ਜਲੰਧਰ - ਨਕੋਦਰ ਰੋਡ 'ਤੇ ਕਾਰ ਉੱਪਰ ਪਲਟਿਆ ਗੈਸ ਟੈਂਕਰ, ਮਹਿਲਾ ਸਮੇਤ 2 ਮੌਤਾਂ

By  Shanker Badra June 10th 2020 09:50 AM

ਜਲੰਧਰ - ਨਕੋਦਰ ਰੋਡ 'ਤੇਕਾਰ ਉੱਪਰ ਪਲਟਿਆ ਗੈਸ ਟੈਂਕਰ, ਮਹਿਲਾ ਸਮੇਤ 2 ਮੌਤਾਂ:ਜਲੰਧਰ : ਜਲੰਧਰ - ਨਕੋਦਰ ਰੋਡ 'ਤੇ ਪ੍ਰਤਾਪੁਰਾ ਵਿਖੇ ਇਕ ਗੈਸ ਦੇ ਟੈਂਕਰ ਅਤੇ ਕਾਰ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ ਹੈ। ਇਸ ਟੱਕਰ ਦੌਰਾਨ ਗੈਸ ਟੈਂਕਰ ਬੇਕਾਬੂ ਹੋ ਕੇ ਕਾਰ ਉੱਪਰ ਪਲਟ ਗਿਆ ਹੈ। ਇਸ ਹਾਦਸੇ ਵਿੱਚ ਕਾਰ ਸਵਾਰ ਇੱਕ ਮਹਿਲਾ ਸਮੇਤ 2 ਜਣਿਆਂ ਦੀ ਮੌਤ ਹੋ ਗਈ, ਜਦਕਿ ਇੱਕ ਮਹਿਲਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ, ਜਿਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਲਿਜਾਇਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਅਜੇ ਵੀ ਇਕ ਜ਼ਖਮੀ ਮਹਿਲਾ ਕਾਰ 'ਚ ਫਸੀ ਹੋਈ ਹੈ, ਜਿਸ ਨੂੰ ਬਾਹਰ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਲਹਾਲ ਟੈਂਕਰ ਨੂੰ ਜੇ.ਸੀ.ਬੀ. ਨਾਲ ਚੁੱਕਣ ਦੀ ਕੋਸ਼ਿਸ਼ ਜਾਰੀ ਹੈ। -PTCNews

Related Post