ਇੰਦੌਰ ਤੋਂ ਆਏ ਕਿਸਾਨਾਂ ਨੇ ਦਿੱਲੀ 'ਚ ਸੰਸਦ ਭਵਨ ਦੇ ਸਾਹਮਣੇ ਕੱਪੜੇ ਉਤਾਰ ਕੇ ਕੀਤਾ ਪ੍ਰਦਰਸ਼ਨ

By  Shanker Badra November 30th 2020 05:48 PM

ਇੰਦੌਰ ਤੋਂ ਆਏ ਕਿਸਾਨਾਂ ਨੇ ਦਿੱਲੀ 'ਚ ਸੰਸਦ ਭਵਨ ਦੇ ਸਾਹਮਣੇ ਕੱਪੜੇ ਉਤਾਰ ਕੇ ਕੀਤਾ ਪ੍ਰਦਰਸ਼ਨ:ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ 'ਚ ਪੰਜਾਬ ਦੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਸ ਦੌਰਾਨ ਪਿਛਲੇ ਚਾਰ ਦਿਨਾਂ ਤੋਂ ਕਿਸਾਨ ਲਗਾਤਾਰ ਕੜਾਕੇ ਦੀ ਠੰਡ 'ਚ ਸਿੰਘੂ ਬਾਰਡਰ 'ਤੇ ਡਟੇ ਹੋਏ ਹਨ ਤੇ ਦੂਜੇ ਸੂਬਿਆਂ ਤੋਂ ਕਿਸਾਨ ਵੀ ਦਿੱਲੀ ਧਰਨੇ 'ਚ ਪਹੁੰਚੇ ਹਨ। ਕਿਸਾਨਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਵਾਪਸ ਲਵੇ।

Indore farmers protest Out Parliament House in Delhi, Delhi Police arrest 24 farmers ਇੰਦੌਰ ਤੋਂ ਆਏ ਕਿਸਾਨਾਂ ਨੇ ਦਿੱਲੀ 'ਚ ਸੰਸਦ ਭਵਨ ਦੇ ਸਾਹਮਣੇ ਕੱਪੜੇ ਉਤਾਰ ਕੇ ਕੀਤਾ ਪ੍ਰਦਰਸ਼ਨ

ਇਸ ਦੌਰਾਨ ਇੰਦੌਰ ਤੋਂ ਆਏ ਕਿਸਾਨਾਂ ਨੇ ਦਿੱਲੀ ਅੰਦਰ ਸੰਸਦ ਭਵਨ ਦੇ ਸਾਹਮਣੇ ਕੱਪੜੇ ਉਤਾਰ ਕੇ ਪ੍ਰਦਰਸ਼ਨ ਕੀਤਾ ਹੈ ਅਤੇ ਦਿੱਲੀ ਪੁਲਿਸ ਨੇ 24 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਕੇ ਟਿਕਰੀ ਬਾਰਡਰ 'ਤੇ ਛੱਡਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਕਾਨੂੰਨ ਵਾਪਸ ਨਹੀਂ ਲੈ ਲੈਂਦੀ ਅਤੇ  ਐੱਮ.ਐੱਸ.ਪੀ. ਦੀ ਗਰੰਟੀ ਨਹੀਂ ਦਿੰਦੀ, ਉਦੋਂ ਤੱਕ ਅਸੀਂ ਸੜਕਾਂ 'ਤੇ ਹੀ ਡਟੇ ਰਹਾਂਗੇ ਅਤੇ ਅੰਦੋਲਨ ਨੂੰ ਹੋਰ ਤੇਜ਼ ਕਰਾਂਗੇ।

Indore farmers protest Out Parliament House in Delhi, Delhi Police arrest 24 farmers ਇੰਦੌਰ ਤੋਂ ਆਏ ਕਿਸਾਨਾਂ ਨੇ ਦਿੱਲੀ 'ਚ ਸੰਸਦ ਭਵਨ ਦੇ ਸਾਹਮਣੇ ਕੱਪੜੇ ਉਤਾਰ ਕੇ ਕੀਤਾ ਪ੍ਰਦਰਸ਼ਨ

ਓਧਰ ਕਿਸਾਨਾਂ ਨੇ ਕੇਂਦਰ ਦਾ ਗੱਲਬਾਤ ਦਾ ਸੱਦਾ ਵੀ ਠੁਕਰਾ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਕਿ ਜੇ ਸਰਕਾਰ ਸ਼ਰਤਾਂ ਰੱਖੇਗੀ ਤਾਂ ਗੱਲਬਾਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਗੱਲਬਾਤ ਲਈ ਸ਼ਰਤ ਰੱਖਣਾ ਕਿਸਾਨਾਂ ਦਾ ਅਪਮਾਨ ਹੈ। ਕਿਸਾਨਾਂ ਨੇ ਕਿਹਾ ਕਿ ਬੁਰਾੜੀ ਗਰਾਊਂਡ ਨਹੀਂ, ਓਪਨ ਜੇਲ੍ਹ ਹੈ। ਉੱਥੇ ਹੀ ਕਿਸਾਨਾਂ ਨੇ ਐਲਾਨ ਕੀਤਾ ਕਿ ਦਿੱਲੀ ਨਾਲ ਲੱਗਦੇ ਸਾਰੇ 5 ਹਾਈਵੇ ਜਾਮ ਕੀਤੇ ਜਾਣਗੇ ਤੇ ਸਿਆਸੀ ਲੀਡਰ ਸਟੇਜ਼ 'ਤੇ ਬੋਲ ਨਹੀਂ ਸਕਦੇ।

Indore farmers protest Out Parliament House in Delhi, Delhi Police arrest 24 farmers ਇੰਦੌਰ ਤੋਂ ਆਏ ਕਿਸਾਨਾਂ ਨੇ ਦਿੱਲੀ 'ਚ ਸੰਸਦ ਭਵਨ ਦੇ ਸਾਹਮਣੇ ਕੱਪੜੇ ਉਤਾਰ ਕੇ ਕੀਤਾ ਪ੍ਰਦਰਸ਼ਨ

ਦੱਸ ਦੇਈਏ ਕਿ ਬੀਤੇ ਦਿਨ ਸਿੰਘੂ ਬਾਰਡਰ 'ਤੇ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਪੂਰੀ ਵਾਹ ਲਾਈ ਗਈ ਸੀ। ਪੁਲਿਸ ਵੱਲੋਂ ਕਿਸਾਨਾਂ 'ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਅਤੇ ਹੰਝੂ ਗੈਸ ਦੇ ਗੋਲੇ ਸੁੱਟੇ ਗਏ ਸਨ। ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਅੱਗੇ ਝੁਕਦਿਆਂ ਉਨ੍ਹਾਂ ਨੂੰ ਬੁਰਾੜੀ ਦੇ ਨਿਰੰਕਾਰੀ ਗਰਾਊਂਡ 'ਚ ਸ਼ਾਂਤੀਪੂਰਵਕ ਤਰੀਕੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਹੈ ਪਰ ਕਿਸਾਨਾਂ ਨੇ ਬੁਰਾੜੀ ਜਾਣ ਦੀ ਬਜਾਏ ਬਾਰਡਰ 'ਤੇ ਧਰਨਾ ਲਗਾ ਦਿੱਤਾ ਹੈ।

-PTCNews

Related Post