ਇਸ ਵਿਅਕਤੀ ਨੇ 26 ਮਹੀਨੇ ਡੀਐੱਸਪੀ ਦੇ ਆਈਡੀ ਕਾਰਡ 'ਤੇ ਲੁੱਟੀਆਂ ਮੌਜ਼ਾ , ਵਰਤੀ DSP ਦੀ ਪਹਿਲੀ ਤਨਖ਼ਾਹ

By  Shanker Badra July 2nd 2019 03:13 PM

ਇਸ ਵਿਅਕਤੀ ਨੇ 26 ਮਹੀਨੇ ਡੀਐੱਸਪੀ ਦੇ ਆਈਡੀ ਕਾਰਡ 'ਤੇ ਲੁੱਟੀਆਂ ਮੌਜ਼ਾ , ਵਰਤੀ DSP ਦੀ ਪਹਿਲੀ ਤਨਖ਼ਾਹ:ਜਲੰਧਰ : ਸੀਆਈਏ ਸਟਾਫ ਦਿਹਾਤੀ ਪੁਲਿਸ ਨੇ ਜਤਿੰਦਰ ਸਿੰਘ ਨਾਂ ਦੇ ਇੱਕ ਟੈਕਸੀ ਡਰਾਈਵਰ ਨੂੰ ਕਾਬੂ ਕੀਤਾ ਹੈ ਜੋ ਪਿਛਲੇ 26 ਮਹੀਨਿਆਂ ਤੋਂ ਮਹਿਲਾ ਡੀਐਸਪੀ ਦਾ ਆਈਡੀ ਕਾਰਡ ਦਿਖਾ ਕੇ ਲੋਕਾਂ ਨੂੰ ਚੂਨਾ ਲਾ ਰਿਹਾ ਸੀ। ਉਸ 'ਤੇ ਆਈਡੀ ਕਾਰਡ ਦਿਖਾ ਕੇ ਲੋਕਾਂ ਤੋਂ ਪੈਸੇ ਠੱਗਣ ਤੇ ਬਿਨਾ ਟੋਲ ਦਿੱਤੇ ਗੱਡੀ ਕੱਢਣ ਦੇ ਇਲਜ਼ਾਮ ਹਨ। [caption id="attachment_314116" align="aligncenter" width="300"]Jalandhar Police Female DSP Bag Thief taxi driver Jatinder Singh Arrested
ਇਸ ਵਿਅਕਤੀ ਨੇ 26 ਮਹੀਨੇ ਡੀਐੱਸਪੀ ਦੇ ਆਈਡੀ ਕਾਰਡ 'ਤੇ ਲੁੱਟੀਆਂ ਮੌਜ਼ਾ , ਵਰਤੀ DSP ਦੀ ਪਹਿਲੀ ਤਨਖ਼ਾਹ[/caption] ਮਿਲੀ ਜਾਣਕਾਰੀ ਅਨੁਸਾਰ ਡੀਐੱਸਪੀ ਡਾ. ਮਨਪ੍ਰੀਤ 2017 ਵਿਚ ਇਕ ਵਿਆਹ 'ਚ ਸ਼ਾਮਿਲ ਹੋਣ ਲਈ ਜਲੰਧਰ ਹਵੇਲੀ ਆਏ ਸਨ।ਉਨ੍ਹਾਂ ਦੀ ਗੱਡੀ ਹਵੇਲੀ ਦੇ ਬਾਹਰ ਖੜ੍ਹੀ ਹੋਈ ਸੀ।ਉਸੇ ਦੌਰਾਨ ਜਤਿੰਦਰ ਸਿੰਘ ਇੱਕ ਸਵਾਰੀ ਲੈ ਕੇ ਹਵੇਲੀ ਖਾਣਾ-ਖਾਣ ਲਈ ਰੁਕਿਆ ਸੀ। ਜਦੋਂ ਜਤਿੰਦਰ ਨੇ ਡੀਐੱਸਪੀ ਦੀ ਗੱਡੀ ਵਿਚ ਇਕ ਬੈਗ ਪਿਆ ਦੇਖਿਆ ਤਾਂ ਉਸ ਦਾ ਮਨ ਲਾਲਚ ਨਾਲ ਭਰ ਗਿਆ ਅਤੇ ਉਸ ਨੇ ਗੱਡੀ ਦਾ ਤਾਲਾ ਖੋਲ੍ਹ ਕੇ ਉਸ ਵਿੱਚੋਂ ਬੈਗ ਚੋਰੀ ਕਰ ਲਿਆ। ਬੈਗ ਵਿਚ ਡੀਐੱਸਪੀ ਡਾ. ਮਨਪ੍ਰੀਤ ਦਾ ਆਈ ਕਾਰਡ, ਏਟੀਐੱਮ ਕਾਰਡ, ਨੌਂ ਹਜ਼ਾਰ ਰੁਪਏ ਨਗਦ ਅਤੇ ਕੁਝ ਜ਼ਰੂਰੀ ਸਾਮਾਨ ਸੀ। [caption id="attachment_314115" align="aligncenter" width="300"]Jalandhar Police Female DSP Bag Thief taxi driver Jatinder Singh Arrested
ਇਸ ਵਿਅਕਤੀ ਨੇ 26 ਮਹੀਨੇ ਡੀਐੱਸਪੀ ਦੇ ਆਈਡੀ ਕਾਰਡ 'ਤੇ ਲੁੱਟੀਆਂ ਮੌਜ਼ਾ , ਵਰਤੀ DSP ਦੀ ਪਹਿਲੀ ਤਨਖ਼ਾਹ[/caption] ਜਦੋਂ ਸੀਆਈਏ ਸਟਾਫ ਦਿਹਾਤੀ ਦੇ ਮੁਖੀ ਇੰਸਪੈਕਟਰ ਸ਼ਿਵ ਸ਼ਰਮਾ ਪਠਾਨਕੋਟ ਤੋਂ ਆਉਣ ਵਾਲੀਆਂ ਗੱਡੀਆਂ ਦੀ ਚੈਕਿੰਗ ਕਰ ਰਹੇ ਸੀ ਤਾਂ ਇਸੇ ਦੌਰਾਨ ਕਾਲ਼ੇ ਫਿਲਮ ਵਾਲੀ ਇਨੋਵਾ ਗੱਡੀ ਨਾਕੇ ਤੋਂ ਨਿਕਲਣ ਲੱਗੀ ਅਤੇ ਪੁਲਿਸ ਨੇ ਰੋਕ ਲਿਆ।ਜਦੋਂ ਪੁਲਿਸ ਨੇ ਉਸ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਅੰਮ੍ਰਿਤਸਰ 'ਚ ਤਾਇਨਾਤ ਡੀਐੱਸਪੀ (ਡੀ) ਡਾ. ਮਨਪ੍ਰੀਤ ਦਾ ਇਕ ਆਈਡੀ ਕਾਰਡ ਅਤੇ ਏਟੀਐੱਮ ਕਾਰਡ ਮਿਲਿਆ।ਇਸ ਬਾਰੇ ਪੁੱਛਣ 'ਤੇ ਟੈਕਸੀ ਡਰਾਈਵਰ ਕੋਈ ਢੁਕਵਾਂ ਜਵਾਬ ਨਹੀਂ ਦੇ ਸਕਿਆ।ਡਰਾਈਵਰ ਜਿਸ ਦੀ ਪਛਾਣ ਲੁਧਿਆਣਾ ਵਾਸੀ ਜਤਿੰਦਰ ਸਿੰਘ ਦੇ ਰੂਪ ਵਿਚ ਹੋਈ ਹੈ, ਨੂੰ ਗ੍ਰਿਫ਼ਤਾਰ ਕਰ ਕੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੋਂ ਅਦਾਲਤ ਵੱਲੋਂ ਉਸ ਨੂੰ ਜੇਲ੍ਹ ਭੇਜਣ ਦੇ ਹੁਕਮ ਜਾਰੀ ਕਰ ਦਿਤੇ ਗਏ। [caption id="attachment_314118" align="aligncenter" width="300"]Jalandhar Police Female DSP Bag Thief taxi driver Jatinder Singh Arrested
ਇਸ ਵਿਅਕਤੀ ਨੇ 26 ਮਹੀਨੇ ਡੀਐੱਸਪੀ ਦੇ ਆਈਡੀ ਕਾਰਡ 'ਤੇ ਲੁੱਟੀਆਂ ਮੌਜ਼ਾ , ਵਰਤੀ DSP ਦੀ ਪਹਿਲੀ ਤਨਖ਼ਾਹ[/caption] ਇਸ ਦੌਰਾਨ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਜਤਿੰਦਰ ਸਿੰਘ ਦੀ ਟੈਕਸੀ ਦੇ ਸ਼ੀਸ਼ਿਆਂ ਉੱਪਰ ਕਾਲੀ ਫ਼ਿਲਮ ਲੱਗੀ ਹੋਈ ਹੈ।ਜਦ ਵੀ ਉਹ ਕਿਸੇ ਟੋਲ ਪਲਾਜ਼ਾ 'ਤੇ ਰੁਕਦਾ ਸੀ ਤਾਂ ਮੁਲਾਜ਼ਮਾਂ ਨੂੰ ਕਾਰਡ ਦਿਖਾ ਕੇ ਆਖਦਾ ਸੀ ਕਿ ਅੰਦਰ ਡੀਐੱਸਪੀ ਮੈਡਮ ਬੈਠੇ ਹੋਏ ਹਨ, ਜਿਸ ਕਾਰਨ ਕੋਈ ਵੀ ਟੋਲ ਪਲਾਜ਼ਾ 'ਤੇ ਉਸ ਕੋਲੋਂ ਪੈਸੇ ਨਹੀਂ ਲੈਂਦੇ ਸਨ ਅਤੇ ਨਾ ਹੀ ਅੱਜ ਤੱਕ ਕਿਸੇ ਨੇ ਉੱਠ ਕੇ ਗੱਡੀ ਨੂੰ ਚੈੱਕ ਕੀਤਾ ਸੀ। ਹੁਣ ਤੱਕ ਜਤਿੰਦਰ ਤਕਰੀਬਨ ਡੇਢ ਸੌ ਵਾਰ ਟੋਲ ਟੈਕਸ ਬਚਾ ਚੁੱਕਿਆ ਹੈ। [caption id="attachment_314115" align="aligncenter" width="300"]Jalandhar Police Female DSP Bag Thief taxi driver Jatinder Singh Arrested
ਇਸ ਵਿਅਕਤੀ ਨੇ 26 ਮਹੀਨੇ ਡੀਐੱਸਪੀ ਦੇ ਆਈਡੀ ਕਾਰਡ 'ਤੇ ਲੁੱਟੀਆਂ ਮੌਜ਼ਾ , ਵਰਤੀ DSP ਦੀ ਪਹਿਲੀ ਤਨਖ਼ਾਹ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸੰਨੀ ਦਿਉਲ ਨੇ ਗੁਰਦਾਸਪੁਰ ‘ਚ ਨਿਯੁਕਤ ਕੀਤਾ ਨਿਗਰਾਨ ਨੁਮਾਇੰਦਾ ,ਕਰਵਾਉਣਗੇ ਲੋਕਾਂ ਦੇ ਕੰਮ ਪੁੱਛਗਿੱਛ ਦੌਰਾਨ ਜਤਿੰਦਰ ਸਿੰਘ ਨੇ ਦੱਸਿਆ ਕਿ ਜਦ ਉਸ ਨੇ ਡੀਐੱਸਪੀ ਦਾ ਬੈਗ ਚੋਰੀ ਕੀਤਾ ਸੀ ਤਾਂ ਉਸ ਵਿੱਚੋਂ ਨਿਕਲੇ ਏਟੀਐੱਮ ਦੇ ਕਵਰ ਉੱਪਰ ਏਟੀਐੱਮ ਕੋਡ ਵੀ ਲਿਖਿਆ ਹੋਇਆ ਸੀ, ਜਿਸ ਕਾਰਨ ਉਸ ਨੇ ਇਕ ਮਾਲ ਵਿੱਚੋਂ ਉਸੇ ਏਟੀਐੱਮ 'ਤੇ 12 ਹਜ਼ਾਰ ਰੁਪਏ ਦੀ ਸ਼ਾਪਿੰਗ ਵੀ ਕੀਤੀ ਸੀ। -PTCNews

Related Post