ਬੁਲੇਟ ਟ੍ਰੇਨ ਦਾ ਰੱਖਿਆ ਗਿਆ ਨੀਂਹ ਪੱਥਰ

By  Joshi September 14th 2017 12:45 PM

ਵਧਾਈਆਂ, ਹੁਣ ਭਾਰਤੀ ਵੀ ਕਰਨਗੇ ਬੁਲੇਟ ਟ੍ਰੇਨ 'ਤੇ ਸਫਰ!

ਪ੍ਰਧਾਨ ਮੰਤਰੀ ਮੋਦੀ ਅਤੇ ਜਪਾਨ ਦੇ ਪ੍ਰਧਾਨ ਹਮਰੁਤਬਾ ਸ਼ਿੰਜੋ ਆਬੇ ਨੇ ਅੱਜ ਅਹਿਮਦਾਬਾਦ ਅਤੇ ਮੁੰਬਈ ਵਿਚਕਾਰ ਭਾਰਤ ਦੀ ਪਹਿਲੀ ਬੁਲੇਟ ਟ੍ਰੇਨ ਲਈ ਨੀਂਹ ਪੱਥਰ ਰੱਖਿਆ ਹੈ।

India's first bullet train: Modi, Abe lay foundation stoneਇਸ ਮੌਕੇ 'ਤੇ ਆਬੇ ਨੇ ਕਿਹਾ ਕਿ ਭਾਰਤ-ਜਾਪਾਨ ਸਾਂਝੇਦਾਰੀ ਵਿਸ਼ੇਸ਼ ਰਣਨੀਤਕ ਅਤੇ ਗਲੋਬਲ ਹੈ।

ਅਬੇ ਨੇ ਅਹਿਮਦਾਬਾਦ ਦੇ ਸਾਬਰਮਤੀ ਦੇ ਇਕ ਮੈਦਾਨ 'ਤੇ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਕਿਹਾ ਕਿ "ਇੱਕ ਮਜ਼ਬੂਤ ਭਾਰਤ ਜਪਾਨ ਦੇ ਹਿੱਤ ਵਿੱਚ ਹੈ ਅਤੇ ਇੱਕ ਮਜ਼ਬੂਤ ਜਾਪਾਨ ਭਾਰਤ ਦੇ ਹਿੱਤ ਵਿੱਚ ਹੈ"।

ਉਨ੍ਹਾਂ ਨੇ ਕਿਹਾ ਕਿ ਮੇਰੇ ਚੰਗੇ ਮਿੱਤਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਬਹੁਤ ਦੂਰਦਰਸ਼ੀ ਹੈ। ਉਨ੍ਹਾਂ ਨੇ ਦੋ ਸਾਲ ਪਹਿਲਾਂ ਭਾਰਤ ਵਿਚ ਹਾਈ ਸਪੀਡ ਰੇਲ ਗੱਡੀਆਂ ਲਿਆਉਣ ਅਤੇ ਨਵਾਂ ਭਾਰਤ ਬਣਾਉਣ ਲਈ ਫੈਸਲਾ ਲਿਆ ਸੀ।

India's first bullet train: Modi, Abe lay foundation stoneਅਬੇ ਨੇ ਕਿਹਾ, "ਮੈਂ ਆਸ ਕਰਦਾ ਹਾਂ ਕਿ ਜਦੋਂ ਮੈਂ ਇੱਥੇ ਕੁਝ ਸਾਲਾਂ ਬਾਅਦ ਵਾਪਸ ਆਵਾਂਗਾ ਤਾਂ ਬੁਲੇਟ ਟ੍ਰੇਨ ਦੀਆਂ ਖਿੜਕੀਆਂ ਰਾਹੀਂ ਭਾਰਤ ਦੇ ਸੁੰਦਰ ਨਜ਼ਾਰੇ ਦਾ ਆਨੰਦ ਮਾਣਨਾ ਪਸੰਦ ਕਰਾਂਗਾ।"

੧.੧੦ ਲੱਖ ਕਰੋੜ ਰੁਪਏ ਦੀ ਲਾਗਤ ਨਾਲ ਅਹਿਮਦਾਬਾਦ ਅਤੇ ਮੁੰਬਈ ਵਿਚਕਾਰ ਰੇਲ ਪ੍ਰਾਜੈਕਟ ੨੦੨੨ ਤਕ ਮੁਕੰਮਲ ਹੋਣ ਦੀ ਸੰਭਾਵਨਾ ਹੈ। ਇਹ ਰੇਲਗੱਡੀ ਕਰੀਬ ਦੋ ਘੰਟਿਆਂ ਵਿਚ ੫੦੦ ਕਿਲੋਮੀਟਰ ਦੀ ਦੂਰੀ ਤਹਿ ਕਰਨ ਦੀ ਸਮਰੱੱਥ ਹੋਵੇਗੀ।

ਇਹ ਪ੍ਰਾਜੈਕਟ ਭਾਰਤੀ ਰੇਲਵੇ ਅਤੇ ਜਾਪਾਨ ਦੇ ਸ਼ਿੰਕਾਨਸਨ ਤਕਨਾਲੋਜੀ ਦਰਮਿਆਨ ਇੱਕ ਸਾਂਝਾ ਉੱਦਮ ਹੈ।

India's first bullet train: Modi, Abe lay foundation stoneਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਇਕ ਸੰਸਥਾ ਦੇ ਨੀਂਹ ਪੱਥਰ ਵੀ ਰੱਖੇ ਜੋ ਵਡੋਦਰਾ ਵਿਚ ਸਥਾਪਤ ਹੋਵੇਗੀ ਜਿੱਥੇ ੪੦੦੦ ਲੋਕਾਂ ਨੂੰ ਬੁਲੇਟ ਟ੍ਰੇਨ ਪ੍ਰੋਜੈਕਟ ਲਈ ਸਿਖਲਾਈ ਦਿੱਤੀ ਜਾਵੇਗੀ।

ਇਸ ਮੌਕੇ 'ਤੇ ਰੇਲ ਮੰਤਰੀ ਪਿਊਸ਼ ਗੋਇਲ, ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਨੀ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵੀ ਮੌਜੂਦ ਸਨ।

—PTC News

 

Related Post