ਹੁਣ 24 ਜਨਵਰੀ ਨੂੰ ਤੁਸੀਂ ਨਹੀਂ ਦੇਖ ਸਕੋਗੇ ਟੀਵੀ, ਜਾਣੋ ਕਿਉਂ, ਪੜ੍ਹੋ ਇਹ ਵੱਡੀ ਖ਼ਬਰ

By  Jashan A January 23rd 2019 07:56 PM

ਹੁਣ 24 ਜਨਵਰੀ ਨੂੰ ਤੁਸੀਂ ਨਹੀਂ ਦੇਖ ਸਕੋਗੇ ਟੀਵੀ, ਜਾਣੋ ਕਿਉਂ, ਪੜ੍ਹੋ ਇਹ ਵੱਡੀ ਖ਼ਬਰ,ਜਲੰਧਰ: ਹੁਣ 24 ਜਨਵਰੀ ਨੂੰ ਤੁਸੀਂ ਟੀਵੀ ਨਹੀਂ ਦੇਖ ਸਕੋਗੇ, ਕਿਉਂਕਿ ਦੇਸ਼ ਭਰ ਦੇ ਕੇਬਲ ਅਪਰੇਟਰ ਕੇਬਲ ਟੀ. ਵੀ. ਦੀਆਂ ਵੱਧ ਰਹੀਆਂ ਦਰਾਂ ਦੇ ਖ਼ਿਲਾਫ਼ 24 ਜਨਵਰੀ ਨੂੰ ਹੜਤਾਲ 'ਤੇ ਜਾਣ ਦਾ ਫੈਸਲਾ ਲਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਹੜਤਾਲ 'ਚ ਜਲੰਧਰ ਕੇਬਲ ਆਪਰੇਟਰ ਐਸੋਸੀਏਸ਼ਨ ਵੀ ਸ਼ਾਮਲ ਹੋਵੇਗੀ। [caption id="attachment_244852" align="aligncenter" width="300"]cable tv ਹੁਣ 24 ਜਨਵਰੀ ਨੂੰ ਤੁਸੀਂ ਨਹੀਂ ਦੇਖ ਸਕੋਗੇ ਟੀਵੀ, ਜਾਣੋ ਕਿਉਂ, ਪੜ੍ਹੋ ਇਹ ਵੱਡੀ ਖ਼ਬਰ[/caption] ਇਸ ਜਾਣਕਾਰੀ ਐਸੋਸੀਏਸ਼ਨ ਦੇ ਸਕੱਤਰ ਕਮਲਜੀਤ ਸਿੰਘ ਅਰੋੜਾ ਨੇ ਦਿੱਤੀ ਹੈ। ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਕਮਲਜੀਤ ਸਿੰਘ ਅਰੋੜਾ ਦਾ ਕਹਿਣਾ ਹੈ ਕਿ ਇੰਡੀਆ ਕੇਬਲ ਆਪਰੇਟਰ ਐਸੋਸੀਏਸ਼ਨ ਦੇ ਸੱਦੇ 'ਤੇ ਜ਼ਿਲਾ ਜਲੰਧਰ ਵਿਚ ਵੀ ਸਵੇਰੇ ਅੱਠ ਵਜੇ ਤੋਂ ਲੈਕੇ ਰਾਤ ਅੱਠ ਵਜੇ ਤੱਕ ਕੇਬਲ ਬੰਦ ਰੱਖੀ ਜਾਵੇਗੀ। [caption id="attachment_244853" align="aligncenter" width="300"]cable tv ਹੁਣ 24 ਜਨਵਰੀ ਨੂੰ ਤੁਸੀਂ ਨਹੀਂ ਦੇਖ ਸਕੋਗੇ ਟੀਵੀ, ਜਾਣੋ ਕਿਉਂ, ਪੜ੍ਹੋ ਇਹ ਵੱਡੀ ਖ਼ਬਰ[/caption] ਉਨ੍ਹਾਂ ਕਿਹਾ ਕਿ ਇਹ ਬੰਦ ਟੈਲੀਕਾਮ ਰੈਗੂਲੇਟਰ ਅਥਾਰਿਟੀ ਆਫ ਇੰਡੀਆ (ਟਰਾਈ) ਵੱਲੋਂ ਇਕ ਫਰਵਰੀ ਤੋਂ ਨਵੇਂ ਟੈਰਿਫ ਲਾਗੂ ਕਰਨ ਦੇ ਮਨਮਾਨੇ ਹੁਕਮਾਂ ਖ਼ਿਲਾਫ਼ ਕੀਤਾ ਜਾ ਰਿਹਾ ਹੈ।ਅੱਗੇ ਉਨ੍ਹਾਂ ਕਿਹਾ ਕਿ ਅੱਜ ਜੋ ਗਾਹਕ ਕਰੀਬ 400 ਚੈਨਲ ਵੇਖਣ ਲਈ 200 ਤੋਂ 300 ਰੁਪਏ ਦੇ ਕਰੀਬ ਖ਼ਰਚ ਰਹੇ ਹਨ, ਉਨ੍ਹਾਂ ਨੂੰ ਇਸ ਲਈ ਕਰੀਬ 600 ਤੋਂ 700 ਰੁਪਏ ਖ਼ਰਚ ਕਰਨੇ ਪੈਣਗੇ। -PTC News

Related Post