ਕਾਂਗਰਸੀ ਵਿਧਾਇਕ ਦੀ ਮਹਿਲਾ ਅਧਿਕਾਰੀ ਨੂੰ ਧਮਕੀ, " ਤੇਰੀ ਜਗ੍ਹਾ ਕੋਈ ਬੰਦਾ ਹੁੰਦਾ ਤਾਂ ਮੈਂ ਦੱਸਦਾ ਕਿ ਮੈਂ ਕੀ ਕਰ ਸਕਦਾ ਹਾਂ (ਦੇਖੋ ਵੀਡੀਉ)

By  Joshi October 13th 2018 01:07 PM -- Updated: October 13th 2018 04:01 PM

ਕਾਂਗਰਸੀ ਵਿਧਾਇਕ ਦੀ ਮਹਿਲਾ ਅਧਿਕਾਰੀ ਨੂੰ ਧਮਕੀ, " ਤੇਰੀ ਜਗ੍ਹਾ ਕੋਈ ਬੰਦਾ ਹੁੰਦਾ ਤਾਂ ਮੈਂ ਦੱਸਦਾ ਕਿ ਮੈਂ ਕੀ ਕਰ ਸਕਦਾ ਹਾਂ (ਦੇਖੋ ਵੀਡੀਉ)

ਜਲੰਧਰ: ਜਲੰਧਰ ਤੋਂ ਵਿਧਾਇਕ ਸੁਸ਼ੀਲ ਰਿੰਕੂ 'ਤੇ ਇੱਕ ਮਹਿਲਾ ਅਧਿਕਾਰੀ ਦੇ ਨਾਲ ਬਦਸਲੂਕੀ ਕਰਨ ਦਾ ਗੰਭੀਰ ਇਲਜ਼ਾਮ ਲੱਗਿਆ ਹੈ। ਨਜਾਇਜ਼ ਉਸਾਰੀਆਂ ਖਿਲਾਫ ਕਾਰਵਾਈ ਕਰਨ ਪੁੱਜੀ ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਮਹਿਲਾ ਆਈ ਏ ਐੱਸ ਅੰਸ਼ਿਕਾ ਜੈਨ ਨੂੰ ਸੁਸ਼ੀਲ ਰਿੰਕੂ ਵੱਲੋ ਧਮਕੀ ਦਿੱਤੀ ਗਈ ਅਤੇ ਕਿਹਾ,

ਕਿ ਤੁਹਾਡੀ ਜਗ੍ਹਾ ਕੋਈ ਪੁਰਸ਼ ਅਧਿਕਾਰੀ ਹੁੰਦਾ ਤਾਂ ਦੱਸ ਦਿੰਦਾ ਕਿ ਮੈਂ ਕੀਂ ਕਰ ਸਕਦਾ ਹਾਂ। ਨਾਲ ਰਿੰਕੂ ਨੇ ਨਗਰ ਨਿਗਮ ਭ੍ਰਿਸ਼ਟ ਅਤੇ ਫੇਲ੍ਹ ਦੱਸਦੇ ਹੋਏ ਕਿਹਾ ਕਿ ਨਗਰ ਨਿਗਮ ਇਲਾਕੇ ਵਿੱਚ ਕੋਈ ਕੰਮ ਨਹੀਂ ਕਰ ਰਹੀ। ਰੋਹਬ ਮਾਰਦੇ ਹੋਏ ਮਹਿਲਾ ਅਧਿਕਾਰੀ ਨੂੰ ਰਿੰਕੂ ਨੇ ਕਿਹਾ ਕਿ ਮੇਰੀ ਤੁਹਾਡੀ ਨਾਲ ਪਹਿਲੀ ਮੁਲਾਕਾਤ ਹੈ,

ਮੇਰੇ ਇਲਾਕੇ ਵਿੱਚ ਤੁਸੀ ਕੋਈ ਤੋੜ ਫੋੜ ਨਹੀਂ ਕਰੋਗੇ, ਅਤੇ ਇੱਥੇ ਤੁਹਾਡਾ ਨਹੀਂ ਸਗੋਂ ਲੋਕਾਂ ਦਾ ਕਾਨੂੰਨ ਚੱਲੇਗਾ। ਇੱਕ ਸਰਕਾਰ ਦਾ ਵਿਧਾਇਕ ਹੀ ਇੱਕ ਸਰਕਾਰੀ ਅਫਸਰ ਨੂੰ ਸਰਕਾਰੀ ਨਿਯਮਾਂ ਦੀ ਪਾਲਣਾ ਕਰਨ ਲਈ ਹੀ ਧਮਕਾ ਰਿਹਾ ਹੈ।

ਤੁਹਾਨੂੰ ਦੱਸ ਦੇਈਏ ਕਿ ਕੁੱਝ ਸਮਾਂ ਪਹਿਲਾ ਸੁਸ਼ੀਲ ਰਿੰਕੂ ਨਾਜਾਇਜ਼ ਉਸਾਰੀਆਂ ਖਿਲਾਫ ਕਾਰਵਾਈ ਦੇ ਵਿਰੋਧ 'ਚ ਸਥਾਨਕ ਸਰਕਾਰਾਂ ਮਹਿਕਮੇ 'ਤੇ ਨਵਜੋਤ ਸਿੱਧੂ ਦੀ ਮੁਖਾਲਫਤ ਕਰ ਚੁੱਕੇ ਹਨ।

—PTC News

Related Post