ਜਲੰਧਰ: ਰਿਵਾਲਵਰ ਸਾਫ਼ ਕਰਦੇ ਸਮੇਂ ਚੱਲੀ ਗੋਲੀ, ਵਿਅਕਤੀ ਦੀ ਮੌਕੇ 'ਤੇ ਮੌਤ

By  Jashan A June 8th 2019 03:40 PM

ਜਲੰਧਰ: ਰਿਵਾਲਵਰ ਸਾਫ਼ ਕਰਦੇ ਸਮੇਂ ਚੱਲੀ ਗੋਲੀ, ਵਿਅਕਤੀ ਦੀ ਮੌਕੇ 'ਤੇ ਮੌਤ,ਆਦਮਪੁਰ : ਥਾਣਾ ਆਦਮਪੁਰ ਅਧੀਨ ਕਸਬਾ ਅਲਾਵਲਪੁਰ ਵਿਖੇ ਅਪਣੀ ਲਾਇਸੈਂਸੀ ਰਿਵਾਲਵਰ ਨੂੰ ਸਾਫ਼ ਕਰਦਿਆਂ ਅਚਾਨਕ ਗੋਲੀ ਚਲਣ ਨਾਲ ਇੱਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆਂ ਹੈ।

fr ਜਲੰਧਰ: ਰਿਵਾਲਵਰ ਸਾਫ਼ ਕਰਦੇ ਸਮੇਂ ਚੱਲੀ ਗੋਲੀ, ਵਿਅਕਤੀ ਦੀ ਮੌਕੇ 'ਤੇ ਮੌਤ

ਜਾਣਕਾਰੀ ਅਨੁਸਾਰ ਅਲਾਵਲਪੁਰ ਨਿਵਾਸੀ ਕੁਲਵਿੰਦਰ ਸਿੰਘ ਮੰਡ ਜਿਸ ਦੀ ਰਿਵਾਲਵਰ ਲੋਕ ਸਭਾ ਚੋਣਾਂ ਦੌਰਾਨ ਥਾਣਾ ਆਦਮਪੁਰ ਵਿੱਚ ਜਮ੍ਹਾਂ ਕਾਰਵਾਈ ਸੀ ਜਿਸ ਨੂੰ ਕੱਲ ਹੀ ਕੁਲਵਿਦਰ ਸਿੰਘ ਮੰਡ ਲੈ ਕੇ ਆਇਆ ਸੀ।

ਹੋਰ ਪੜ੍ਹੋ:ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਜਲਦੀ ਹੀ ਬਣੇਗੀ ਦੁਲਹਣ ,ਕਸ਼ਮੀਰੀ ਮੁੰਡੇ ਨਾਲ ਲਵੇਗੀ ਫੇਰੇ

fr ਜਲੰਧਰ: ਰਿਵਾਲਵਰ ਸਾਫ਼ ਕਰਦੇ ਸਮੇਂ ਚੱਲੀ ਗੋਲੀ, ਵਿਅਕਤੀ ਦੀ ਮੌਕੇ 'ਤੇ ਮੌਤ

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੇ ਭਰਾ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਨੇ ਦੱਸਿਆ ਕਿ ਕੁਲਵਿਦਰ ਸਿੰਘ ਮੰਡ ਨੇ ਆਪਣੀ ਰਿਵਾਲਵਰ ਵੇਚਣੀ ਸੀ. ਜਿਸ ਕਰਕੇ ਉਹ ਸਵੇਰੇ ਕਰੀਬ ਦੱਸ ਵਜੇ ਰਿਵਾਲਵਰ ਨੂੰ ਸਾਫ਼ ਕਰਨ ਲੱਗਾ ਸੀ ।

fr ਜਲੰਧਰ: ਰਿਵਾਲਵਰ ਸਾਫ਼ ਕਰਦੇ ਸਮੇਂ ਚੱਲੀ ਗੋਲੀ, ਵਿਅਕਤੀ ਦੀ ਮੌਕੇ 'ਤੇ ਮੌਤ

ਅਚਾਨਕ ਗੋਲੀ ਚਲਣ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ।ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਆਦਮਪੁਰ ਦੇ ਐਸ ਐਚ ਓ ਆਪਣੀ ਪੁਲਿਸ ਪਾਰਟੀ ਨਾਲ ਮੌਕੇ ਪਰ ਪੁਹੰਚ ਕੇ ਰਿਵਾਲਵਰ ਨੂੰ ਕਬਜ਼ੇ 'ਚ ਲੈ ਕੇ ਵੱਖ ਵੱਖ ਪਹਿਲੂਆਂ ਤੋਂ ਜਾਂਚ ਕਰ ਰਹੇ ਹਨ ਅਤੇ ਉਨ੍ਹਾਂ ਦੀ ਪਤਨੀ ਦੇ ਬਿਆਨ ਦਰਜ਼ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਗਿਆ ਹੈ।

-PTC News

Related Post