ਭਾਰਤ-ਪਾਕਿ ਸਰਹੱਦ 'ਤੇ ਹੁਸੈਨੀਵਾਲਾ ਬਾਰਡਰ ਨੇੜੇ ਦਾਖ਼ਲ ਹੋਏ ਡਰੋਨ, ਸੁਰੱਖਿਆ ਏਜੰਸੀਆਂ ਚੌਕਸ

By  Shanker Badra October 8th 2019 01:28 PM

ਭਾਰਤ-ਪਾਕਿ ਸਰਹੱਦ 'ਤੇ ਹੁਸੈਨੀਵਾਲਾ ਬਾਰਡਰ ਨੇੜੇ ਦਾਖ਼ਲ ਹੋਏ ਡਰੋਨ, ਸੁਰੱਖਿਆ ਏਜੰਸੀਆਂ ਚੌਕਸ:ਫ਼ਿਰੋਜ਼ਪੁਰ :ਅੱਜ ਭਾਰਤੀ ਹਵਾਈ ਫੌਜ ਦਾ 87ਵਾਂ ਸਥਾਪਨਾ ਦਿਵਸ ਹੈ। ਇਸ ਦੌਰਾਨ ਭਾਰਤ-ਪਾਕਿ ਸਰਹੱਦ 'ਤੇਹੁਸੈਨੀਵਾਲਾ ਬਾਰਡਰ ਨੇੜੇ ਬੀਤੀ ਰਾਤ ਇੱਕ ਪਾਕਿਸਤਾਨੀ ਡਰੋਨ ਨੂੰ ਉੱਡਦੇ ਹੋਏ ਦੇਖਿਆ ਗਿਆ ਹੈ। ਇਸ ਡਰੋਨ ਨੂੰ 5 ਵਾਰ ਉੱਡਦੇ ਹੋਏ ਦੇਖਿਆ ਗਿਆ ਅਤੇ ਡਰੋਨ ਨੇ ਇੱਕ ਵਾਰ ਭਾਰਤ ਦੀ ਸਰਹੱਦ 'ਚ ਵੀ ਪਰਵੇਸ਼ ਕੀਤਾ। Indo-Pak Hussainiwala border Near Pakistani drones , Security agencies alertਮਿਲੀ ਜਾਣਕਾਰੀ ਅਨੁਸਾਰ ਭਾਰਤ-ਪਾਕਿ ਸਰਹੱਦ 'ਤੇਹੁਸੈਨੀਵਾਲਾ ਅਤੇ ਬਸਤੀ ਰਾਮ ਲਾਲ ਚੈੱਕ ਪੋਸਟਾਂ ਦੇ ਖੇਤਰ 'ਚ ਪਾਕਿਸਤਾਨ ਵਾਲੇ ਪਾਸਿਉਂ ਡਰੋਨ ਅਸਮਾਨ ਵਿਚ ਉੱਡਦੇ ਹੋਏ ਭਾਰਤੀ ਖੇਤਰ 'ਚ ਦਾਖਲ ਹੋਏ ,ਜਿਨ੍ਹਾਂ ਦੀ ਗਿਣਤੀ 4 ਤੋਂ 5 ਦੱਸੀ ਜਾ ਰਹੀ ਹੈ। [caption id="attachment_347680" align="aligncenter" width="300"]Indo-Pak Hussainiwala border Near Pakistani drones , Security agencies alert ਭਾਰਤ-ਪਾਕਿ ਸਰਹੱਦ 'ਤੇ ਹੁਸੈਨੀਵਾਲਾ ਬਾਰਡਰ ਨੇੜੇ ਦਾਖ਼ਲ ਹੋਏ ਡਰੋਨ, ਸੁਰੱਖਿਆ ਏਜੰਸੀਆਂ ਚੌਕਸ[/caption] ਪਾਕਿਸਤਾਨ ਵਾਲੇ ਪਾਸਿਉਂ ਭਾਰਤੀ ਖੇਤਰ 'ਚ ਦਾਖਲ ਹੋਏ ਡਰੋਨ ਨੂੰ ਲੈ ਕੇ ਜਿੱਥੇ ਸਰਹੱਦ 'ਤੇ ਬੀ ਐੱਸ ਐਫ ਵੱਲੋਂ ਚੌਕਸੀ ਵਧਾਈ ਗਈ ਹੈ, ਉੱਥੇ ਪੰਜਾਬ ਪੁਲੀਸ ਨੇ ਵੀ ਉਕਤ ਇਲਾਕਿਆਂ 'ਚ ਛਾਣਬੀਣ ਕਰਨੀ ਸ਼ੁਰੂ ਕਰ ਦਿੱਤੀ ਹੈ। ਬੀਐੱਸਐੱਫ਼ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -PTCNews

Related Post