IPL 2020 FINAL:  IPL ਦੇ ਇਤਿਹਾਸ 'ਚ ਦਿੱਲੀ ਪਹਿਲੀ ਵਾਰ ਖੇਡੀ ਗਈ FINAL

By  Shanker Badra November 10th 2020 03:20 PM

IPL 2020 FINAL:  IPL ਦੇ ਇਤਿਹਾਸ 'ਚ ਦਿੱਲੀ ਪਹਿਲੀ ਵਾਰ ਖੇਡੀ ਗਈ FINAL:ਨਵੀਂ ਦਿੱਲੀ: 19 ਸਤੰਬਰ ਤੋਂ ਸ਼ੁਰੂ ਹੋਇਆ ਕ੍ਰਿਕਟ ਦਾ ਮਹਾਕੁੰਭ ਯਾਨੀ ਕਿ ਆਈ.ਪੀ.ਐੱਲ ਆਪਣੇ ਆਖਰੀ ਪੜਾਅ 'ਤੇ ਪਹੁੰਚ ਗਿਆ ਹੈ। ਇਸ ਮਹਾਕੁੰਭ ਦਾ ਅੱਜ ਫਾਈਨਲ ਮੁਕਾਬਲਾ ਪਿਛਲੇ ਸਾਲ ਦੀ ਜੇਤੂ ਮੁੰਬਈ ਇੰਡੀਅਨਸ ਅਤੇ ਦਿੱਲੀ ਕੈਪੀਟਲ ਵਿਚਾਲੇ ਦੁਬਈ ਦੇ ਮੈਦਾਨ 'ਤੇ ਖੇਡਿਆ ਜਾਵੇਗਾ।

IPL 2020 Final: Delhi Capitals vs Mumbai Indians IPL 2020 FINAL:  IPL ਦੇ ਇਤਿਹਾਸ 'ਚ ਦਿੱਲੀ ਪਹਿਲੀ ਵਾਰ ਖੇਡੀ ਗਈ FINAL 

ਦੋਹਾਂ ਟੀਮਾਂ ਦੀ ਗੱਲ ਕਰੀਏ ਤਾਂ ਇਸ ਸਾਲ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕਰ ਵਿਰੋਧੀਆਂ ਨੂੰ ਪਛਾੜ ਕੇ ਫਾਈਨਲ ਵਿੱਚ ਪਹੁੰਚੀਆਂ ਹਨ। ਦਿੱਲੀ ਕੈਪੀਟਲ ਪਹਿਲੀ ਵਾਰ ਖਿਤਾਬ ਜਿੱਤਣ ਲਈ ਮੈਦਾਨ 'ਚ ਉਤਰੇਗੀ, ਜਦਕਿ ਮੁੰਬਈ ਇੰਡੀਅਨਸ 5ਵੀਂ ਵਾਰ ਇਸ ਖਿਤਾਬ 'ਤੇ ਕਾਬਜ਼ ਹੋਣ ਦੀ ਕੋਸ਼ਿਸ਼ ਕਰੇਗੀ।

IPL 2020 Final: Delhi Capitals vs Mumbai Indians IPL 2020 FINAL:  IPL ਦੇ ਇਤਿਹਾਸ 'ਚ ਦਿੱਲੀ ਪਹਿਲੀ ਵਾਰ ਖੇਡੀ ਗਈ FINAL 

ਦੋਹਾਂ ਟੀਮਾਂ ਦਾ ਇਸ ਤਰਾਂ ਰਿਹਾ ਪ੍ਰਦਰਸ਼ਨ-

ਦਿੱਲੀ ਅਤੇ ਮੁੰਬਈ ਦੀਆਂ ਟੀਮਾਂ ਦੇ ਇਸ ਸਾਲ ਦੇ ਪ੍ਰਦਰਸ਼ਨ ਦੀ ਗੱਲ ਕੀਤੀ ਜਾਵੇ ਤਾਂ ਇਸ ਸਾਲ ਦਿੱਲੀ ਨੇ ਆਪਣੀ ਖੇਡ ਨਾਲ ਕਾਫੀ ਪ੍ਰਭਾਵਿਤ ਕੀਤਾ ਹੈ।  ਮੁੰਬਈ ਨੇ ਇਸ ਸਾਲ ਆਪਣੇ 15 ਮੁਕਾਬਿਲਆਂ ਵਿੱਚੋਂ 10 ਮੁਕਾਬਲੇ ਜਿੱਤੇ ਹਨ, ਉਥੇ ਹੀ ਦਿੱਲੀ ਨੇ 16 ਵਿੱਚੋਂ 9 ਮੁਕਾਬਲੇ ਜਿੱਤ ਫਾਈਨਲ ਵਿੱਚ ਜਗ੍ਹਾ ਪੱਕੀ ਕੀਤੀ ਹੈ।

IPL 2020 Final: Delhi Capitals vs Mumbai Indians IPL 2020 FINAL:  IPL ਦੇ ਇਤਿਹਾਸ 'ਚ ਦਿੱਲੀ ਪਹਿਲੀ ਵਾਰ ਖੇਡੀ ਗਈ FINAL 

ਪਹਿਲੀ ਵਾਰ ਫਾਈਨਲ 'ਚ ਪਹੁੰਚੀ ਦਿੱਲੀ-

ਦੂਜੇ ਕੁਆਲੀਫਾਇਰ ਮੈਚ ਵਿੱਚ ਦਿੱਲੀ ਕੈਪੀਟਲਸ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 17 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਫਾਈਨਲ ਵਿੱਚ ਐਂਟਰੀ ਕੀਤਾ। ਆਲਰਾਉਂਡਰ ਮਾਰਕਸ ਸਟੋਇਨੀਸ ਅਤੇ ਤੇਜ਼ ਗੇਂਦਬਾਜ਼ ਕਾਗੀਸੋ ਰਬਾਡਾ ਨੇ ਦਿੱਲੀ ਦੀ ਇਸ ਜਿੱਤ ਵਿਚ ਯੋਗਦਾਨ ਪਾਇਆ।

IPL 2020 Final: Delhi Capitals vs Mumbai Indians IPL 2020 FINAL:  IPL ਦੇ ਇਤਿਹਾਸ 'ਚ ਦਿੱਲੀ ਪਹਿਲੀ ਵਾਰ ਖੇਡੀ ਗਈ FINAL 

ਹਾਲਾਂਕਿ ਦੋਹਾਂ ਟੀਮਾਂ ਨੇ ਇਸ ਸਾਲ ਸ਼ਾਨਦਾਰ ਪ੍ਰਦਰਸ਼ਨ ਕਰ ਫਾਈਨਲ 'ਚ ਜਗ੍ਹਾ ਬਣਾਉਣ 'ਚ ਕਾਮਯਾਬ ਹੋਈਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਦੋਹਾਂ ਟੀਮਾਂ ਵਿੱਚੋਂ ਕੌਣ ਇਸ ਸਾਲ ਆਈ.ਪੀ.ਐੱਲ ਦਾ ਖਿਤਾਬ ਆਪਣੇ ਨਾਮ ਕਰਦਾ ਹੈ ?

-PTCNews

Related Post