ਇਰਾਕ ਦੇ ਮੋਸੁਲ ਸ਼ਹਿਰ ਨੇੜੇ ਨਦੀ 'ਚ ਕਿਸ਼ਤੀ ਡੁੱਬਣ ਨਾਲ 94 ਲੋਕਾਂ ਦੀ ਮੌਤ

By  Shanker Badra March 22nd 2019 04:38 PM -- Updated: March 22nd 2019 04:44 PM

ਇਰਾਕ ਦੇ ਮੋਸੁਲ ਸ਼ਹਿਰ ਨੇੜੇ ਨਦੀ 'ਚ ਕਿਸ਼ਤੀ ਡੁੱਬਣ ਨਾਲ 94 ਲੋਕਾਂ ਦੀ ਮੌਤ:ਇਰਾਕ : ਇਰਾਕ ਵਿੱਚ ਮੋਸੁਲ ਸ਼ਹਿਰ ਦੇ ਨੇੜੇ ਟਿਗਰਿਸ ਨਦੀ ਵਿਚ ਕਿਸ਼ਤੀ ਡੁੱਬਣ ਦੀ ਖ਼ਬਰ ਮਿਲੀ ਹੈ।ਇਸ ਹਾਦਸੇ ਵਿੱਚ ਘੱਟੋ ਘੱਟ 94 ਲੋਕਾਂ ਦੀ ਮੌਤ ਹੋ ਗਈ ਹੈ।ਮਿਲੀ ਜਾਣਕਾਰੀ ਮੁਤਾਬਕ ਕਿਸ਼ਤੀ ਵਿਚ ਸਮਰਥਾ ਤੋਂ ਜ਼ਿਆਦਾ ਲੋਕ ਸਵਾਰ ਸਨ , ਜੋ ਕੁਰਦ ਨਵਾਂ ਸਾਲ ਮਨਾ ਰਹੇ ਸਨ।ਇਨ੍ਹਾਂ ਮਰਨ ਵਾਲਿਆਂ ਵਿਚ 19 ਬੱਚੇ ਵੀ ਸ਼ਾਮਲ ਹਨ। [caption id="attachment_272714" align="aligncenter" width="300"]Iraq Mosul City Near Boat sink 94 deaths ਇਰਾਕ ਦੇ ਮੋਸੁਲ ਸ਼ਹਿਰ ਨੇੜੇ ਨਦੀ 'ਚ ਕਿਸ਼ਤੀ ਡੁੱਬਣ ਨਾਲ 94 ਲੋਕਾਂ ਦੀ ਮੌਤ[/caption] ਇਸ ਸਬੰਧੀ ਉਤਰੀ ਨਾਈਨਵੇਹ ਪ੍ਰਾਂਤ ਵਿਚ ਨਾਗਰਿਕ ਸੁਰੱਖਿਆ ਦੇ ਮੁੱਖੀ ਕਰਨਲ ਹੁਸਾਮ ਖਲੀਲ ਨੇ ਦੱਸਿਆ ਹੈ ਕਿ ਇਹ ਘਟਨਾ ਵੀਰਵਾਰ ਨੂੰ ਉਸ ਸਮੇਂ ਵਾਪਰੀ ਜਦੋਂ ਵੱਡੀ ਗਿਣਤੀ ਵਿਚ ਲੋਕ ਨਵਰੋਜ਼ ਮਨਾਉਣ ਲਈ ਜਾ ਰਹੇ ਸਨ।ਉਨ੍ਹਾਂ ਨੇ ਦੱਸਿਆ ਕਿ ਨਵਰੋਜ ਕੁਰਦ ਨਵੇਂ ਸਾਲ ਅਤੇ ਬਸੰਤ ਰੁੱਤ ਦੇ ਆਗਮਨ ਦਾ ਪ੍ਰਤੀਕ ਹੈ। [caption id="attachment_272713" align="aligncenter" width="300"]Iraq Mosul City Near Boat sink 94 deaths ਇਰਾਕ ਦੇ ਮੋਸੁਲ ਸ਼ਹਿਰ ਨੇੜੇ ਨਦੀ 'ਚ ਕਿਸ਼ਤੀ ਡੁੱਬਣ ਨਾਲ 94 ਲੋਕਾਂ ਦੀ ਮੌਤ[/caption] ਸਿਹਤ ਮੰਤਰਾਲੇ ਦੇ ਬੁਲਾਰੇ ਸੈਫ ਅਲ ਬਦ੍ਰ ਨੇ ਦੱਸਿਆ ਹੈ ਕਿ ਭਾਲ ਅਜੇ ਵੀ ਜਾਰੀ ਹੈ।ਉਨ੍ਹਾਂ ਨੇ ਦੱਸਿਆ ਕਿ ਕੁੱਝ ਤਕਨੀਕੀ ਕਾਰਨਾਂ ਕਰਕੇ ਕਿਸ਼ਤੀ ਪਲਟ ਗਈ ਹੈ।

  • PTC News

Related Post