ਇੰਟਰਨੈਟ ਸਰਵਿਸਜ਼ ਹੋਈਆਂ ਮੁੜ ਬਹਾਲ 

By  Joshi August 29th 2017 11:51 AM

ਪੰਜਾਬ ਵਿੱਚ ਡੇਰਾ ਮੁਖੀ, ਗੁਰਮੀਤ ਰਾਮ ਰਹੀਮ ਨੂੰ ਮਿਲਣ ਵਾਲੀ ਸਜ਼ਾ ਦੇ ਮੱਦੇਨਜ਼ਰ ਇੰਟਰਨੈਟ ਸਰਵਿਸਜ਼ ਨੂੰ ਬੰਦ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਸੂਬੇ ਵਿੱਚ ਕਈ ਜਗ੍ਹਾਵਾਂ 'ਤੇ ਕਰਫਿਊ ਵੀ ਲਗਾ ਦਿੱਤਾ ਗਿਆ ਸੀ। ਹੁਣ, ਰਾਮ ਰਹੀਮ ਦੇ ਜੇਲ ਵਿੱਚ ਹੁੰਚਣ ਮਗਰੋਂ ਅਤੇ ਸੁਰੱਖਿਆ ਪ੍ਰਬੰਧਾਂ ਅਤੇ ਅਮਨ ਸ਼ਾਂਤੀ ਦੀ ਮੁੜ ਬਹਾਲੀ ਦੀ ਸਥਿਤੀ ਨੂੰ ਜਾਂਚਣ ਮਗਰੋਂ ਇੰਟਰਨੈਟ ਸਰਵਸਿਜ਼ ਨੂੰ ਬਹਾਲ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ 25 ਅਗਸਤ ਤੋਂ ਪਹਿਲਾਂ ਇੰਟਨੈਟ ਸਰਵਿਸਜ਼ ਨੂੰ ਸੁਰੱਖਿਆ ਦੇ ਮੱਦੇਨਜ਼ਰ ਬੰਦ ਕਰ ਦਿੱਤਾ ਗਿਆ ਸੀ। —PTC News

Related Post