ਕਾਮਨਵੈਲਥ ਖੇਡਾਂ 'ਚ ਚਾਂਦੀ ਦਾ ਤਮਗ਼ਾ ਜਿੱਤਣ ਵਾਲੀ ਭਾਰਤੀ ਮਹਿਲਾ ਵੇਟਲਿਫਟਰ ਡੋਪ ਟੈਸਟ 'ਚ ਫੇਲ੍ਹ , ਲੱਗੀ 4 ਸਾਲ ਦੀ ਪਾਬੰਦੀ

By  Shanker Badra December 28th 2019 01:51 PM

ਕਾਮਨਵੈਲਥ ਖੇਡਾਂ 'ਚ ਚਾਂਦੀ ਦਾ ਤਮਗ਼ਾ ਜਿੱਤਣ ਵਾਲੀ ਭਾਰਤੀ ਮਹਿਲਾ ਵੇਟਲਿਫਟਰ ਡੋਪ ਟੈਸਟ 'ਚ ਫੇਲ੍ਹ , ਲੱਗੀ 4 ਸਾਲ ਦੀ ਪਾਬੰਦੀ:ਨਵੀਂ ਦਿੱਲੀ : ਕਾਮਨਵੈਲਥ ਖੇਡਾਂ 'ਚ ਚਾਂਦੀ ਦਾ ਤਮਗ਼ਾ ਜਿੱਤਣ ਵਾਲੀ ਭਾਰਤੀ ਮਹਿਲਾ ਵੇਟਲਿਫਟਰ ਸੀਮਾ ਨੂੰ ਡੋਪਿੰਗ ਦੀ ਉਲੰਘਣਾ ਦੇ ਮਾਮਲੇ 'ਚ ਚਾਰ ਸਾਲਾਂ ਲਈ ਬੈਨ ਕਰ ਦਿੱਤਾ ਗਿਆ ਹੈ। ਨੈਸ਼ਨਲ ਐਂਟੀ-ਡੋਪਿੰਗ ਏਜੰਸੀ (ਨਾਡਾ) ਨੇ ਸੀਮਾ 'ਤੇ ਚਾਰ ਸਾਲ ਤੱਕ ਵੇਟਲਿਫਟਿੰਗ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। [caption id="attachment_373794" align="aligncenter" width="300"] Indian women Weightlifter Seema banned for four years for doping by NADA ਕਾਮਨਵੈਲਥ ਖੇਡਾਂ 'ਚ ਚਾਂਦੀ ਦਾ ਤਮਗ਼ਾ ਜਿੱਤਣ ਵਾਲੀ ਭਾਰਤੀ ਮਹਿਲਾ ਵੇਟਲਿਫਟਰ ਡੋਪ ਟੈਸਟ 'ਚ ਫੇਲ੍ਹ , ਲੱਗੀ 4 ਸਾਲ ਦੀ ਪਾਬੰਦੀ[/caption] ਮਿਲੀ ਜਾਣਕਾਰੀ ਅਨੁਸਾਰ ਨੈਸ਼ਨਲ ਐਂਟੀ-ਡੋਪਿੰਗ ਏਜੰਸੀ (ਨਾਡਾ) ਨੇ ਆਪਣੇ ਇੱਕ ਬਿਆਨ 'ਚ ਕਿਹਾ ਹੈ ਕਿ ਉਨ੍ਹਾਂ ਦੇ ਸੈਂਪਲ 'ਚ ਪਾਬੰਦੀਸ਼ੁਦਾ ਪਦਾਰਥ ਪਾਏ ਜਾਣ ਕਾਰਨ ਉਨ੍ਹਾਂ ਨੂੰ ਬੈਨ ਕੀਤਾ ਗਿਆ ਹੈ। ਸੀਮਾ ਦਾ ਡੋਪ ਸੈਂਪਲ ਇਸੇ ਸਾਲ ਵਿਸ਼ਾਖਾਪਟਨਮ 'ਚ ਹੋਈ 34ਵੀਂ ਨੈਸ਼ਨਲ ਵੈਟਲਿਫਟਿੰਗ ਚੈਂਪੀਅਨਸ਼ਿਪ ਦੌਰਾਨ ਲਿਆ ਗਿਆ ਸੀ। [caption id="attachment_373796" align="aligncenter" width="300"]Indian women Weightlifter Seema banned for four years for doping by NADA ਕਾਮਨਵੈਲਥ ਖੇਡਾਂ 'ਚ ਚਾਂਦੀ ਦਾ ਤਮਗ਼ਾ ਜਿੱਤਣ ਵਾਲੀ ਭਾਰਤੀ ਮਹਿਲਾ ਵੇਟਲਿਫਟਰ ਡੋਪ ਟੈਸਟ 'ਚ ਫੇਲ੍ਹ , ਲੱਗੀ 4 ਸਾਲ ਦੀ ਪਾਬੰਦੀ[/caption] ਡੋਪ ਟੈਸਟ ਵਿੱਚ ਅਸਫਲ ਹੋਣ ਕਾਰਨ ਨੈਸ਼ਨਲ ਐਂਟੀ-ਡੋਪਿੰਗ ਏਜੰਸੀ (ਨਾਡਾ) ਨੇ ਸੀਮਾ ਦੇ ਖਿਲਾਫ਼ ਇਹ ਸਖ਼ਤ ਕਦਮ ਚੁੱਕਿਆ ਹੈ। ਉਸਦੇ ਸੈਂਪਲਾਂ 'ਚ ਜਿਹਨਾਂ ਚੀਜ਼ਾਂ ਦੀ ਮਾਤਰਾ ਪਾਈ ਗਈ ਹੈ ,ਉਹ ਵਰਲਡ ਐਂਟੀ ਡੋਪਿੰਗ ਏਜੰਸੀ ਦੁਆਰਾ ਉਹਨਾਂ 'ਤੇ ਪਾਬੰਦੀ ਹੈ। ਜੋ ਵੀ ਪਦਾਰਥ ਸੀਮਾ ਦੇ ਸੈਂਪਲਾਂ ਵਿੱਚ ਪਾਏ ਗਏ ਹਨ, ਉਸ 'ਤੇ ਵਾਡਾ(ਵਰਲਡ ਐਂਟੀ ਡੋਪਿੰਗ ਏਜੰਸੀ) ਦੀ ਜਾਰੀ ਸੂਚੀ ਵਿੱਚ 2019 'ਤੇ ਪਾਬੰਦੀ ਲਗਾਈ ਗਈ ਸੀ। [caption id="attachment_373793" align="aligncenter" width="300"]Indian women Weightlifter Seema banned for four years for doping by NADA ਕਾਮਨਵੈਲਥ ਖੇਡਾਂ 'ਚ ਚਾਂਦੀ ਦਾ ਤਮਗ਼ਾ ਜਿੱਤਣ ਵਾਲੀ ਭਾਰਤੀ ਮਹਿਲਾ ਵੇਟਲਿਫਟਰ ਡੋਪ ਟੈਸਟ 'ਚ ਫੇਲ੍ਹ , ਲੱਗੀ 4 ਸਾਲ ਦੀ ਪਾਬੰਦੀ[/caption] ਨੈਸ਼ਨਲ ਐਂਟੀ-ਡੋਪਿੰਗ ਏਜੰਸੀ (ਨਾਡਾ) ਅਨੁਸਾਰ ਉਸਦਾ ਜ਼ੁਰਮ ਬਹੁਤ ਗੰਭੀਰ ਹੈ ਕਿਉਂਕਿ ਨਮੂਨੇ ਵਿੱਚ ਪਾਬੰਦੀਸ਼ੁਦਾ ਪਦਾਰਥ ਦੀ ਮਾਤਰਾ ਮੌਜੂਦ ਸੀ। ਚੈਂਪੀਅਨਸ਼ਿਪ ਦੌਰਾਨ ਪਾਬੰਦੀਸ਼ੁਦਾ ਪਦਾਰਥ ਪਾਏ ਜਾਣ ਦਾ ਮਤਲਬ ਹੈ ਕਿ ਉਨ੍ਹਾਂ ਨੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਲਈ ਇਸ ਨੂੰ ਲਿਆ ਸੀ। ਇਹ ਸਪੱਸ਼ਟ ਹੈ ਕਿ ਉਸਨੇ ਧੋਖਾਧੜੀ ਦੀ ਕੋਸ਼ਿਸ਼ ਕੀਤੀ ,ਜੋ ਨੈਸ਼ਨਲ ਐਂਟੀ ਡੋਪਿੰਗ ਦੇ ਨਿਯਮ ਦੇ ਵਿਰੁੱਧ ਹੈ। -PTCNews

Related Post