ਪੰਜਾਬੀ ਭਾਸ਼ਾ ਨੂੰ ਪਹਿਲਾਂ ਸਥਾਨ ਦਿਵਾਉਣ ਲਈ ਦਿਨ ਦੀ ਥਾਂ ਹੁਣ ਰਾਤ ਨੂੰ ਚੱਲੀ ਪੋਚਾ ਮਾਰ ਮੁਹਿੰਮ,ਮਾਮਲਾ ਦਰਜ

By  Shanker Badra April 7th 2018 11:25 AM -- Updated: May 1st 2018 02:13 PM

ਪੰਜਾਬੀ ਭਾਸ਼ਾ ਨੂੰ ਪਹਿਲਾਂ ਸਥਾਨ ਦਿਵਾਉਣ ਲਈ ਦਿਨ ਦੀ ਥਾਂ ਹੁਣ ਰਾਤ ਨੂੰ ਚੱਲੀ ਪੋਚਾ ਮਾਰ ਮੁਹਿੰਮ,ਮਾਮਲਾ ਦਰਜ:ਪੰਜਾਬੀ ਮਾਂ ਬੋਲੀ ਦੇ ਪ੍ਰੇਮੀਆਂ ਨੇ ਪੰਜਾਬੀ ਭਾਸ਼ਾ ਨੂੰ ਪਹਿਲਾਂ ਸਥਾਨ ਦਿਵਾਉਣ ਦੇ ਲਈ ਹੁਣ ਰਾਤ ਨੂੰ ਪੋਚਾ ਮਾਰ ਮੁਹਿੰਮ ਸ਼ੁਰੂ ਕਰ ਦਿੱਤੀ ਹੈ।ਪੁਲੀਸ ਨੇ ਇਨ੍ਹਾਂ ਆਗੂਆਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ ਹੈ।ਪੰਜਾਬੀ ਭਾਸ਼ਾ ਨੂੰ ਪਹਿਲਾਂ ਸਥਾਨ ਦਿਵਾਉਣ ਲਈ ਦਿਨ ਦੀ ਥਾਂ ਹੁਣ ਰਾਤ ਨੂੰ ਚੱਲੀ ਪੋਚਾ ਮਾਰ ਮੁਹਿੰਮ,ਮਾਮਲਾ ਦਰਜਤਲਵੰਡੀ ਸਾਬੋ ਕਸਬੇ 'ਚ ਲਗਭਗ ਸਾਰੇ ਹੀ ਅੰਗਰੇਜ਼ੀ 'ਚ ਲੱਗੇ ਬੋਰਡਾਂ ਉੱਪਰ ਰਾਤ ਸਮੇਂ ਕੁਝ ਲੋਕਾਂ ਨੇ ਕਾਲਾ ਰੰਗ ਫੇਰ ਦਿੱਤਾ ਹੈ।ਤਲਵੰਡੀ ਸਾਬੋ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ।ਵੱਖ-ਵੱਖ ਬੈਂਕਾਂ,ਯੂਨੀਵਰਸਿਟੀ,ਸਕੂਲਾਂ ਪੈਟਰੋਲ ਪੰਪਾਂ ਸਮੇਤ ਕਈ ਹੋਰ ਸਰਕਾਰੀ ਦਫ਼ਤਰਾਂ ਦੇ ਬੋਰਡਾਂ ਉੱਪਰ ਲਿਖੀ ਅੰਗਰੇਜ਼ੀ ਭਾਸ਼ਾ 'ਤੇ ਰਾਤ ਸਮੇਂ ਕਾਲਾ ਰੰਗ ਫੇਰਿਆ ਗਿਆ ਹੈ।ਪੰਜਾਬੀ ਭਾਸ਼ਾ ਨੂੰ ਪਹਿਲਾਂ ਸਥਾਨ ਦਿਵਾਉਣ ਲਈ ਦਿਨ ਦੀ ਥਾਂ ਹੁਣ ਰਾਤ ਨੂੰ ਚੱਲੀ ਪੋਚਾ ਮਾਰ ਮੁਹਿੰਮ,ਮਾਮਲਾ ਦਰਜਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਦਿਵਾਉਣ ਲਈ ਪਹਿਲਾਂ ਇਹ ਪੋਚਾ ਮਾਰ ਮੁਹਿੰਮ ਦਿਨ ਸਮੇਂ ਚਲਾਈ ਗਈ ਸੀ ਜੋ ਹੁਣ ਰਾਤ ਨੂੰ ਚੱਲ ਪਈ ਹੈ।ਪੁਲੀਸ ਦਾ ਕਹਿਣਾ ਹੈ ਕਿ ਅਣਪਛਾਤੇ ਵਿਅਕਤੀਆਂ ਨੇ ਭਾਗੀ ਵਾਂਦਰ ਤੋਂ ਤਲਵੰਡੀ ਸਾਬੋ ਤੱਕ ਸਾਈਨ ਬੋਰਡਾਂ ਅਤੇ ਦਸਮੇਸ਼ ਸਕੂਲ ਦੇ ਅੰਗਰੇਜ਼ੀ ਤੇ ਹਿੰਦੀ ਵਾਲੇ ਸਾਈਨ ਬੋਰਡਾਂ ’ਤੇ ਕਾਲਾ ਪੋਚਾ ਮਾਰ ਕੇ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਹੈ।ਪੰਜਾਬੀ ਭਾਸ਼ਾ ਨੂੰ ਪਹਿਲਾਂ ਸਥਾਨ ਦਿਵਾਉਣ ਲਈ ਦਿਨ ਦੀ ਥਾਂ ਹੁਣ ਰਾਤ ਨੂੰ ਚੱਲੀ ਪੋਚਾ ਮਾਰ ਮੁਹਿੰਮ,ਮਾਮਲਾ ਦਰਜਪੁਲੀਸ ਕੇਸਾਂ ਮਗਰੋਂ ਕਾਰਕੁਨਾਂ ਨੇ ਦਿਨ-ਦਿਹਾੜੇ ਕਾਲਖ਼ ਫੇਰਨ ਦੀ ਥਾਂ ਰਾਤਰੀ ਅਪਰੇਸ਼ਨ ਸ਼ੁਰੂ ਕੀਤਾ ਹੈ।ਪੰਜਾਬ 'ਚ ਰਾਹਗੀਰਾਂ ਦੀ ਜਾਣਕਾਰੀ ਲਈ ਸੜਕਾਂ 'ਤੇ ਲੱਗੇ ਸਾਈਨ ਬੋਰਡਾਂ 'ਤੇ ਪੰਜਾਬੀ ਭਾਸ਼ਾ ਨਾਲ ਹੁੰਦੇ ਵਿਤਕਰੇ ਕਾਰਨ ਕੁੱਝ ਦਿਨ ਪਹਿਲਾਂ ਕੁੱਝ ਲੋਕਾਂ ਨੇ ਇਹ ਕਦਮ ਚੁੱਕਿਆ ਸੀ।ਜਿਸ ਦੇ ਜਵਾਬ 'ਚ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੇ ਕਹਿ ਦਿੱਤਾ ਹੈ ਕਿ ਪੰਜਾਬ 'ਚ ਸਾਈਨ ਬੋਰਡਾਂ 'ਤੇ ਸਭ ਤੋਂ ਉੱਪਰ ਪੰਜਾਬੀ 'ਚ ਹੀ ਲਿਖਿਆ ਜਾਵੇਗਾ। -PTCNews

Related Post