ਭਾਰਤ ਦੀ ਪਹਿਲੀ ਹਾਈਡ੍ਰੋਜਨ ਕਾਰ ਆਈ ਸਾਹਮਣੇ, ਜਾਣੋ ਕੀ ਹੈ ਖਾਸ

By  Tanya Chaudhary March 30th 2022 04:51 PM

Hydrogen Car: ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ (Petrol Diesel Rate) ਦੀਆਂ ਕੀਮਤਾਂ ਵਿੱਚ ਰੋਜ਼ਾਨਾ ਵਾਧਾ ਹੋ ਰਿਹਾ ਹੈ। ਲਗਾਤਾਰ ਵੱਧ ਰਹੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਆਮ ਲੋਕਾਂ ਲਈ ਵੱਡੀ ਸਮੱਸਿਆ ਬਣ ਕੇ ਸਾਹਮਣੇ ਆ ਰਹੀ ਹੈ। ਜ਼ਿਕਰਯੋਗ ਇਹ ਹੈ ਕਿ ਕੁਝ ਸ਼ਹਿਰਾਂ 'ਚ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਤੋਂ ਪਾਰ ਹੈ ਜਿਸ ਕਰ ਕੇ ਆਮ ਆਦਮੀ ਦੀ ਜੇਬ ਉੱਤੇ ਮਹਿੰਗਾਈ ਦੇ ਨਾਲ ਨਾਲ ਤੇਲ ਦੀ ਕੀਮਤਾਂ ਦੀ ਵੀ ਮਾਰ ਪੈ ਰਹੀ ਹੈ ਤਾਂ ਅਜਿਹੇ 'ਚ ਲੋਕ ਪੈਟਰੋਲ ਤੇ ਡੀਜ਼ਲ ਦੇ ਬਦਲ ਵਜੋਂ CNG ਵਰਗੇ ਈਂਧਨ 'ਤੇ ਭਰੋਸਾ ਕਰ ਰਹੇ ਹਨ ਤੇ ਇਸੇ ਦੇ ਚਲਦਿਆਂ ਦੇਸ਼ ਵਿੱਚ ਇੱਕ ਹਾਈਡ੍ਰੋਜਨ ਕਾਰ (Hydrogen Car) ਵੀ ਸਾਹਮਣੇ ਆਈ ਹੈ। ਦੱਸਣਯੋਗ ਇਹ ਹੈ ਕਿ ਬੁੱਧਵਾਰ ਨੂੰ ਕੇਂਦਰੀ ਮੰਤਰੀ ਨਿਤਿਨ ਗਡਕਰੀ (Nitin Gadkari) ਇਸ ਹਾਈਡ੍ਰੋਜਨ ਕਾਰ 'ਚ ਸਵਾਰ ਹੋ ਕੇ ਸੰਸਦ ਪਹੁੰਚੇ ਸਨ।

ਭਾਰਤ ਦੀ ਪਹਿਲੀ ਹਾਈਡ੍ਰੋਜਨ ਕਾਰ ਆਈ ਸਾਹਮਣੇ, ਜਾਣੋ ਕੀ ਹੈ ਖਾਸਜ਼ਿਕਰਯੋਗ ਇਹ ਹੈ ਕਿ ਨਿਤਿਨ ਗਡਕਰੀ ਨੇ ਇਸ ਦੌਰਾਨ ਕਿਹਾ ਕਿ ਸਵੈ-ਨਿਰਭਰ ਬਣਨ ਦੀ ਦਿਸ਼ਾ ਵਿੱਚ ਅਸੀਂ ਗ੍ਰੀਨ ਹਾਈਡ੍ਰੋਜਨ ਪੇਸ਼ ਕੀਤੀ ਹੈ। ਇਹ ਕਾਰ ਇੱਕ ਪਾਇਲਟ ਪ੍ਰੋਜੈਕਟ ਹੈ ਤੇ ਹੁਣ ਤੋਂ ਦੇਸ਼ ਵਿੱਚ ਗ੍ਰੀਨ ਹਾਈਡ੍ਰੋਜਨ ਦਾ ਉਤਪਾਦਨ ਕੀਤਾ ਜਾਵੇਗਾ। ਇਸ ਪਾਇਲਟ ਪ੍ਰੋਜੈਕਟ ਨਾਲ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਮਿਲਣਗੇ।

ਇਹ ਵੀ ਪੜ੍ਹੋ : ਮੁੱਖ ਮੰਤਰੀ ਦਾ ਵੱਡਾ ਐਲਾਨ, ਪ੍ਰਾਈਵੇਟ ਸਕੂਲ ਨਹੀਂ ਵਧਾ ਸਕਣਗੇ ਫੀਸਾਂ

ਮਿਲੀ ਜਾਣਕਾਰੀ ਮੁਤਾਬਕ ਸਰਕਾਰ ਨੇ ਇਸ ਪ੍ਰੋਜੈਕਟ ਲਈ ਕਰੀਬ 3000 ਕਰੋੜ ਰੁਪਏ ਦਾ ਮਿਸ਼ਨ ਤੈਅ ਕੀਤਾ ਹੈ। ਜਲਦੀ ਹੀ ਭਾਰਤ ਗ੍ਰੀਨ ਹਾਈਡ੍ਰੋਜਨ ਦਾ Export ਵੀ ਕਰੇਗਾ। ਆਉਣ ਵਾਲੇ ਸਮੇਂ ਵਿੱਚ ਜਿੱਥੇ ਵੀ ਕੋਲੇ ਦੀ ਵਰਤੋਂ ਕੀਤੀ ਜਾ ਰਹੀ ਹੈ ਉੱਥੇ ਹਰੇ ਹਾਈਡ੍ਰੋਜਨ ਦੀ ਵਰਤੋਂ ਕੀਤੀ ਜਾਵੇਗੀ।

ਆਓ ਜਾਣਦੇ ਹਾਂ ਇਸ ਹਾਈਡ੍ਰੋਜਨ ਕਾਰ ਦੀ ਖ਼ਾਸੀਅਤ

ਇਹ ਹਾਈਡ੍ਰੋਜਨ ਵਾਹਨ ਇੱਕ ਕਿਸਮ ਦਾ ਬਦਲਵਾਂ ਈਂਧਨ ਵਾਹਨ ਹੈ ਜੋ ਪ੍ਰੇਰਣਾ ਸ਼ਕਤੀ ਲਈ ਹਾਈਡ੍ਰੋਜਨ ਬਾਲਣ ਦੀ ਵਰਤੋਂ ਕਰਦਾ ਹੈ। ਹਾਈਡ੍ਰੋਜਨ ਵਾਹਨਾਂ ਵਿੱਚ ਹਾਈਡ੍ਰੋਜਨ-ਈਂਧਨ ਵਾਲੇ ਸਪੇਸ ਰਾਕੇਟ, ਨਾਲ ਹੀ ਆਟੋਮੋਬਾਈਲ ਤੇ ਹੋਰ ਆਵਾਜਾਈ ਵਾਹਨ ਸ਼ਾਮਲ ਹਨ। ਪਾਵਰ ਹਾਈਡ੍ਰੋਜਨ ਦੀ ਰਸਾਇਣਕ ਊਰਜਾ ਨੂੰ ਮਕੈਨੀਕਲ ਊਰਜਾ ਵਿੱਚ ਬਦਲ ਕੇ, ਜਾਂ ਤਾਂ ਇੱਕ ਈਂਧਨ ਸੈੱਲ ਵਿੱਚ ਆਕਸੀਜਨ ਨਾਲ ਹਾਈਡ੍ਰੋਜਨ ਦੀ ਪ੍ਰਤੀਕਿਰਿਆ ਕਰਕੇ ਇਲੈਕਟ੍ਰਿਕ ਮੋਟਰਾਂ ਨੂੰ ਪਾਵਰ ਦੇਣ ਦੁਆਰਾ ਜਾਂ, ਘੱਟ ਆਮ ਤੌਰ 'ਤੇ, ਅੰਦਰੂਨੀ ਬਲਨ ਇੰਜਣ ਵਿੱਚ ਹਾਈਡ੍ਰੋਜਨ ਨੂੰ ਸਾੜ ਕੇ ਪੈਦਾ ਕੀਤੀ ਜਾਂਦੀ ਹੈ।ਭਾਰਤ ਦੀ ਪਹਿਲੀ ਹਾਈਡ੍ਰੋਜਨ ਕਾਰ ਆਈ ਸਾਹਮਣੇ, ਜਾਣੋ ਕੀ ਹੈ ਖਾਸਹਰੇ ਹਾਈਡ੍ਰੋਜਨ ਨਾਲ ਟੈਂਕ ਭਰ ਜਾਣ 'ਤੇ ਇਹ ਹਾਈਡ੍ਰੋਜਨ ਕਾਰ ਲਗਭਗ 650 ਕਿਲੋਮੀਟਰ ਤੱਕ ਚੱਲੇਗੀ। ਇਸ ਹਾਈਡ੍ਰੋਜਨ ਕਾਰ ਰਾਹੀਂ 2 ਰੁਪਏ ਪ੍ਰਤੀ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਜਾਵੇਗਾ। ਇਸ ਹਾਈਡ੍ਰੋਜਨ ਕਾਰ 'ਚ ਸਿਰਫ 5 ਮਿੰਟਾਂ ਵਿੱਚ ਬਾਲਣ ਭਰਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਗਰਮੀ ਨੇ ਕੱਢੇ ਵੱਟ, ਮੌਸਮ ਵਿਭਾਗ ਵੱਲੋਂ ਮਿਲੀ ਚੇਤਾਵਨੀ

ਮਿਲੀ ਜਾਣਕਾਰੀ ਮੁਤਾਬਕ ਜਦੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਹਾਈਡ੍ਰੋਜਨ ਕਾਰ ਰਾਹੀਂ ਸੰਸਦ ਭਵਨ ਪੁੱਜੇ ਤਾਂ ਲੋਕਾਂ ਲਈ ਇਹ ਨਵਾਂ ਤਜਰਬਾ ਸੀ। ਸੰਸਦ ਭਵਨ ਦੇ ਕਰਮਚਾਰੀ ਇਸ ਕਾਰ ਨੂੰ ਉਤਸੁਕਤਾ ਨਾਲ ਦੇਖ ਰਹੇ ਸਨ ਜਦਕਿ ਸੰਸਦ ਮੈਂਬਰਾਂ ਵੱਲੋਂ ਇਸ ਕਾਰ ਦੀ ਤਾਰੀਫ਼ ਕੀਤੀ।

ਇਸ ਹਾਈਡ੍ਰੋਜਨ ਕਾਰ ਉਤੇ ਪ੍ਰਤੀਕਿਰਿਆ ਦਿੰਦੇ ਹੋਏ ਇਕ ਸੰਸਦ ਮੈਂਬਰ ਜੋ ਕਿ ਪੈਟਰੋਲੀਅਮ ਬਾਰੇ ਸੰਸਦੀ ਕਮੇਟੀ ਦੇ ਮੈਂਬਰ ਵੀ ਹਨ, ਨੇ ਕਿਹਾ ਕਿ ਉਹ ਖੁਦ ਕੈਮੀਕਲ ਇੰਜੀਨੀਅਰ ਹਨ ਅਤੇ ਇਹ ਭਵਿੱਖ ਦੀ ਕਾਰ ਹੈ। ਕੇਂਦਰੀ ਮੰਤਰੀ ਦੇ ਇਸ ਤਰ੍ਹਾਂ ਦੀ ਕਾਰ ਵਿੱਚ ਆਏ ਹਨ ਤਾਂ ਲੋਕਾਂ ਦਾ ਮਨੋਬਲ ਜ਼ਰੂਰ ਵਧੇਗਾ। ਲੋਕਾਂ ਨੂੰ ਬਦਲਵੇਂ ਈਂਧਨ ਲਈ ਉਤਸ਼ਾਹਿਤ ਕੀਤਾ ਜਾਵੇਗਾ। ਹਾਈਡ੍ਰੋਜਨ ਕਾਰਾਂ ਹੀ ਸਾਡਾ ਭਵਿੱਖ ਹਨ।ਭਾਰਤ ਦੀ ਪਹਿਲੀ ਹਾਈਡ੍ਰੋਜਨ ਕਾਰ ਆਈ ਸਾਹਮਣੇ, ਜਾਣੋ ਕੀ ਹੈ ਖਾਸਦੱਸਣਯੋਗ ਇਹ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਵੀ ਇਸ ਕਾਰ ਦਾ ਜ਼ਿਕਰ ਕੀਤਾ ਹੈ ਤੇ ਇਸ ਨੂੰ ਆਤਮ-ਨਿਰਭਰ ਭਾਰਤ ਬਣਨ ਦੀ ਦਿਸ਼ਾ ਵਿੱਚ ਇੱਕ ਬਹੁਤ ਵੱਡਾ ਕਦਮ ਦੱਸਿਆ ਹੈ। ਜ਼ਿਕਰਯੋਗ ਹੈ ਕਿ ਹਾਈਡ੍ਰੋਜਨ ਦੀਆਂ ਤਿੰਨ ਕਿਸਮਾਂ ਹਨ, ਇਹ ਹਰਾ ਹਾਈਡ੍ਰੋਜਨ ਹੈ ਤੇ ਇਸਦੀ ਕੀਮਤ ਦੋ ਰੁਪਏ ਪ੍ਰਤੀ ਕਿਲੋਮੀਟਰ ਆਵੇਗੀ। ਜਲਦ ਹੀ ਇਹ ਗੱਡੀ ਭਾਰਤ 'ਚ ਆਵੇਗੀ ਤੇ ਭਾਰਤ 'ਚ ਇਸ ਦੇ ਫਿਲਿੰਗ ਸਟੇਸ਼ਨ ਵੀ ਲਗਾਏ ਜਾਣਗੇ। ਆਉਣ ਵਾਲੇ ਸਮੇਂ ਵਿੱਚ ਇਹ ਹਾਈਡ੍ਰੋਜਨ ਕਾਰਾਂ ਸਾਡਾ ਭਵਿੱਖ ਹਨ।

-PTC News

Related Post