ਜਲੰਧਰ: CRPF ਦੀ 114 ਬਟਾਲੀਅਨ ਦੇ ਅਫਸਰਾਂ ਤੇ ਮੁਲਾਜ਼ਮਾਂ ਨੇ ਵਰਦੀ ਪਾ ਕੇ ਛਬੀਲ ਅਤੇ ਲੰਗਰ ਦੀ ਨਿਭਾਈ ਸੇਵਾ (ਤਸਵੀਰਾਂ)

By  Jashan A June 14th 2019 04:25 PM

ਜਲੰਧਰ: CRPF ਦੀ 114 ਬਟਾਲੀਅਨ ਦੇ ਅਫਸਰਾਂ ਤੇ ਮੁਲਾਜ਼ਮਾਂ ਨੇ ਵਰਦੀ ਪਾ ਕੇ ਛਬੀਲ ਅਤੇ ਲੰਗਰ ਦੀ ਨਿਭਾਈ ਸੇਵਾ (ਤਸਵੀਰਾਂ),ਜਲੰਧਰ:ਸੀਆਰਪੀਐਫ ਦੇ ਜਵਾਨਾਂ ਅਤੇ ਅਫਸਰਾਂ ਬਾਰੇ ਅਕਸਰ ਸਾਰਿਆਂ ਨੇ ਜੰਮੂ ਕਸ਼ਮੀਰ ਅਤੇ ਦੂਰ ਦਰਾਜ ਦੇ ਇਲਾਕਿਆਂ ਵਿੱਚ ਡਿਊਟੀ ਦੀਆਂ ਖਬਰਾਂ ਤਾਂ ਬਹੁਤ ਸੁਣੀਆਂ ਹੋਣਗੀਆਂ। ਇਹ ਜ਼ਿਆਦਾ ਦਿਨਾਂ ਦੀ ਗੱਲ ਨਹੀਂ ਜਦੋਂ ਸੀ ਆਰ ਪੀ ਐੱਫ ਦੇ ਚੌਤਾਲੀ ਜਵਾਨਾਂ ਨੇ ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਸ਼ਹੀਦੀ ਦਿੱਤੀ ਸੀ। ਸੀ ਆਰ ਪੀ ਐੱਫ ਚਾਹੇ ਜੰਮੂ ਕਸ਼ਮੀਰ ਵਿਚ ਅੱਤਵਾਦੀਆਂ ਨਾਲ ਲੋਹਾ ਲੈਣ ਦੀ ਗੱਲ ਹੋਵੇ ਜਾਂ ਫਿਰ ਦੂਰ ਦਰਾਜ ਦੇ ਇਲਾਕਿਆਂ ਵਿੱਚ ਡਿਊਟੀ ਨਿਭਾਉਂਦੀ। ਹਰ ਜਗ੍ਹਾ ਅੱਗੇ ਹੋ ਕੇ ਕੰਮ ਕਰਦੀ ਹੋਈ ਨਜ਼ਰ ਆਉਂਦੀ ਹੈ। ਹੋਰ ਪੜ੍ਹੋ:ਕਿਵੇਂ ਦੀ ਹੈ ਪੰਜਾਬ ਅਤੇ ਹਰਿਆਣਾ ‘ਚ ਸੁਰੱਖਿਆ, ਪੜ੍ਹੋ ਜਾਣਕਾਰੀ! ਅੱਜ ਜਲੰਧਰ ਵਿੱਚ ਇਸੇ ਸੀਆਰਪੀਐਫ ਦੀ 114 ਬਟਾਲੀਅਨ ਦੇ ਅਫਸਰਾਂ ,ਮੁਲਾਜ਼ਮਾਂ ਅਤੇ ਮਹਿਲਾ ਮੁਲਾਜਮਾਂ ਨੇ ਵਰਦੀ ਪਾ ਕੇ ਛਬੀਲ ਅਤੇ ਲੰਗਰ ਦੀ ਸੇਵਾ ਨਿਭਾਈ। ਜਲੰਧਰ ਦੇ ਜਲੰਧਰ ਅੰਮ੍ਰਿਤਸਰ ਰਾਜ ਮਾਰਗ ਉੱਤੇ ਪੈਂਦੀ 114 ਬਟਾਲੀਅਨ ਦੇ ਅਫਸਰ ਅਤੇ ਜਵਾਨ ਇਹ ਸੇਵਾ ਨਿਭਾਉਂਦੇ ਹੋਏ ਨਜ਼ਰ ਆਏ। ਇਸ ਮੌਕੇ ਸਾਰੇ ਅਫਸਰ ਅਤੇ ਜਵਾਨ ਆਪਣੀ ਵਰਦੀ ਵਿੱਚ ਸਨ ਇਨ੍ਹਾਂ ਵੱਲੋਂ ਛਬੀਲ ਅਤੇ ਲੰਗਰ ਲਗਾ ਕੇ ਇਹ ਸੰਦੇਸ਼ ਦਿੱਤਾ ਗਿਆ ਕਿ ਸੀਆਰਪੀਐਫ ਸਿਰਫ ਲੜਾਈ ਅਤੇ ਅੱਤਵਾਦੀਆਂ ਨਾਲ ਲੋਹਾ ਲੈਣ ਹੀ ਨਹੀਂ ਬਲਕਿ ਆਮ ਲੋਕਾਂ ਦੀ ਸੇਵਾ ਧਾਰਮਿਕ ਸੇਵਾ ਵਿੱਚ ਵੀ ਸਭ ਤੋਂ ਅੱਗੇ ਹੋ ਕੇ ਕੰਮ ਕਰਦੀ ਹੈ। -PTC News

Related Post