ਜਲੰਧਰ ਤੇ ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਵੈਕਸੀਨ ਖ਼ਤਮ , ਹਸਪਤਾਲਾਂ ਤੋਂ ਨਿਰਾਸ਼ ਪਰਤ ਰਹੇ ਲੋਕ

By  Shanker Badra April 22nd 2021 03:22 PM

ਚੰਡੀਗੜ੍ਹ : ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਜਿੱਥੇ ਕਈ ਥਾਵਾਂ ਤੋਂ ਆਕਸੀਜਨ ਤੇ ਬੈੱਡ ਦੀ ਘਾਟ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ,ਓਥੇ ਹੀ ਪੰਜਾਬ ਵਿੱਚ ਕੋਵਿਡ ਵੈਕਸੀਨ ਦਾ ਸਟਾਕ ਵੀ ਖ਼ਤਮ ਹੋ ਗਿਆ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਇਸ ਦੀ ਕਮੀ ਹੋਣ ਲੱਗ ਪਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹੇ ਪਟਿਆਲਾ ਦੇ ਸਿਵਲ ਹਸਪਤਾਲ ਰਾਜਪੁਰਾ ਵਿੱਚ ਵੈਕਸੀਨ ਖਤਮ ਹੋਣ ਕਰਕੇ ਲੋਕਾਂ ਨੂੰ ਨਿਰਾਸ਼ ਮੁੜਣਾ ਪਿਆ।

ਪੜ੍ਹੋ ਹੋਰ ਖ਼ਬਰਾਂ : ਹਰਿਆਣਾ ਦੇ ਜੀਂਦ 'ਚ ਕੋਰੋਨਾ ਵੈਕਸੀਨ ਚੋਰੀ , ਫਾਈਲਾਂ ਵੀ ਚੋਰੀ ਕਰ ਕੇ ਲੈ ਗਏ ਚੋਰ 

Jalandhar and Amritsar Civil Hospitals ch Corona vaccine Khtam, hasptala cho mud rhe ne lok ਜਲੰਧਰ ਤੇ ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਵੈਕਸੀਨ ਖ਼ਤਮ , ਹਸਪਤਾਲਾਂ ਤੋਂ ਨਿਰਾਸ਼ ਪਰਤ ਰਹੇ ਲੋਕ

ਸਿਵਲ ਹਸਪਤਾਲ ਵਿੱਚ ਪਹੁੰਚੇ ਵਿਅਕਤੀਆਂ ਨੇ ਕਿਹਾ ਕਿ ਕੋਰੋਨਾ ਵੈਕਸੀਨ ਲਵਾਉਣ ਲਈ ਆਏ ਸਨ ਪਰ ਵੈਕਸੀਨ ਨਾ ਹੋਣ ਕਰਕੇ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਸਿਵਲ ਹਸਪਤਾਲ ਰਾਜਪੁਰਾ ਵਿੱਚ ਰੋਜਾਨਾ 600 ਤੋਂ ਵੱਧ ਵਿਅਕਤੀਆਂ ਨੂੰ ਵੈਕਸੀਨ ਲਾਈ ਜਾ ਰਹੀ ਸੀ। ਵੈਕਸੀਨ ਖਤਮ ਹੋਣ ਕਰਕੇ ਹੁਣ ਸਿਰਫ 50 ਤੋਂ 70 ਵਿਅਕਤੀਆਂ ਨੂੰ ਵੈਕਸੀਨ ਲਾਈ ਜਾ ਰਹੀ ਹੈ।

Jalandhar and Amritsar Civil Hospitals ch Corona vaccine Khtam, hasptala cho mud rhe ne lok ਜਲੰਧਰ ਤੇ ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਵੈਕਸੀਨ ਖ਼ਤਮ , ਹਸਪਤਾਲਾਂ ਤੋਂ ਨਿਰਾਸ਼ ਪਰਤ ਰਹੇ ਲੋਕ

ਅੰਮ੍ਰਿਤਸਰ ਅਤੇ ਜਲੰਧਰਦੇ ਸਿਵਲ ਹਸਪਤਾਲ 'ਚ ਵੈਕਸੀਨ ਖ਼ਤਮ ਹੋ ਗਈ ਹੈ। ਵੈਕਸੀਨ ਲਗਵਾਉਣ ਆਏ ਲੋਕਾਂ ਨੂੰਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਦੂਜੀ ਵੈਕਸੀਨ ਲਗਵਾਉਣ ਆਏ ਲੋਕਾਂ ਨੂੰ ਅੱਜ ਆਉਣ ਸਬੰਧੀ ਸਮਾਂਦਿੱਤਾ ਗਿਆ ਸੀ। ਅਧਿਕਾਰੀਆਂ ਵੱਲੋਂ ਵੈਕਸੀਨ ਖ਼ਤਮ ਹੋਣ ਦੀ ਪੁਸ਼ਟੀਕੀਤੀ ਗਈ ਅਤੇ ਕੱਲ ਤੱਕ ਵੈਕਸੀਨ ਆਉਣ ਦੀ ਆਸਪ੍ਰਗਟਾਈ ਗਈ ਹੈ।

Jalandhar and Amritsar Civil Hospitals ch Corona vaccine Khtam, hasptala cho mud rhe ne lok ਜਲੰਧਰ ਤੇ ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਵੈਕਸੀਨ ਖ਼ਤਮ , ਹਸਪਤਾਲਾਂ ਤੋਂ ਨਿਰਾਸ਼ ਪਰਤ ਰਹੇ ਲੋਕ

ਹੁਣ ਸੂਬੇ 'ਚ ਟੀਕਾਕਰਨ ਦਾ ਕੰਮ ਉਦੋਂ ਹੀ ਸ਼ੁਰੂ ਹੋ ਸਕੇਗਾ, ਜਦੋਂ ਕੇਂਦਰ ਸਰਕਾਰ ਵੱਲੋਂ ਵੈਕਸੀਨ ਦੀ 4 ਲੱਖ ਡੋਜ਼ ਸੂਬੇ 'ਚ ਪਹੁੰਚੇਗੀ। ਇਹ ਸਟਾਕ ਬੁੱਧਵਾਰ ਨੂੰ ਸੂਬੇ 'ਚ ਪਹੁੰਚ ਜਾਣਾ ਸੀ ਪਰ ਦੇਰ ਰਾਤ ਤੱਕ ਵੀ ਇਸ ਦੀ ਸਪਲਾਈ ਨਹੀਂ ਭੇਜੀ ਗਈ। ਹਾਲਾਂਕਿ ਇਸ ਸਬੰਧੀ ਪੰਜਾਬ ਦੇ ਮੁੱਖ ਸਕੱਤਰ ਵਿੰਨੀ ਮਹਾਜਨ ਦਾ ਕਹਿਣਾ ਹੈ ਕਿ ਵੀਰਵਾਰ ਨੂੰ ਕੋਵੀਸ਼ੀਲਡ ਵੈਕਸੀਨ ਦੀਆਂ 4 ਲੱਖ ਤੋਂ ਵੱਧ ਖ਼ੁਰਾਕਾਂ ਪੰਜਾਬ ਪਹੁੰਚ ਜਾਣਗੀਆਂ।

Jalandhar and Amritsar Civil Hospitals ch Corona vaccine Khtam, hasptala cho mud rhe ne lok ਜਲੰਧਰ ਤੇ ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਵੈਕਸੀਨ ਖ਼ਤਮ , ਹਸਪਤਾਲਾਂ ਤੋਂ ਨਿਰਾਸ਼ ਪਰਤ ਰਹੇ ਲੋਕ

ਉਨ੍ਹਾਂ ਨੇ ਸਿਹਤ ਮਹਿਕਮੇ ਨੂੰ ਟੀਕਾਕਰਨ ਮੁਹਿੰਮ 'ਚ ਹੋਰ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। ਸੂਬੇ ਵਿਚ ਕੋਵਿਡ-19 ਦੇ ਮਰੀਜ਼ਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਾਸਤੇ ਪੰਜਾਬ ਦੇ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਸਾਰੇ ਹਸਪਤਾਲਾਂ ਵਿਚ ਗ਼ੈਰ-ਜ਼ਰੂਰੀ ਆਪਰੇਸ਼ਨ ਤੁਰੰਤ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਨੇ ਕੋਵਿਡ ਦੀ ਦੂਜੀ ਲਹਿਰ ਨੂੰ ਪ੍ਰਭਾਵੀ ਢੰਗ ਨਾਲ ਨਜਿੱਠਣ ਲਈ ਨਿੱਜੀ ਹਸਪਤਾਲਾਂ ਵਿਚ ਕੋਵਿਡ ਮਰੀਜ਼ਾਂ ਲਈ 75 ਫ਼ੀਸਦੀ ਬੈੱਡ ਰਾਖਵੇਂ ਕਰਨ ਲਈ ਨਿਰਦੇਸ਼ ਜਾਰੀ ਕੀਤੇ ਹਨ।

ਪੜ੍ਹੋ ਹੋਰ ਖ਼ਬਰਾਂ : ਚੰਡੀਗੜ੍ਹ-ਲਖਨਊ ਐਕਸਪ੍ਰੈੱਸ ਨੇ ਕਰਾਸਿੰਗ ਤੋਂ ਲੰਘ ਰਹੇ ਟਰੱਕ ਅਤੇ ਹੋਰ ਵਾਹਨਾਂ ਨਾਲ ਮਾਰੀ ਟੱਕਰ , 5 ਮੌਤਾਂ

Jalandhar and Amritsar Civil Hospitals ch Corona vaccine Khtam, hasptala cho mud rhe ne lok ਜਲੰਧਰ ਤੇ ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਵੈਕਸੀਨ ਖ਼ਤਮ , ਹਸਪਤਾਲਾਂ ਤੋਂ ਨਿਰਾਸ਼ ਪਰਤ ਰਹੇ ਲੋਕ

ਆਕਸੀਜਨ ਦੀ ਕਮੀ ਦੀਆਂ ਅਫ਼ਵਾਹਾਂ ਦੇ ਸਬੰਧ ਵਿਚ ਉਨ੍ਹਾਂ ਕਿਹਾ ਕਿ ਸੂਬੇ ਕੋਲ ਢੁੱਕਵੀਂ ਮਾਤਰਾ ਵਿਚ ਮੈਡੀਕਲ ਆਕਸੀਜਨ ਮੌਜੂਦ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਗ਼ੈਰ ਕਾਨੂੰਨੀ ਢੰਗ ਨਾਲ ਆਕਸੀਜ਼ਨ ਦੀ ਜ਼ਖ਼ੀਰੇਬਾਜ਼ੀ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਮੁੱਖ ਸਕੱਤਰ ਨੇ ਵੈਕਸੀਨੇਸ਼ਨ ਵਾਸਤੇ ਯੋਗ ਵਿਅਕਤੀਆਂ ਦੀ ਲਾਮਬੰਦੀ ਲਈ ਦਿਹਾਤੀ ਇਲਾਕਿਆਂ ਵਿਚ ਬੀ. ਐੱਲ. ਓ. ਤਾਇਨਾਤ ਕਰਨ ਲਈ ਆਖਿਆ।

-PTCNews

Related Post