IPL 2022 schedule: CSK ਤੇ KKR ਆਹਮਣੇ-ਸਾਹਮਣੇ, ਜਾਣੋ ਪੂਰਾ ਸ਼ਡਿਊਲ

By  Pardeep Singh March 6th 2022 05:10 PM

 IPL 2022 schedule: ਇੰਤਜ਼ਾਰ ਖਤਮ ਹੋ ਗਿਆ ਹੈ ਕਿਉਂਕਿ IPL 2022 ਦਾ ਪੂਰਾ ਸ਼ਡਿਊਲ ਆ ਗਿਆ ਹੈ ਹਾਲਾਂਕਿ ਬੀਸੀਸੀਆਈ ਨੇ ਅਜੇ ਅਧਿਕਾਰਤ ਤੌਰ 'ਤੇ ਪੂਰੇ ਪ੍ਰੋਗਰਾਮ ਦਾ ਐਲਾਨ ਨਹੀਂ ਕੀਤਾ ਹੈ। ਲੀਕਸ ਨੇ ਪੁਸ਼ਟੀ ਕੀਤੀ ਹੈ ਕਿ ਐਮਐਸ ਧੋਨੀ ਦੀ ਅਗਵਾਈ ਵਾਲੀ ਚੇਨਈ ਸੁਪਰ ਕਿੰਗਜ਼ 26 ਮਾਰਚ ਨੂੰ ਸ਼੍ਰੇਅਸ ਅਈਅਰ ਦੀ ਅਗਵਾਈ ਵਾਲੀ ਕੋਲਕਾਤਾ ਨਾਈਟ ਰਾਈਡਰਜ਼ ਨਾਲ ਐਤਵਾਰ, 27 ਮਾਰਚ ਨੂੰ ਡਬਲਹੈਡਰ ਨਾਲ ਭਿੜੇਗੀ।

 IPL 2022 schedule: CSK ਤੇ KKR ਆਹਮਣੇ-ਸਾਹਮਣੇ, ਜਾਣੋ ਪੂਰਾ ਸ਼ਡਿਊਲ

ਐਤਵਾਰ, 27 ਮਾਰਚ ਨੂੰ ਦਿੱਲੀ ਕੈਪੀਟਲਜ਼ ਪਹਿਲੇ ਮੈਚ ਵਿੱਚ ਮੁੰਬਈ ਇੰਡੀਅਨਜ਼ ਨਾਲ ਭਿੜੇਗੀ ਜਦਕਿ ਦੂਜੇ ਮੈਚ ਵਿੱਚ ਪੰਜਾਬ ਕਿੰਗਜ਼ ਦਾ ਮੁਕਾਬਲਾ ਰਾਇਲ ਚੈਲੰਜਰਜ਼ ਬੈਂਗਲੁਰੂ ਨਾਲ ਹੋਵੇਗਾ। ਆਈਪੀਐਲ 2022 22 ਮਈ ਤੱਕ ਖੇਡਿਆ ਜਾਵੇਗਾ ਜਦਕਿ ਫਾਈਨਲ 29 ਮਈ ਨੂੰ ਖੇਡਿਆ ਜਾਵੇਗਾ। ਹਾਲਾਂਕਿ, ਪਲੇਆਫ ਲਈ ਮੈਚ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।

 IPL 2022 schedule: CSK ਤੇ KKR ਆਹਮਣੇ-ਸਾਹਮਣੇ, ਜਾਣੋ ਪੂਰਾ ਸ਼ਡਿਊਲ

ਆਈਪੀਐਲ ਗਵਰਨਿੰਗ ਕੌਂਸਲ ਨੇ ਸ਼ਨੀਵਾਰ ਨੂੰ ਹੋਈ ਆਪਣੀ ਮੀਟਿੰਗ ਵਿੱਚ ਟਾਟਾ ਆਈਪੀਐਲ 2022 ਸੀਜ਼ਨ ਬਾਰੇ ਕਈ ਅਹਿਮ ਫੈਸਲੇ ਲਏ। ਟੂਰਨਾਮੈਂਟ 26 ਮਾਰਚ, 2022 ਨੂੰ ਸ਼ੁਰੂ ਹੋਵੇਗਾ, ਜਦੋਂ ਕਿ ਫਾਈਨਲ 29 ਮਈ, 2022 ਨੂੰ ਖੇਡਿਆ ਜਾਵੇਗਾ। ਕੁੱਲ 70 ਲੀਗ ਮੈਚ ਮੁੰਬਈ ਅਤੇ ਪੁਣੇ ਵਿੱਚ ਚਾਰ ਅੰਤਰਰਾਸ਼ਟਰੀ ਮਿਆਰੀ ਸਥਾਨਾਂ ਵਿੱਚ ਖੇਡੇ ਜਾਣਗੇ। ਪਲੇਆਫ ਮੈਚਾਂ ਲਈ ਸਥਾਨ ਦਾ ਫੈਸਲਾ ਬਾਅਦ ਵਿੱਚ ਕੀਤਾ ਜਾਵੇਗਾ।

 IPL 2022 schedule: CSK ਤੇ KKR ਆਹਮਣੇ-ਸਾਹਮਣੇ, ਜਾਣੋ ਪੂਰਾ ਸ਼ਡਿਊਲ

ਸਾਰੀਆਂ ਟੀਮਾਂ ਵਾਨਖੇੜੇ ਸਟੇਡੀਅਮ ਅਤੇ ਡੀਵਾਈ ਪਾਟਿਲ ਸਟੇਡੀਅਮ ਵਿੱਚ 4-4 ਮੈਚ ਖੇਡਣਗੀਆਂ ਜਦੋਂ ਕਿ 3-3 ਮੈਚ ਬ੍ਰੇਬੋਰਨ ਸਟੇਡੀਅਮ (ਸੀਸੀਆਈ) ਅਤੇ ਐਮਸੀਏ ਅੰਤਰਰਾਸ਼ਟਰੀ ਸਟੇਡੀਅਮ, ਪੁਣੇ ਵਿੱਚ ਖੇਡੇ ਜਾਣਗੇ। 10 ਟੀਮਾਂ ਕੁੱਲ 70 ਲੀਗ ਮੈਚਾਂ ਦੇ ਨਾਲ ਕੁੱਲ 14 ਲੀਗ ਮੈਚ (7 ਘਰੇਲੂ ਮੈਚ ਅਤੇ 7 ਦੂਰ ਮੈਚ) ਖੇਡਣਗੀਆਂ, ਇਸ ਤੋਂ ਬਾਅਦ 4 ਪਲੇਆਫ ਮੈਚ ਹੋਣਗੇ।

ਇਹ ਵੀ ਪੜ੍ਹੋ:ਨੂੰਹ ਦੀ ਕੁੜਕੁੜ, ਹਾਈਕੋਰਟ ਨੇ ਸੱਸ-ਸੁਹਰੇ ਨੂੰ ਦਿੱਤੇ ਇਹ ਅਧਿਕਾਰ

-PTC News

Related Post