ਇੰਡੋਨੇਸ਼ੀਆ ਜਹਾਜ਼ ਹਾਦਸੇ 'ਚ ਆਇਆ ਨਵਾਂ ਮੋੜ, ਜਾਣੋ ਮਾਮਲਾ

By  Joshi October 30th 2018 01:14 PM

ਇੰਡੋਨੇਸ਼ੀਆ ਜਹਾਜ਼ ਹਾਦਸੇ 'ਚ ਆਇਆ ਨਵਾਂ ਮੋੜ, ਜਾਣੋ ਮਾਮਲਾ,ਜਕਾਰਤਾ: ਪਿਛਲੇ ਦਿਨੀ ਇੰਡੋਨੇਸ਼ੀਆ ਵਿੱਚ ਭਿਆਨਕ ਹਾਦਸਾ ਵਾਪਰਿਆ ਸੀ, ਜਿਥੇ ਲਾਇਨ ਏਅਰਲਾਈਨ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਇਸ ਹਾਦਸੇ ਦੌਰਾਨ ਕਰੀਬ 188 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਸੀ।

ਇੰਡੋਨੇਸ਼ੀਆ ਦੇ ਸ਼ਹਿਰ ਜਕਾਰਤਾ ਤੋਂ ਨਿਕਲਿਆ ਇਹ ਜਹਾਜ਼ 13 ਮਿੰਟਾਂ ਬਾਅਦ ਹੀ ਕਰੈਸ਼ ਹੋ ਗਿਆ ਸੀ। ਪਰ ਇਸ ਮਾਮਲੇ ਵਿੱਚ ਇੱਕ ਨਵਾਂ ਮੋੜ ਆਇਆ ਹੈ। ਅਕਸਰ ਹੀ ਕਿਹਾ ਜਾਂਦਾ ਹੈ ਕਿ ਜਿਸ ਨੂੰ ਪ੍ਰਮਾਤਮਾ ਨੇ ਲੰਬੀ ਉਮਰ ਬਖਸ਼ੀ ਹੋਵੇ, ਉਸ ਦੀ ਜਾਨ ਉਹ ਆਪ ਹੱਥ ਦੇ ਕੇ ਬਚਾ ਲੈਂਦਾ ਹੈ।

ਹੋਰ ਪੜ੍ਹੋ: ਇੱਕ ਹੋਰ ਪੰਜਾਬੀ ਨੂੰ ਪਤਨੀ ਦਾ ਬੇਰਹਿਮੀ ਨਾਲ ਕਤਲ ਕਰਨ ਲਈ ਹੋਈ ਉਮਰ ਕੈਦ ਦੀ ਸਜ਼ਾ!

ਇਸੇ ਤਰ੍ਹਾਂ ਹੋਇਆ ਸੇਤਿਆਵਾਨ ਨਾਂ ਦਾ ਵਿਅਕਤੀ ਨਾਲ ਜੋ ਟ੍ਰੈਫਿਕ ਜਾਮ 'ਚ ਫਸ ਜਾਣ ਕਾਰਨ ਫਲਾਈਟ ਨਾ ਲੈ ਸਕਿਆ ਅਤੇ ਖੁਸ਼ਕਿਸਮਤੀ ਨਾਲ ਬਚ ਗਿਆ। ਦੱਸਣਯੋਗ ਹੈ ਕਿ ਇੰਡੋਨੇਸ਼ੀਆ ਦਾ ਲਾਇਨ ਏਅਰ ਜਹਾਜ਼ ਜਕਾਰਤਾ ਤੋਂ ਉਡਾਣ ਭਰਨ ਦੇ ਕੁੱਝ ਮਿੰਟਾਂ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ।

ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਪੰਗਕਲ ਪਿਨਾਂਗ ਜਾ ਰਿਹਾ ਸੀ। ਟੇਕ ਆਫ ਦੇ 13 ਮਿੰਟਾਂ ਬਾਅਦ ਹੀ ਜਹਾਜ਼ ਦੀ ਵਾਪਸੀ ਦਾ ਸਿਗਨਲ ਦੇ ਦਿੱਤਾ ਗਿਆ ਸੀ।

—PTC News

Related Post