ਜਲੰਧਰ: ਭੁੱਖਿਆਂ ਲਈ ਮਸੀਹਾ ਬਣੀ ਇਹ ਸੰਸਥਾ, ਮਹਿਜ 10 ਰੁਪਏ 'ਚ ਦਿੰਦੀ ਹੈ ਦੇਸੀ ਘਿਓ ਵਾਲਾ ਖਾਣਾ, ਦੇਖੋ ਤਸਵੀਰਾਂ

By  Jashan A June 2nd 2019 01:59 PM -- Updated: June 2nd 2019 02:14 PM

ਜਲੰਧਰ: ਭੁੱਖਿਆਂ ਲਈ ਮਸੀਹਾ ਬਣੀ ਇਹ ਸੰਸਥਾ, ਮਹਿਜ 10 ਰੁਪਏ 'ਚ ਦਿੰਦੀ ਹੈ ਦੇਸੀ ਘਿਓ ਵਾਲਾ ਖਾਣਾ, ਦੇਖੋ ਤਸਵੀਰਾਂ,ਜਲੰਧਰ: ਅਜੋਕੇ ਭੱਜ ਦੌੜ ਅਤੇ ਪਦਾਰਥਵਾਦੀ ਯੁੱਗ ਚ ਜਿੱਥੇ ਬਹੁਤੇ ਲੋਕ ਆਪਣੇ ਸਵਾਰਥਾਂ ਤੱਕ ਹੀ ਸੀਮਿਤ ਹਨ। ਉਥੇ ਕੁਝ ਅਜਿਹੇ ਲੋਕ ਵੀ ਹਨ ਜਿੰਨ੍ਹਾਂ ਲਈ ਮਾਨਵਤਾ ਦੀ ਸੇਵਾ ਤੋਂ ਵੱਧ ਕੇ ਕੁਝ ਨਹੀਂ ਹੈ। ਜਲੰਧਰ 'ਚ ਅਜਿਹੇ ਲੋਕਾਂ ਦੀ ਸੰਸਥਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ। [caption id="attachment_302616" align="aligncenter" width="300"]jld ਜਲੰਧਰ: ਭੁੱਖਿਆਂ ਲਈ ਮਸੀਹਾ ਬਣੀ ਇਹ ਸੰਸਥਾ, ਮਹਿਜ 10 ਰੁਪਏ 'ਚ ਦਿੰਦੀ ਹੈ ਦੇਸ਼ੀ ਘਿਓ ਵਾਲਾ ਖਾਣਾ, ਦੇਖੋ ਤਸਵੀਰਾਂ[/caption] ਜਿਸ ਦਾ ਨਾਮ "ਦਸਵੰਧ ਰਸੋਈ" ਨਾਮਕ ਇਸ ਸਮਾਜ ਸੇਵੀ ਸੰਸਥਾ ਵੱਲੋਂ ਰੋਜ਼ ਸ਼ਾਮ ਵੇਲੇ ਲੋੜਵੰਦਾਂ ਦਾ ਮਹਿਜ 10 ਰੁਪਏ 'ਚ ਢਿੱਡ ਭਰਿਆ ਜਾਂਦਾ ਹੈ। ਜਲੰਧਰ ਦੇ ਅਰਬਨ ਸਟੇਟ ਸਥਿਤ ਦਸਵੰਧ ਰਸੋਈ ਦੇ ਬਾਹਰ ਰੋਜ਼ ਸ਼ਾਮ 7 ਵਜੇ ਖਾਣਾ ਖਾਣ ਵਾਲਿਆਂ ਦੀਆਂ ਲੰਮੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ। ਹੋਰ ਪੜ੍ਹੋ:ਮੱਧ ਪ੍ਰਦੇਸ਼ ਦੇ ਸਾਗਰ ‘ਚ ਵਰਪਿਆ ਦਰਦਨਾਕ ਸੜਕ ਹਾਦਸਾ, 9 ਲੋਕਾਂ ਦੀ ਮੌਤ 4 ਗੰਭੀਰ ਜ਼ਖਮੀ [caption id="attachment_302617" align="aligncenter" width="300"]jld ਜਲੰਧਰ: ਭੁੱਖਿਆਂ ਲਈ ਮਸੀਹਾ ਬਣੀ ਇਹ ਸੰਸਥਾ, ਮਹਿਜ 10 ਰੁਪਏ 'ਚ ਦਿੰਦੀ ਹੈ ਦੇਸ਼ੀ ਘਿਓ ਵਾਲਾ ਖਾਣਾ, ਦੇਖੋ ਤਸਵੀਰਾਂ[/caption] ਪ੍ਰਬੰਧਕਾਂ ਵਲੋਂ10 ਰੁਪਏ ਦਾ ਇੱਕ ਟੋਕਨ ਜਾਰੀ ਕਰਨ ਮਗਰੋਂ ਇੱਕ ਥਾਲੀ ਚ ਇੱਕ ਵਿਅਕਤੀ ਦੇ ਖਾਣ ਜੋਗਾ ਦੇਸੀ ਘਿਓ ਨਾਲ ਬਣਿਆ ਰੱਜਵਾਂ ਭੋਜਨ ਪਰੋਸਿਆ ਜਾਂਦਾ ਹੈ। ਖਾਣਾ ਖਾਣ ਆਏ ਲੋਕਾਂ ਨੂੰ ਬਿਨਾਂ ਕਿਸੇ ਭੇਦ ਭਾਵ ਦੇ ਖਾਣਾ ਖੁਆਇਆ ਜਾਂਦਾ ਹੈ। [caption id="attachment_302614" align="aligncenter" width="300"]jld ਜਲੰਧਰ: ਭੁੱਖਿਆਂ ਲਈ ਮਸੀਹਾ ਬਣੀ ਇਹ ਸੰਸਥਾ, ਮਹਿਜ 10 ਰੁਪਏ 'ਚ ਦਿੰਦੀ ਹੈ ਦੇਸ਼ੀ ਘਿਓ ਵਾਲਾ ਖਾਣਾ, ਦੇਖੋ ਤਸਵੀਰਾਂ[/caption] ਸੰਸਥਾ ਦੇ ਉਪ ਪ੍ਰਧਾਨ ਡਾਕਟਰ ਅਭਿਨਵ ਮਹਿਤਾ ਮੁਤਾਬਿਕ ਇਹ ਸੇਵਾ ਪਿਛਲੇ ਕਰੀਬ 1 ਸਾਲ ਤੋਂ ਕੀਤੀ ਜਾ ਰਹੀ ਹੈ ਅਤੇ ਰੋਜਾਨਾਂ 200 ਲੋਕਾਂ ਨੂੰ 10 ਰੁਪਏ ਥਾਲੀ ਦੇ ਹਿਸਾਬ ਨਾਲ ਰੋਟੀ ਖੁਆਈ ਜਾਂਦੀ ਹੈ। 40 ਲੋਕਾਂ ਦੀ ਅਗਵਾਈ ਵਾਲੀ ਇਸ ਸੰਸਥਾ ਚ 7-8 ਡਾਕਟਰ ਵੀ ਸ਼ਾਮਿਲ ਹਨ ਜੋ ਲੋੜਵੰਦਾਂ ਨੂੰ ਮੁਫ਼ਤ ਚ ਦਵਾਈਆਂ ਵੀ ਦਿੰਦੇ ਹਨ। ਇਹ ਸਾਰਾ ਕਾਰਜ ਸਮਾਜ ਸੇਵੀ ਲੋਕਾਂ ਵਲੋਂ ਆਪਣੀ ਨੇਕ ਕਮਾਈ ਚੋਂ ਕੱਢੇ ਦਸਵੰਧ ਨਾਲ ਨੇਪਰੇ ਚਾੜਿਆ ਜਾਂਦਾ ਹੈ। [caption id="attachment_302615" align="aligncenter" width="300"]jld ਜਲੰਧਰ: ਭੁੱਖਿਆਂ ਲਈ ਮਸੀਹਾ ਬਣੀ ਇਹ ਸੰਸਥਾ, ਮਹਿਜ 10 ਰੁਪਏ 'ਚ ਦਿੰਦੀ ਹੈ ਦੇਸ਼ੀ ਘਿਓ ਵਾਲਾ ਖਾਣਾ, ਦੇਖੋ ਤਸਵੀਰਾਂ[/caption] ਦਸਵੰਧ ਰਸੋਈ ਤੋਂ ਖਾਣਾ ਖਾਣ ਆਏ ਲੋਕਾਂ ਨਾਲ ਜਦੋਂ ਸਾਡੇ ਸਹਿਯੋਗੀ ਪਤਰਸ ਮਸੀਹ ਨੇ ਗੱਲਬਾਤ ਕੀਤੀ ਗਈ ਤਾਂ ਉਹ ਇਸ ਸੰਸਥਾ ਵਲੋਂ ਨਿਭਾਈ ਜਾ ਰਹੀ ਸੇਵਾ ਅਤੇ ਖਾਣੇ ਦੀ ਗੁਣਵੱਤਾ ਤੋਂ ਬੇਹੱਦ ਸੰਤੁਸ਼ਟ ਨਜ਼ਰ ਆਏ। -PTC News

Related Post