ਅੰਤਰ ਰਾਸ਼ਟਰੀ ਯੋਗਾ ਦਿਵਸ 'ਤੇ ਵਾਇਰਲ ਹੋਈ ਮਾਸੂਮ ਬੱਚੇ ਦੀ ਤਸਵੀਰ

By  Shanker Badra June 22nd 2018 01:10 PM -- Updated: June 22nd 2018 01:50 PM

ਅੰਤਰ ਰਾਸ਼ਟਰੀ ਯੋਗਾ ਦਿਵਸ 'ਤੇ ਵਾਇਰਲ ਹੋਈ ਮਾਸੂਮ ਬੱਚੇ ਦੀ ਤਸਵੀਰ:ਦੁਨੀਆ ਭਰ ਵਿਚ 21 ਜੂਨ ਨੂੰ ਚੌਥਾ ਅੰਤਰ ਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ ਹੈ।ਇਸ ਅੰਤਰ ਰਾਸ਼ਟਰੀ ਯੋਗਾ ਦਿਵਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰ ਪ੍ਰਮੁੱਖ ਹਸਤੀਆਂ ਨੇ ਵੀ ਯੋਗਾ ਕੀਤਾ ਹੈ।ਅਜਿਹੇ ਵਿੱਚ ਬਾਲੀਵੁੱਡ ਅਦਾਕਾਰਾ ਵੀ ਪਿੱਛੇ ਨਹੀਂ ਰਹੀਆਂ, ਖ਼ੁਦ ਨੂੰ ਫਿੱਟ ਰੱਖਣ ਵਾਲੀਆਂ ਅਦਾਕਾਰਾ ਨੇ ਯੋਗ ਕਰਦਿਆਂ ਦੀ ਵੀਡੀਓਜ਼ ਆਪਣੇ ਇੰਸਟਾਗ੍ਰਾਮ ‘ਤੇ ਸਾਂਝੀਆਂ ਕੀਤੀ ਹਨ।

ਇਸ ਦੇ ਨਾਲ ਹੀ ਅੰਤਰ ਰਾਸ਼ਟਰੀ ਯੋਗਾ ਦਿਵਸ ਵਾਲੇ ਦਿਨ ਤੋਂ ਸੋਸ਼ਲ ਮੀਡੀਆ 'ਤੇ ਇੱਕ ਮਾਸੂਮ ਬੱਚੇ ਦੀ ਤਸਵੀਰ ਵਾਇਰਲ ਹੋ ਰਹੀ ਹੈ,ਜਿਸ 'ਚ ਮਾਸੂਮ ਬੱਚੇ ਦੀ ਤਸਵੀਰ ਦੇ ਨਾਲ ਲਿਖਿਆ ਹੈ ਕਿ ''ਕੋਈ ਐਸਾ ਯੋਗ ਬਤਾ ਦੋ ਜਿਸ ਸੇ ਭੁੱਖ ਨਾ ਲੱਗੇ।

ਇੱਕ ਪਾਸੇ ਤਾਂ ਕੁੱਝ ਲੋਕ ਆਪਣੇ ਆਪ ਨੂੰ ਫਿੱਟ ਰੱਖਣ ਦੇ ਲਈ ਯੋਗ ਕਰਦੇ ਹਨ ਪਰ ਦੂਜੇ ਪਾਸੇ ਦੁਨੀਆਂ ਦੇ ਵਿੱਚ ਬਹੁਤ ਸਾਰੇ ਅਜਿਹੇ ਬੱਚੇ ਹਨ ਜੋ ਦੋ ਵਕਤ ਦੀ ਰੋਟੀ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹਨ।ਭਾਰਤ ਦੇ ਦੂਰ-ਦੁਰਾਡੇ ਇਲਾਕਿਆਂ ਤੋਂ ਆਉਣ ਵਾਲੀਆਂ ਭੁੱਖ ਕਾਰਨ ਹੋਣ ਵਾਲੀਆਂ ਮੌਤਾਂ ਦੀਆਂ ਖਬਰਾਂ ਆਪਣੇ ਆਪ ‘ਚ ਦੁਖਦਾਈ ਹਨ।ਦੁਨੀਆਂ ਦੇ ਵਿੱਚ ਭੁੱਖਮਰੀ ਦਾ ਸ਼ਿਕਾਰ ਅਨੇਕਾਂ ਹੀ ਬੱਚੇ ਆਪਣੇ ਢਿੱਡ ਦੀ ਅੱਗ ਬੁਝਾਣ ਦੇ ਲਈ ਭੀਖ ਮੰਗਦੇ ਹਨ ਅਤੇ ਚੋਰੀਆਂ ਕਰਦੇ ਹਨ।

ਇਸ ਵਾਇਰਲ ਬੱਚੇ ਦੀ ਤਸਵੀਰ ਨੂੰ ਦੇਖ ਕੇ ਲੱਗਦਾ ਹੈ ਕਿ ਕੋਈ ਐਸਾ ਵੀ ਯੋਗ ਹੁੰਦਾ ਜਿਸ ਨਾਲ ਇਨ੍ਹਾਂ ਬੱਚਿਆਂ ਦੀ ਭੁੱਖ ਮਰ ਜਾਂਦੀ।

-PTCNews

Related Post