IPL 2020 FINAL: IPL ਦੇ ਇਤਿਹਾਸ 'ਚ ਦਿੱਲੀ ਪਹਿਲੀ ਵਾਰ ਖੇਡੀ ਗਈ FINAL
IPL 2020 FINAL: IPL ਦੇ ਇਤਿਹਾਸ 'ਚ ਦਿੱਲੀ ਪਹਿਲੀ ਵਾਰ ਖੇਡੀ ਗਈ FINAL:ਨਵੀਂ ਦਿੱਲੀ: 19 ਸਤੰਬਰ ਤੋਂ ਸ਼ੁਰੂ ਹੋਇਆ ਕ੍ਰਿਕਟ ਦਾ ਮਹਾਕੁੰਭ ਯਾਨੀ ਕਿ ਆਈ.ਪੀ.ਐੱਲ ਆਪਣੇ ਆਖਰੀ ਪੜਾਅ 'ਤੇ ਪਹੁੰਚ ਗਿਆ ਹੈ। ਇਸ ਮਹਾਕੁੰਭ ਦਾ ਅੱਜ ਫਾਈਨਲ ਮੁਕਾਬਲਾ ਪਿਛਲੇ ਸਾਲ ਦੀ ਜੇਤੂ ਮੁੰਬਈ ਇੰਡੀਅਨਸ ਅਤੇ ਦਿੱਲੀ ਕੈਪੀਟਲ ਵਿਚਾਲੇ ਦੁਬਈ ਦੇ ਮੈਦਾਨ 'ਤੇ ਖੇਡਿਆ ਜਾਵੇਗਾ। [caption id="attachment_448191" align="aligncenter" width="700"] IPL 2020 FINAL: IPL ਦੇ ਇਤਿਹਾਸ 'ਚ ਦਿੱਲੀ ਪਹਿਲੀ ਵਾਰ ਖੇਡੀ ਗਈ FINAL [/caption] ਦੋਹਾਂ ਟੀਮਾਂ ਦੀ ਗੱਲ ਕਰੀਏ ਤਾਂ ਇਸ ਸਾਲ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕਰ ਵਿਰੋਧੀਆਂ ਨੂੰ ਪਛਾੜ ਕੇ ਫਾਈਨਲ ਵਿੱਚ ਪਹੁੰਚੀਆਂ ਹਨ। ਦਿੱਲੀ ਕੈਪੀਟਲ ਪਹਿਲੀ ਵਾਰ ਖਿਤਾਬ ਜਿੱਤਣ ਲਈ ਮੈਦਾਨ 'ਚ ਉਤਰੇਗੀ, ਜਦਕਿ ਮੁੰਬਈ ਇੰਡੀਅਨਸ 5ਵੀਂ ਵਾਰ ਇਸ ਖਿਤਾਬ 'ਤੇ ਕਾਬਜ਼ ਹੋਣ ਦੀ ਕੋਸ਼ਿਸ਼ ਕਰੇਗੀ। [caption id="attachment_448189" align="aligncenter" width="700"] IPL 2020 FINAL: IPL ਦੇ ਇਤਿਹਾਸ 'ਚ ਦਿੱਲੀ ਪਹਿਲੀ ਵਾਰ ਖੇਡੀ ਗਈ FINAL [/caption] ਦੋਹਾਂ ਟੀਮਾਂ ਦਾ ਇਸ ਤਰਾਂ ਰਿਹਾ ਪ੍ਰਦਰਸ਼ਨ- ਦਿੱਲੀ ਅਤੇ ਮੁੰਬਈ ਦੀਆਂ ਟੀਮਾਂ ਦੇ ਇਸ ਸਾਲ ਦੇ ਪ੍ਰਦਰਸ਼ਨ ਦੀ ਗੱਲ ਕੀਤੀ ਜਾਵੇ ਤਾਂ ਇਸ ਸਾਲ ਦਿੱਲੀ ਨੇ ਆਪਣੀ ਖੇਡ ਨਾਲ ਕਾਫੀ ਪ੍ਰਭਾਵਿਤ ਕੀਤਾ ਹੈ। ਮੁੰਬਈ ਨੇ ਇਸ ਸਾਲ ਆਪਣੇ 15 ਮੁਕਾਬਿਲਆਂ ਵਿੱਚੋਂ 10 ਮੁਕਾਬਲੇ ਜਿੱਤੇ ਹਨ, ਉਥੇ ਹੀ ਦਿੱਲੀ ਨੇ 16 ਵਿੱਚੋਂ 9 ਮੁਕਾਬਲੇ ਜਿੱਤ ਫਾਈਨਲ ਵਿੱਚ ਜਗ੍ਹਾ ਪੱਕੀ ਕੀਤੀ ਹੈ। [caption id="attachment_448192" align="aligncenter" width="700"] IPL 2020 FINAL: IPL ਦੇ ਇਤਿਹਾਸ 'ਚ ਦਿੱਲੀ ਪਹਿਲੀ ਵਾਰ ਖੇਡੀ ਗਈ FINAL [/caption] ਪਹਿਲੀ ਵਾਰ ਫਾਈਨਲ 'ਚ ਪਹੁੰਚੀ ਦਿੱਲੀ- ਦੂਜੇ ਕੁਆਲੀਫਾਇਰ ਮੈਚ ਵਿੱਚ ਦਿੱਲੀ ਕੈਪੀਟਲਸ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 17 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਫਾਈਨਲ ਵਿੱਚ ਐਂਟਰੀ ਕੀਤਾ। ਆਲਰਾਉਂਡਰ ਮਾਰਕਸ ਸਟੋਇਨੀਸ ਅਤੇ ਤੇਜ਼ ਗੇਂਦਬਾਜ਼ ਕਾਗੀਸੋ ਰਬਾਡਾ ਨੇ ਦਿੱਲੀ ਦੀ ਇਸ ਜਿੱਤ ਵਿਚ ਯੋਗਦਾਨ ਪਾਇਆ। [caption id="attachment_448189" align="aligncenter" width="700"] IPL 2020 FINAL: IPL ਦੇ ਇਤਿਹਾਸ 'ਚ ਦਿੱਲੀ ਪਹਿਲੀ ਵਾਰ ਖੇਡੀ ਗਈ FINAL [/caption] ਹਾਲਾਂਕਿ ਦੋਹਾਂ ਟੀਮਾਂ ਨੇ ਇਸ ਸਾਲ ਸ਼ਾਨਦਾਰ ਪ੍ਰਦਰਸ਼ਨ ਕਰ ਫਾਈਨਲ 'ਚ ਜਗ੍ਹਾ ਬਣਾਉਣ 'ਚ ਕਾਮਯਾਬ ਹੋਈਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਦੋਹਾਂ ਟੀਮਾਂ ਵਿੱਚੋਂ ਕੌਣ ਇਸ ਸਾਲ ਆਈ.ਪੀ.ਐੱਲ ਦਾ ਖਿਤਾਬ ਆਪਣੇ ਨਾਮ ਕਰਦਾ ਹੈ ? -PTCNews