ।

-PTCNews

Related Post