Student visa 'ਤੇ ਜਾਣ ਵਾਲੇ ਵਿਦਿਆਰਥੀਆਂ ਲਈ ਵੱਡਾ ਝਟਕਾ, ਕੈਨੇਡਾ ਜਾ ਕੇ ਦੁਬਾਰਾ ਦੇਣਾ ਪਵੇਗਾ IELTS ਦਾ ਟੈਸਟ 

By  Joshi December 13th 2018 06:00 PM

Student visa 'ਤੇ ਜਾਣ ਵਾਲੇ ਵਿਦਿਆਰਥੀਆਂ ਲਈ ਵੱਡਾ ਝਟਕਾ, ਕੈਨੇਡਾ ਜਾ ਕੇ ਦੁਬਾਰਾ ਦੇਣਾ ਪਵੇਗਾ IELTS ਦਾ ਟੈਸਟ ਭਾਰਤ ਖਾਸਕਰ ਪੰਜਾਬ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੰਦਿਆਂ ਨਿਆਗਰਾ ਕਾਲਜ ਨੇ ਇੱਥੋਂ ਕੈਨੇਡਾ ਜਾਣ ਵਾਲਿਆਂ ਦੀ ਅੰਗਰੇਜ਼ੀ ਭਾਸ਼ਾ ਦੀ ਪਰਖ ਕਰਨ ਵਾਲੇ ਟੈਸਟ ਦੀ ਭਰੋਸੇਯੋਗਤਾ 'ਤੇ ਸਵਾਲ ਖੜ੍ਹੇ ਕੀਤੇ ਹਨ। ਦਰਅਸਲ, ਅੰਗਰੇਜ਼ੀ ਭਾਸ਼ਾ ਦੇ ਹੁੰਦੇ ਟੈਸਟ ਆਈਲੈਟਸ ਕਰ ਕੇ ਕੈਨੇਡਾ ਪਹੁੰਚੇ ਵਿਦਿਆਰਥੀਆਂ ਵੱਲੋਂ ਭਾਸ਼ਾ 'ਤੇ ਪਕੜ ਕਮਜ਼ੋਰ ਹੋਣ ਦੀਆਂ ਖਬਰਾਂ ਤੋਂ ਬਾਅਦ ਕਾਲਜ ਵੱਲੋਂ ਇੱਕ ਅਹਿਮ ਫੈਸਲਾ ਕੀਤਾ ਗਿਆ ਹੈ। [caption id="attachment_228291" align="aligncenter" width="300"]Student visa 'ਤੇ ਜਾਣ ਵਾਲੇ ਵਿਦਿਆਰਥੀਆਂ ਲਈ ਵੱਡਾ ਝਟਕਾ, ਕੈਨੇਡਾ ਜਾ ਕੇ ਦੁਬਾਰਾ ਦੇਣਾ ਪਵੇਗਾ IELTS ਦਾ ਟੈਸਟ  Student visa 'ਤੇ ਜਾਣ ਵਾਲੇ ਵਿਦਿਆਰਥੀਆਂ ਲਈ ਵੱਡਾ ਝਟਕਾ[/caption] Read More :ਵਿਦੇਸ਼ ‘ਚ ਜਾ ਕੇ ਪੜ੍ਹਣ ਵਾਲੇ ਭਾਰਤੀਆਂ ਲਈ ਖੁਸ਼ਖ਼ਬਰੀ ! ਕਾਲਜ ਨੇ ਆਪਣੇ ਜਨਵਰੀ ੨੦੧੯ ਪ੍ਰੋਗਰਾਮਾਂ ਵਿੱਚ ਦਾਖਲ ਕੀਤੇ ੪੦੦ ਤੋਂ ਵੱਧ ਵਿਦਿਆਰਥੀਆਂ ਨਾਲ ਸੰਪਰਕ ਕੀਤਾ ਹੈ, ਜਿਨ੍ਹਾਂ ਨੇ ਭਾਰਤ ਤੋਂ ਆਈਲੈਟਸ ਟੈਸਟ ਪਾਸ ਕੀਤਾ ਸੀ। ਇਹਨਾਂ ਵਿਦਿਆਰਥੀਆਂ ਨੂੰ ਦੂਜੀ ਵਾਰ ਇੰਗਲਿਸ਼ ਯੋਗਤਾ ਦਾ ਟੈਸਟ ਦੇਣਾ ਪਵੇਗਾ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਹਨਾਂ ਦਾ ਦਾਖਲਾ ਵੀ ਰੱਦ ਕੀਤਾ ਜਾ ਸਕਦਾ ਹੈ। [caption id="attachment_228305" align="aligncenter" width="300"]Student visa 'ਤੇ ਜਾਣ ਵਾਲੇ ਵਿਦਿਆਰਥੀਆਂ ਲਈ ਵੱਡਾ ਝਟਕਾ Student visa 'ਤੇ ਜਾਣ ਵਾਲੇ ਵਿਦਿਆਰਥੀਆਂ ਲਈ ਵੱਡਾ ਝਟਕਾ[/caption] ਅੰਤਰਰਾਸ਼ਟਰੀ ਇੰਗਲਿਸ਼ ਲੈਂਗੂਏਜ ਟੈਸਟਿੰਗ ਸਿਸਟਮ ਵਿਅਕਤੀ ਆਪਣੀ ਅੰਗਰੇਜ਼ੀ ਭਾਸ਼ਾ ਦੀ ਯੋਗਤਾ ਦਾ ਪ੍ਰਮਾਣ ਦਿੰਦੇ ਹਨ ਅਤੇ ਲੋੜੀਂਦੇ ਬੈਂਡ ਆਉਣ 'ਤੇ ਹੀ ਦਾਖਲਾ ਸਵੀਕਾਰਿਆ ਜਾਂਦਾ ਹੈ। ਇਹ ਦੋ ਪ੍ਰਮੁੱਖ ਅੰਗਰੇਜ਼ੀ ਭਾਸ਼ਾ ਦੇ ਟੈਸਟਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। Read More: ਕੈਨੇਡਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ,ਪੜ੍ਹੋ ਇਹ ਖ਼ਬਰ ਨਾਇਗਰਾ ਕਾਲਜ ਦੇ ਅਕਾਦਮਿਕ ਅਤੇ ਸਿੱਖਿਅਕ ਸੇਵਾਵਾਂ ਦੇ ਵਾਈਸ ਪ੍ਰੈਜ਼ੀਡੈਂਟ ਸਟੀਵ ਹਡਸਨ ਨੇ ਕਿਹਾ ਕਿ ਇਸ ਸੈਸ਼ਨ 'ਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਤੋਂ ਇਹ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਪਹਿਲਾਂ, ਸਿਰਫ ਉਨ੍ਹਾਂ ਵਿਦਿਆਰਥੀਆਂ ਨੂੰ ਅੰਦਰੂਨੀ ਭਾਸ਼ਾ ਦੀ ਪ੍ਰੀਖਿਆ ਦੇਣ ਲਈ ਕਿਹਾ ਜਾਂਦਾ ਸੀ, ਜੋ ਉਹਨਾਂ ਦੇ ਅਕਾਦਮਿਕ ਪ੍ਰੋਗਰਾਮ ਵਿੱਚ ਅਸਫ਼ਲ ਹੋ ਰਹੇ ਸਨ ਕਿਉਂਕਿ ਉਹਨਾਂ ਦੀ ਅੰਗਰੇਜ਼ੀ 'ਤੇ ਪਕੜ ਚੰਗੀ ਨਹੀਂ ਸੀ। ਅੱਗੇ ਦੀ ਜਾਂਚ ਤੋਂ ਪਤਾ ਲੱਗਿਆ ਕਿ ਇਨ੍ਹਾਂ ਵਿੱਚੋਂ ਵਿਦਿਆਰਥੀ ੮੦ ਪ੍ਰਤੀਸ਼ਤ ਭਾਰਤ ਤੋਂ ਸਨ। ਨਿਆਗਰਾ ਕਾਲਜ ਨੇ ਕਿਹਾ ਕਿ ਉਹਨਾਂ ਵੱਲੋਂ ਪਿਛਲੇ ਹਫਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਸੂਚਿਤ ਕੀਤਾ ਸੀ। "(ਸਾਡੇ ਵਿਸ਼ਲੇਸ਼ਣ) ਦੇ ਅਧਾਰ ਤੇ, ਅਸੀਂ ਮਹਿਸੂਸ ਕੀਤਾ ਕਿ ਸਾਨੂੰ ਇਹ ਯਕੀਨੀ ਹੋਣਾ ਚਾਹੀਦਾ ਹੈ ਕਿ ਸਾਡੇ ਸਰਦੀ ੨੦੧੯ ਮਿਆਦ ਦੇ ਲਈ ਬਿਨੈਕਾਰ ਕੋਲ ਅੰਗਰੇਜ਼ੀ ਦੀ ਕਾਬਲੀਅਤ ਦਾ ਲੋੜੀਂਦਾ ਪੱਧਰ ਹੈ।" —PTC News

Related Post