ਮੋਦੀ ਸਰਕਾਰ ਵੱਲੋਂ ਪੇਸ਼ ਅੰਤ੍ਰਿਮ ਬਜਟ ਤੋਂ ਬਾਅਦ ਸੈਂਸੈਕਸ 'ਚ 500, ਨਿਫਟੀ 'ਚ 10,843 ਹੋਇਆ ਵਾਧਾ

By  Shanker Badra February 1st 2019 02:47 PM -- Updated: February 1st 2019 02:52 PM

ਮੋਦੀ ਸਰਕਾਰ ਵੱਲੋਂ ਪੇਸ਼ ਅੰਤ੍ਰਿਮ ਬਜਟ ਤੋਂ ਬਾਅਦ ਸੈਂਸੈਕਸ 'ਚ 500 , ਨਿਫਟੀ 'ਚ 10,843 ਹੋਇਆ ਵਾਧਾ:ਨਵੀਂ ਦਿੱਲੀ : ਅੱਜ ਮੋਦੀ ਸਰਕਾਰ ਵੱਲੋਂ ਅੰਤ੍ਰਿਮ ਬਜਟ ਪੇਸ਼ ਕੀਤਾ ਗਿਆ ਹੈ।ਦਰਅਸਲ ਇਸ ਵਾਰ ਦਾ ਇਹ ਬਜਟ ਅਰੁਣ ਜੇਤਲੀ ਦੀ ਥਾਂ ਕਾਰਜਭਾਰ ਸੰਭਾਲ ਰਹੇ ਪਿਊਸ਼ ਗੋਇਲ ਨੇ ਪੇਸ਼ ਕੀਤਾ ਹੈ ਕਿਉਂਕਿ ਵਿੱਤ ਮੰਤਰੀ ਅਰੁਣ ਜੇਤਲੀ ਬਿਮਾਰ ਹਨ। [caption id="attachment_249476" align="aligncenter" width="300"]Interim Budget 2019 After SENSEX 500 ,Nifty 10,843 jumps ਮੋਦੀ ਸਰਕਾਰ ਵੱਲੋਂ ਪੇਸ਼ ਅੰਤ੍ਰਿਮ ਬਜਟ ਤੋਂ ਬਾਅਦ ਸੈਂਸੈਕਸ 'ਚ 500 , ਨਿਫਟੀ 'ਚ 10,843 ਹੋਇਆ ਵਾਧਾ[/caption] ਇਸ ਦੌਰਾਨ ਵਿੱਤ ਮੰਤਰੀ ਪਿਊਸ਼ ਗੋਇਲ ਦੁਆਰਾ ਪੇਸ਼ ਕੀਤੇ ਗਏ ਬਜਟ ਤੋਂ ਬਾਅਦ ਸੈਂਸੈਕਸ ਅਤੇ ਨਿਫਟੀ ਦੇ ਅੰਕਾਂ ਵਿੱਚ ਵਾਧਾ ਹੋਇਆ ਹੈ।ਬੰਬਈ ਸ਼ੇਅਰ ਬਜ਼ਾਰ ਦਾ ਸੂਚਕ ਅੰਕ ਅੱਜ ਦੇ ਦਿਨ 518.62 ਅੰਕਾਂ ਦੀ ਉਛਾਲ ਨਾਲ 36,775.31 ਨੂੰ ਛੂਹ ਗਿਆ ਹੈ। [caption id="attachment_249475" align="aligncenter" width="300"]Interim Budget 2019 After SENSEX 500 ,Nifty 10,843 jumps ਮੋਦੀ ਸਰਕਾਰ ਵੱਲੋਂ ਪੇਸ਼ ਅੰਤ੍ਰਿਮ ਬਜਟ ਤੋਂ ਬਾਅਦ ਸੈਂਸੈਕਸ 'ਚ 500 , ਨਿਫਟੀ 'ਚ 10,843 ਹੋਇਆ ਵਾਧਾ[/caption] ਮੌਜੂਦਾ ਸਮੇਂ, ਇਹ 36,386 'ਤੇ ਵਪਾਰ ਕਰ ਰਿਹਾ ਹੈ, ਜਦੋਂ ਕਿ ਅੰਤਰਿਮ ਬਜਟ ਤੋਂ ਬਾਅਦ ਐੱਨਐੱਸਈ ਨਿਫਟੀ 50 ਇੰਡੈਕਸ 0.97 ਫੀਸਦੀ ਤੋਂ 10,843 ਤੱਕ ਵਧਿਆ ਹੈ। [caption id="attachment_249477" align="aligncenter" width="300"]Interim Budget 2019 After SENSEX 500 ,Nifty 10,843 jumps ਮੋਦੀ ਸਰਕਾਰ ਵੱਲੋਂ ਪੇਸ਼ ਅੰਤ੍ਰਿਮ ਬਜਟ ਤੋਂ ਬਾਅਦ ਸੈਂਸੈਕਸ 'ਚ 500 , ਨਿਫਟੀ 'ਚ 10,843 ਹੋਇਆ ਵਾਧਾ[/caption] ਦੱਸ ਦੇਈਏ ਕਿ ਇਸ ਅੰਤ੍ਰਿਮ ਬਜਟ ਨੂੰ ਪੇਸ਼ ਕਰਦੇ ਹੋਏ ਵਿੱਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਮਹਿੰਗਾਈ ਦੀ ਕਮਰ ਤੋੜੀ ਹੈ ਅਤੇ 2022 ਤੱਕ ਨਵਾਂ ਭਾਰਤ ਬਣਾਵਾਂਗੇ।ਇਸ ਦੌਰਾਨ ਮੋਦੀ ਸਰਕਾਰ ਨੇ ਆਮਦਨ ਦਰ 'ਤੇ ਵੱਡਾ ਬਦਲਾਅ ਕਰਕੇ ਵੱਡਾ ਐਲਾਨ ਕੀਤਾ ਹੈ।ਇਸ ਦੌਰਾਨ ਵਿੱਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਟੈਕਸ ਸਲੈਬ ਦੀਕਰ ਸੀਮਾ 2.50 ਤੋਂ ਵਧਾ ਕੇ 5 ਲੱਖ ਕਰ ਦਿੱਤੀ ਹੈ।ਜਿਸ ਕਰਕੇ 5 ਲੱਖ ਤੱਕ ਆਮਦਨ ਵਾਲੇ ਨੂੰ ਹੁਣ ਟੈਕਸ ਨਹੀਂ ਦੇਣਾ ਪਵੇਗਾ। -PTCNews

Related Post