Mon, Apr 29, 2024
Whatsapp

ਕੈਨੇਡਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ,ਪੜ੍ਹੋ ਇਹ ਖ਼ਬਰ

Written by  Shanker Badra -- June 14th 2018 02:50 PM -- Updated: June 14th 2018 02:55 PM
ਕੈਨੇਡਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ,ਪੜ੍ਹੋ ਇਹ ਖ਼ਬਰ

ਕੈਨੇਡਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ,ਪੜ੍ਹੋ ਇਹ ਖ਼ਬਰ

ਕੈਨੇਡਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ,ਪੜ੍ਹੋ ਇਹ ਖ਼ਬਰ:ਕੈਨੇਡਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੇ ਲਈ ਬੜੀ ਖੁਸ਼ੀ ਦੀ ਖ਼ਬਰ ਸਾਹਮਣੇ ਆਈ ਹੈ।ਜਿਸ ਸਬੰਧੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਰਕਾਰ ਨੇ ਵੀਜ਼ਾ ਪ੍ਰਕਿਰਿਆ ਦਾ ਸਮਾਂ ਘਟਾਉਣ ਲਈ ਵਿਦਿਅਕ ਵੀਜ਼ਾ ਵਿੱਚ ਕੁਝ ਬਦਲਾਅ ਕੀਤੇ ਹਨ।ਜਿਸ ਨਾਲ ਵੱਧ ਤੋਂ ਵੱਧ ਵਿਦਿਆਰਥੀ ਆਪਣੀ ਉਚੇਰੀ ਪੜ੍ਹਾਈ ਕੈਨੇਡਾ ਵਿੱਚ ਜਾ ਕੇ ਕਰ ਸਕਣਗੇCanada going to Indian students for Good news।ਜਿਸ ਦੇ ਨਾਲ ਉਨ੍ਹਾਂ ਵਿਦਿਆਰਥੀਆਂ ਨੂੰ ਲਾਭ ਹੋਵੇਗਾ ਜੋ ਕੈਨੇਡਾ ਵਿੱਚ ਪੱਕੇ ਰਿਹਾਇਸ਼ੀ ਬਣਨ ਦੇ ਯੋਗ ਹਨ।ਵਿਦਿਆਰਥੀਆਂ ਲਈ ਨਵੇਂ ਪ੍ਰੋਗਰਾਮ ਦਾ ਨਾਂ ਸਟੂਡੈਂਟ ਡਾਇਰੈਕਟ ਸਟ੍ਰੀਮ (ਐਸਡੀਐਸ) ਰੱਖਿਆ ਗਿਆ ਹੈ ਜੋ ਬੀਤੀ 8 ਜੂਨ ਤੋਂ ਭਾਰਤ ਵਿੱਚ ਪੁਰਾਣੇ ਸਟੂਡੈਂਟ ਪਾਰਟਨਰਸ਼ਿਪ ਪ੍ਰੋਗਰਾਨ (ਐਸਪੀਪੀ) ਤੇ ਚੀਨ,ਫਿਲੀਪੀਨ ਤੇ ਵੀਅਤਨਾਮ ਦੇ ਮੌਜੂਦਾ ਵਿਦਿਅਕ ਵੀਜ਼ਾ ਪ੍ਰੋਗਰਾਮਾਂ ਦੀ ਥਾਂ ‘ਤੇ ਲਿਆਂਦਾ ਗਿਆ ਹੈ।Canada going to Indian students for Good newsਪੁਰਾਣੇ ਐਸਪੀਪੀ ਪ੍ਰੋਗਰਾਮ ਤਹਿਤ ਜਿੱਥੇ ਭਾਰਤੀ ਵਿਦਿਆਰਥੀਆਂ ਨੂੰ ਉਚੇਰੀ ਵਿੱਦਿਆ ਲਈ 40 ਵਿਦਿਅਕ ਅਦਾਰਿਆਂ ਵਿੱਚੋਂ ਕੋਈ ਇੱਕ ਚੁਣਨਾ ਪੈਂਦਾ ਸੀ ਜਦਕਿ ਨਵਾਂ ਐਸਡੀਐਸ ਪ੍ਰੋਗਰਾਮ ਤਹਿਤ ਵਿਦਿਆਰਥੀ ਪ੍ਰਾਈਵੇਟ ਤੇ ਸਰਕਾਰੀ ਉਚੇਰੀ ਸਿੱਖਿਆ ਦੇ ਵਿਸ਼ੇਸ਼ ਸਿੱਖਿਆ ਅਦਾਰਿਆਂ (ਡੀਐਲਆਈ) ਵਿੱਚ ਆਪਣੀ ਪੜ੍ਹਾਈ ਕਰ ਸਕਦੇ ਹਨ।ਇਸ ਪ੍ਰੋਗਰਾਮ ਦੇ ਤਹਿਤ ਫੀਸਾਂ ਤੇ ਆਈਲੈਟਸ ਬੈਂਡਜ਼ ਵਿੱਚ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ।Canada going to Indian students for Good newsਉਚੇਰੀ ਵਿਦਿਆ ਲੈਣ ਵਾਲੇ ਵਿਦਿਆਰਥੀ ਨੂੰ ਆਪਣੀ ਇੱਕ ਸਾਲ ਦੀ ਟਿਊਸ਼ਨ ਫੀਸ ਪਹਿਲਾਂ ਹੀ ਅਦਾ ਕਰਨੀ ਪਵੇਗੀ ਤੇ 10,000 ਕੈਨੇਡੀਅਨ ਡਾਲਰਾਂ ਨਾਲ ਆਪਣੇ ਰਹਿਣ ਸਹਿਣ ਦੇ ਖ਼ਰਚਿਆਂ ਲਈ ਗਾਰੰਟਿਡ ਨਿਵੇਸ਼ ਪ੍ਰਮਾਣ ਪੱਤਰ (ਜੀਆਈਸੀ) ਹਾਸਲ ਕਰਨਾ ਪਵੇਗਾ।ਇਸ ਤੋਂ ਇਲਾਵਾ ਆਈਲੈਟਸ ਵਿੱਚ ਘੱਟੋ-ਘੱਟ 6 ਬੈਂਡ ਹਾਸਲ ਕਰਨੇ ਪੈਣਗੇ।Canada going to Indian students for Good newsਜੇਕਰ ਆਈਲੈਟਸ ਦੇ ਸੁਣਨ,ਪੜ੍ਹਨ,ਲਿਖਣ ਤੇ ਬੋਲਣ ਵਾਲੇ ਹਿੱਸੇ ‘ਚ ਕਿਸੇ ਇੱਕ ਵਿੱਚੋਂ ਵੀ ਬੈਂਡ 6 ਤੋਂ ਘੱਟ ਹੋਏ ਤਾਂ ਉਹ ਬਿਨੈਕਾਰ ਐਸਡੀਐਸ ਪ੍ਰੋਗਰਾਮ ਤਹਿਤ ਯੋਗ ਨਹੀਂ ਮੰਨਿਆ ਜਾਵੇਗਾ।ਕੈਨੇਡਾ ਸਰਕਾਰ ਦਾ ਦਾਅਵਾ ਹੈ ਕਿ ਐਸਡੀਐਸ ਪ੍ਰੋਗਰਾਮ ਤਹਿਤ 45 ਦਿਨਾਂ ਵਿੱਚ ਵਿਦਿਅਕ ਵੀਜ਼ਾ ਬਾਰੇ ਨਿਰਣਾ ਕਰ ਦਿੱਤਾ ਜਾਵੇਗਾ।ਇਸ ਤੋਂ ਇਲਾਵਾ ਮੈਡੀਕਲ ਵਗੈਰਾ ਦੀ ਜ਼ਰੂਰਤ ਪਹਿਲਾਂ ਵਾਂਗ ਹੋਵੇਗੀ। -PTCNews


Top News view more...

Latest News view more...