ਜਲੰਧਰ : ਪ੍ਰੇਮਿਕਾ ਨੂੰ ਗੋਲੀ ਮਾਰਨ ਮਗਰੋਂ ਪ੍ਰੇਮੀ ਨੇ ਵੀ ਕੀਤੀ ਆਤਮ-ਹੱਤਿਆ , ਸੁਸਾਈਡ ਨੋਟ 'ਚ ਹੋਇਆ ਖੁਲਾਸਾ

By  Shanker Badra May 6th 2019 03:33 PM -- Updated: May 6th 2019 03:39 PM

ਜਲੰਧਰ : ਪ੍ਰੇਮਿਕਾ ਨੂੰ ਗੋਲੀ ਮਾਰਨ ਮਗਰੋਂ ਪ੍ਰੇਮੀ ਨੇ ਵੀ ਕੀਤੀ ਆਤਮ-ਹੱਤਿਆ , ਸੁਸਾਈਡ ਨੋਟ 'ਚ ਹੋਇਆ ਖੁਲਾਸਾ:ਜਲੰਧਰ : ਜਲੰਧਰ ਦੇ ਨਕੋਦਰ ਚੌਕ 'ਚ ਲਵਲੀ ਆਟੋਜ਼ 'ਚ ਚੱਲ ਰਹੇ ਲਵਲੀ ਇੰਸਟੀਚਿਊਟ 'ਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਵਾਰਦਾਤ ਦੌਰਾਨ ਇੱਕ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ ਹੈ ਜਦਕਿ ਲੜਕੀ ਜ਼ਖਮੀ ਹੋ ਗਈ ਹੈ।ਮ੍ਰਿਤਕ ਨੌਜਵਾਨ ਦੀ ਸ਼ਨਾਖਤ ਲਵਲੀ ਆਟੋਜ਼ ਦੇ ਸਾਬਕਾ ਕਰਮਚਾਰੀ ਮਨਪ੍ਰੀਤ ਵਜੋਂ ਹੋਈ ਹੈ।jalandhar-lovely-institute-girlfriend-shooting-after-lover-suicide

ਜਾਣਕਾਰੀ ਅਨੁਸਾਰ ਲਵਲੀ ਅਕੈਡਮੀ ਦੀ ਕੰਟੀਨ 'ਚ ਇੱਕ ਨੌਜਵਾਨ ਨੇ ਪਹਿਲਾਂ ਲੜਕੀ ਨੂੰ ਗੋਲੀ ਮਾਰ ਦਿੱਤੀ ਅਤੇ ਬਾਅਦ ਵਿੱਚ ਖੁਦ ਨੂੰ ਵੀ ਗੋਲੀ ਮਾਰ ਲਈ ਹੈ।ਇਸ ਘਟਨਾ ਮੌਕੇ ਲੜਕੇ ਦੀ ਮੌਤ ਹੋ ਗਈ ਅਤੇ ਲੜਕੀ ਦੀ ਬਾਂਹ 'ਤੇ ਗੋਲੀ ਲੱਗਣ ਕਰਕੇ ਗੰਭੀਰ ਰੂਪ 'ਚ ਜ਼ਖਮੀ ਹੋ ਗਈ ਹੈ।ਇਸ ਤੋਂ ਬਾਅਦ ਲੜਕੀ ਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

jalandhar-lovely-institute-girlfriend-shooting-after-lover-suicide
ਜਲੰਧਰ : ਪ੍ਰੇਮਿਕਾ ਨੂੰ ਗੋਲੀ ਮਾਰਨ ਮਗਰੋਂ ਪ੍ਰੇਮੀ ਨੇ ਵੀ ਕੀਤੀ ਆਤਮ-ਹੱਤਿਆ , ਸੁਸਾਈਡ ਨੋਟ 'ਚ ਹੋਇਆ ਖੁਲਾਸਾ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਅਮੇਠੀ : ਇੱਕ ਬਜ਼ੁਰਗ ਔਰਤ ਨੇ ਲਾਇਆ ਗੰਭੀਰ ਦੋਸ਼ , ਹੱਥ ਫੜ ਕੇ ਧੱਕੇ ਨਾਲ ਕਾਂਗਰਸ ਦਾ ਦਬਾ ਦਿੱਤਾ ਬਟਨ ,ਦੇਖੋ ਵੀਡੀਓ

ਇਸ ਮੌਕੇ 'ਤੇ ਪੁਲਿਸ ਨੇ ਇਕ ਸੁਸਾਈਡ ਨੋਟ ਵੀ ਬਰਾਮਦ ਕੀਤਾ ਹੈ।ਜਿਸ 'ਚ ਲੜਕੇ ਨੇ ਲਿਖਿਆ ਹੈ ਕਿ ਮੈਂ ਇਸ ਲੜਕੀ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਉਹ ਵੀ ਮੈਨੂੰ ਪਿਆਰ ਕਰਦੀ ਸੀ।ਉਸ ਨੇ ਅੱਗੇ ਲਿਖਿਆ ਕਿ ਲੜਕੀ ਨੇ ਮੈਨੂੰ ਕੁੱਝ ਅਜਿਹਾ ਕਹਿ ਦਿੱਤਾ ਸੀ, ਜਿਸ ਕਰਕੇ ਮੈਂ ਸਾਰੀ ਰਾਤ ਸੌਂ ਨਹੀਂ ਸਕਿਆ ,ਜਿਸ ਕਰਕੇ ਅਜਿਹਾ ਕਦਮ ਚੁੱਕਿਆ ਹੈ।

-PTCNews

ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ

Related Post